03-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-06-2025

ਦੁਕਾਨਦਾਰ ਨੂੰ ਸੱਟਾਂ ਮਾਰ ਕੇ ਜ਼ਖ਼ਮੀ ਕਰਨ 'ਤੇ ਤਿੰਨ ਵਿਅਕਤੀਆਂ ਖ਼ਿਲਾਫ਼ ਮਾਮਲਾ ਦਰਜ

Ad Position 21
No active advertisement
ਅਜੀਤ ਡੈਸਕ 02-06-2025
ਤਰਨ ਤਾਰਨ, 1 ਜੂਨ (ਹਰਿੰਦਰ ਸਿੰਘ)-ਥਾਣਾ ਗੋਇੰਦਵਾਲ ਸਾਹਿਬ ਦੀ ਪੁਲਿਸ ਨੇ ਇਕ ਦਵਾਈਆਂ ਦੀ ਦੁਕਾਨ ਕਰਦੇ ਦੁਕਾਨਦਾਰ ਨੂੰ ਸੱਟਾਂ ਮਾਰ ਕੇ ਜ਼ਖ਼ਮੀ ਕਰਨ 'ਤੇ ਤਿੰਨ ਵਿਅਕਤੀਆਂ ਦੇ ਖ਼ਿਲਾਫ਼ ਮਾਮਲਾ ਦਰਜ ਕੀਤਾ ਹੈ | ਪੁਲਿਸ ਨੂੰ ਦਰਜ ਕਰਵਾਈ ਸ਼ਿਕਾਇਤ ਵਿਚ ਆਸ਼ੂ ਚੋਪੜਾ ਪੁੱਤਰ ਰਕੇਸ਼ ਚੋਪੜਾ ਵਾਸੀ ਫਤਿਆਬਾਦ ਨੇ ਦੱਸਿਆ ਕਿ ਉਹ ਫਤਿਆਬਾਦ ਵਿਚ ਖ਼ਾਦ ਅਤੇ ਦਵਾਈਆਂ ਦੀ ਦੁਕਾਨ ਕਰਦਾ ਹੈ | ਉਹ ਇਹ ਦੁਕਾਨ ਸਾਂਝੇ ਤੌਰ 'ਤੇ ਜਸਕਰਨ ਸਿੰਘ ਪੁੱਤਰ ਗੋਪਾਲ ਸਿੰਘ ਵਾਸੀ ਫਤਿਆਬਾਦ ਨਾਲ ਮਿਲ ਕੇ ਕਰਦਾ ਹੈ | ਉਸ ਨੇ ਸੁਖਵਿੰਦਰ ਸਿੰਘ ਪਾਸੋਂ ਪੈਸੇ ਲੈਣੇ ਹਨ, ਜਦੋਂ ਅਸੀਂ ਇਨ੍ਹਾਂ ਕੋਲੋ ਪੈਸੇ ਮੰਗੇ ਤਾਂ ਸੁਖਵਿੰਦਰ ਸਿੰਘ ਉਰਫ਼ ਛਿੰਦਰ ਪੁੱਤਰ ਪਿਆਰਾ ਸਿੰਘ, ਗੁਰਜਿੰਦਰ ਸਿੰਘ ਪੁੱਤਰ ਸੁਖਵਿਦਰ ਸਿੰਘ ਅਤੇ ਬਲਜਿੰਦਰ ਸਿੰਘ ਪੁੱਤਰ ਸੁਖਵਿੰਦਰ ਸਿੰਘ ਸਾਰੇ ਵਾਸੀਆਨ ਭੈਲ ਢਾਏ ਵਾਲਾ ਨੇ ਆਪਣੇ ਚਾਰ ਪੰਜ ਹੋਰ ਸਾਥੀਆਂ ਨਾਲ ਹਥਿਆਰਾ ਸਮੇਤ ਸਾਡੀ ਦੁਕਾਨ ਵਿਚ ਦਾਖ਼ਲ ਹੋ ਕੇ ਕੁੱਟਮਾਰ ਕਰਨੀ ਸ਼ੁਰੂ ਕਰ ਦਿੱਤੀ | ਗੁਰਜਿੰਦਰ ਸਿੰਘ ਨੇ ਆਪਣੀ ਦਸਤੀ ਕਿ੍ਪਾਨ ਦਾ ਵਾਰ ਉਸ ਦੇ ਭਾਈਵਾਲ ਜਸਕਰਨ ਸਿੰਘ 'ਤੇ ਕੀਤਾ, ਜੋ ਉਸਦੇ ਮੱਥੇ 'ਤੇ ਲੱਗਾ ਤੇ ਬਲਜਿੰਦਰ ਸਿੰਘ ਨੇ ਦਾਤਰ ਦਾ ਵਾਰ ਜਸਕਰਨ ਦੇ ਸਿਰ 'ਤੇ ਕੀਤਾ ਜੋ ਥੱਲੇ ਡਿੱਗ ਪਿਆ | ਇਸ ਤੋਂ ਬਾਅਦ ਉਕਤ ਵਿਅਕਤੀਆਂ ਨੇ ਮੇਰੀ ਅਤੇ ਜਸਕਰਨ ਸਿੰਘ ਦੀ ਕੁੱਟਮਾਰ ਕੀਤੀ | ਉਨ੍ਹਾਂ ਵਲੋਂ ਰੌਲਾ ਪਾਉਣ 'ਤੇ ਉਕਤ ਵਿਅਕਤੀ ਹਥਿਆਰਾਂ ਸਮੇਤ ਮੌਕੇ ਤੋਂ ਭੱਜ ਗਏ | ਇਸ ਸੰਬੰਧੀ ਕਾਰਵਾਈ ਕਰਦਿਆਂ ਏ.ਐੱਸ.ਆਈ. ਗੁਰਪਾਲ ਸਿੰਘ ਨੇ ਸੁਖਵਿੰਦਰ ਸਿੰਘ ਉਰਫ਼ ਛਿੰਦੂ, ਗੁਰਜਿੰਦਰ ਸਿੰਘ ਅਤੇ ਬਲਜਿੰਦਰ ਸਿੰਘ ਦੇ ਖ਼ਿਲਾਫ਼ ਮੁਕੱਦਮਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ |
Ad Position 22
No active advertisement
ਪਿਛਲੀ ਖ਼ਬਰ ਪਿੰਡ ਡੱਲ ਦੇ ਖ਼ੇਤਾਂ 'ਚੋਂ ਹੈਰੋਇਨ ਬਰਾਮਦ ਅਗਲੀ ਖ਼ਬਰ ਗੁਰਮੁਖ ਸਿੰਘ ਥਾਣਾ ਵਲਟੋਹਾ ਦੇ ਐੱਸ. ਐੱਚ.ਓ. ਨਿਯੁਕਤ
Ad Position 24