16-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-12-2025

ਵਿਰਾਸਤੀ ਸਮਾਰਕਾਂ ਲਈ ਬਹੁਤਾ ਲਾਹੇਵੰਦ ਸਾਬਤ ਨਹੀਂ ਹੋ ਸਕਿਆ 2025 <br/>

Ad Position 21
repet_subhas-goyals [Copy P29]
ਅਜੀਤ ਡੈਸਕ 30-12-2025
ਅੰਮਿ੍ਤਸਰ, 29 ਦਸੰਬਰ (ਸੁਰਿੰਦਰ ਕੋਛੜ)-ਸਾਲ 2025 ਵਿਰਾਸਤੀ ਸਮਾਰਕਾਂ ਲਈ ਬਹੁਤਾ ਲਾਹੇਵੰਦ ਸਾਬਤ ਨਹੀਂ ਹੋ ਸਕਿਆ | ਵਿਰਾਸਤ ਪੱਖੋਂ ਇਸ ਵਰ੍ਹੇ ਦੌਰਾਨ ਸੂਬਾ ਤੇ ਕੇਂਦਰ ਸਰਕਾਰ ਦੇ ਸੈਰ-ਸਪਾਟਾ ਵਿਭਾਗਾਂ ਵਲੋਂ ਕੋਈ ਉਪਲਬਧੀ ਦਰਜ ਨਹੀਂ ਕਰਵਾਈ ਜਾ ਸਕੀ | ਪ੍ਰਚਾਰ ਦੀ ਘਾਟ ਕਾਰਨ ਪੂਰਾ ਵਰ੍ਹਾ ਦਰਵਾਜ਼ਾ ਰਾਮ ਬਾਗ ਡਿਉੜੀ 'ਚ ਉਸਾਰੇ ਵਿਰਾਸਤੀ ਅਜਾਇਬ-ਘਰ, 40 ਖੂਹ ਪਾਰਕ, ਬਿਜਲੀ ਸਪਲਾਈ ਪਲਾਂਟ 'ਚ ਉਸਾਰੇ ਪਬਲਿਕ ਪਾਰਕ, ਬੁੰਗਾ ਰਾਮਗੜ੍ਹੀਆ ਆਦਿ ਵਿਖੇ ਦਰਸ਼ਕਾਂ/ਸੈਲਾਨੀਆਂ ਦੀ ਬਹੁਤੀ ਭੀੜ ਨਹੀਂ ਜੁੜ ਸਕੀ | ਇਸ ਦੇ ਇਲਾਵਾ ਪੁਲਿਸ ਮਿਊਜ਼ੀਅਮ, ਮਹਾਰਾਜਾ ਰਣਜੀਤ ਸਿੰਘ ਸਮਰ ਪੈਲੇਸ ਦੀਆਂ ਡਿਉੜੀਆਂ ਆਦਿ 'ਤੇ ਕਰੋੜਾਂ ਰੁਪਏ ਖ਼ਰਚ ਕੀਤੇ ਜਾਣ ਦੇ ਬਾਵਜੂਦ ਇਨ੍ਹਾਂ ਸਮਾਰਕਾਂ ਦੀ ਅੱਧ ਵਿਚਾਲੇ ਲਟਕੀ ਉਸਾਰੀ ਮੁਕੰਮਲ ਨਹੀਂ ਹੋ ਸਕੀ ਅਤੇ ਬਹੁਤੇ ਸਮਾਰਕਾਂ ਦੇ ਬਾਹਰ ਲੱਗੇ ਤਾਲੇ ਦਰਸ਼ਕਾਂ ਲਈ ਪੂਰਾ ਵਰ੍ਹਾ ਨਹੀਂ ਖੁੱਲ੍ਹ ਸਕੇ | ਇਸੇ ਤਰ੍ਹਾਂ ਸ਼ਹਿਰ 'ਚ ਹਾਲ ਗੇਟ ਤੋਂ ਟਾਊਨ ਹਾਲ ਅਤੇ ਕਟੜਾ ਸ਼ੇਰ ਸਿੰਘ ਸਮੇਤ ਕੁਝ ਹੋਰਨਾਂ ਇਲਾਕਿਆਂ ਵਿਚਲੇ ਘਰਾਂ-ਦੁਕਾਨਾਂ ਦੇ ਬਾਹਰੀ ਹਿੱਸਿਆਂ ਨੂੰ ਦਿੱਤੀ ਗਈ ਵਿਰਾਸਤੀ ਦਿੱਖ, ਕਿਲ੍ਹਾ ਆਹਲੂਵਾਲੀਆ ਦੀ ਇੱਕੋ-ਇਕ ਸਾਬਤ ਬਚੀ ਨਿਸ਼ਾਨੀ ਇਤਿਹਾਸਕ ਖੂਹ ਦੀ ਕਰਵਾਈ ਨਵਉਸਾਰੀ, ਹਾਲ ਗੇਟ, ਹਾਥੀ ਗੇਟ, ਖ਼ਜ਼ਾਨਾ ਗੇਟ, ਲਾਹੌਰੀ ਗੇਟ ਅਤੇ ਸੁਲਤਾਨਵਿੰਡ ਗੇਟ ਆਦਿ ਦੇ ਕਥਿਤ ਤੌਰ 'ਤੇ ਮੁਕੰਮਲ ਕੀਤੇ ਗਏ ਨਵਨਿਰਮਾਣ ਰੱਖ-ਰਖਾਅ ਦੀ ਘਾਟ ਕਾਰਨ ਮੁੜ ਪਹਿਲਾਂ ਵਾਲੀ ਹਾਲਤ 'ਚ ਪਹੁੰਚ ਚੁਕੇ ਹਨ, ਜਦਕਿ ਕੁਝ ਦੀ ਹਾਲਤ ਪਹਿਲਾਂ ਤੋਂ ਵੀ ਖਸਤਾ ਹੋ ਚੁੱਕੀ ਹੈ | ਸਥਾਨਕ ਰਣਜੀਤ ਐਵਿਨਿਊ ਦੇ ਆਨੰਦ ਅੰਮਿ੍ਤ ਪਾਰਕ ਵਿਖੇ ਉਸਾਰੀ ਗਈ ਜਲਿ੍ਹਆਂਵਾਲਾ ਬਾਗ ਸ਼ਤਾਬਦੀ ਯਾਦਗਾਰ ਦੀ ਵੀ ਇਸ ਵਰ੍ਹੇ ਦੌਰਾਨ ਕੋਈ ਸੁਧ ਨਹੀਂ ਲਈ ਗਈ | ਉੱਧਰ ਸਾਲ 2025 ਦੌਰਾਨ ਬਿਜਲੀ ਦੇ ਬਿੱਲ ਦੀ ਅਦਾਇਗੀ ਨਾ ਕੀਤੇ ਜਾਣ ਕਰਕੇ ਸਮਰ ਪੈਲੇਸ ਮਹਾਰਾਜਾ ਰਣਜੀਤ ਸਿੰਘ ਦੀ ਕਈ ਮਹੀਨਿਆਂ ਤਕ ਬਿਜਲੀ ਬੰਦ ਰਹੀ | ਅਜਾਇਬ-ਘਰ 'ਚ ਤਬਦੀਲ ਕੀਤਾ ਗਿਆ ਸਮਰ ਪੈਲੇਸ ਦਰਸ਼ਕਾਂ ਲਈ ਖੋਲ੍ਹੇ ਜਾਣ ਦੇ ਬਾਵਜੂਦ ਸਰਕਾਰੀ ਪ੍ਰਚਾਰ ਦੀ ਘਾਟ ਦੇ ਚਲਦਿਆਂ ਇੱਥੇ ਸੈਲਾਨੀ ਅਤੇ ਸਥਾਨਕ ਨਾਗਰਿਕ ਬਹੁਤ ਘੱਟ ਗਿਣਤੀ 'ਚ ਪਹੁੰਚ ਸਕੇ | ਇਸ ਤੋਂ ਇਲਾਵਾ ਸ਼ਹਿਰ ਵਿਚਲੇ ਤਲਾਬ ਅਤੇ ਬਾਗ ਮਿਸਰ ਰੁਲੀਆ ਰਾਮ, ਗਣੇਸ਼ ਦਾਸ ਦੀ ਛੱਤਰੀ, ਤਲਾਬ ਸਮਦ ਜੂ ਕਸ਼ਮੀਰੀ, ਤਲਾਬ ਦੀਵਾਨ ਸੁਖਦਿਆਲ, ਸ਼ੇਰ-ਏ-ਪੰਜਾਬ ਮਹਾਰਾਜਾ ਰਣਜੀਤ ਸਿੰਘ ਵਲੋਂ ਖ਼ੁਦ ਤਿਆਰ ਕਰਵਾਈ ਬਾਰਾਂਦਰੀ ਧਣੋਏ ਕਲਾਂ (ਪੁਲ ਮੋਰਾਂ), ਮਹਾਰਾਜਾ ਦੇ ਸਹੁਰੇ ਪਰਿਵਾਰ ਨਾਲ ਸੰਬੰਧਿਤ ਕਿਲ੍ਹਾ ਕਰਮ ਸਿੰਘ ਛੀਨਾ, ਕਾਲਿਆਂਵਾਲੇ ਸਰਦਾਰਾਂ ਦੀਆਂ ਸਮਾਧਾਂ, ਰਾਜਾਸਾਂਸੀ ਦੇ ਇਤਿਹਾਸਕ ਤਲਾਬ, ਬਾਉਲੀਆਂ, ਦੀਨਾਨਗਰ ਵਿਚਲੇ ਸਮਰ ਹਾਊਸ, ਬਟਾਲਾ ਵਿਚਲੇ ਮਹਾਰਾਜਾ ਸ਼ੇਰ ਸਿੰਘ ਦੇ ਮਹਿਲ ਅਤੇ ਦਰਜਨਾਂ ਹੋਰ ਸਮਾਰਕਾਂ ਦੇ ਰੱਖ-ਰਖਾਅ ਵਲ ਸਾਲ 2025 ਦੌਰਾਨ ਸੰਬੰਧਿਤ ਵਿਭਾਗ ਵਲੋਂ ਕੋਈ ਧਿਆਨ ਨਹੀਂ ਦਿੱਤਾ ਜਾ ਰਿਹਾ |

Ad Position 22
No active advertisement
ਪਿਛਲੀ ਖ਼ਬਰ ਡੀ. ਏ. ਵੀ. ਕਾਲਜ ਨੇ ਅਡੋਬ ਇਲਸਟਰੇਟਰ ਦਾ ਬਿ੍ਜ ਕੋਰਸ ਕਰਵਾਇਆ ਅਗਲੀ ਖ਼ਬਰ ਸ਼ਹੀਦ ਸਿੰਘਾਂ ਦੇ ਅਸਥਾਨਾਂ ਨੂੰ ਜਾਂਦੇ ਕੱਚੇ ਰਸਤਿਆਂ ਨੂੰ ਪੱਕਿਆਂ ਕਰਨ ਦੀ ਸ਼ੁਰੂਆਤ <br/>
Ad Position 24