05-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-06-2025

ਅਪੋਲੋ ਹਸਪਤਾਲ ਅੰਮਿ੍ਤਸਰ ਨੇ ਮੈਡੀਕਲ ਕੈਂਪ ਲਗਾਇਆ <br/>

Ad Position 21
No active advertisement
ਅਜੀਤ ਡੈਸਕ 02-06-2025
ਖੇਮਕਰਨ, 1 ਜੂਨ (ਰਾਕੇਸ਼ ਬਿੱਲਾ)-ਨਗਰ ਪੰਚਾਇਤ ਖੇਮਕਰਨ ਦੇ ਸਾਬਕਾ ਪ੍ਰਧਾਨ ਸਵ. ਰਾਜ ਸਿੰਘ ਪੱਤੂ ਜੀ ਦੀ ਯਾਦ 'ਚ ਪਹਿਲਾ ਮੈਡੀਕਲ ਕੈਂਪ ਸਥਾਨਕ ਗੁਰਦੁਆਰਾ ਬਾਬਾ ਥੰਮ ਸਾਹਿਬ ਵਿੱਖੇ ਲਗਾਇਆ ਗਿਆ, ਜਿਸ ਦਾ ਉਦਘਾਟਨ ਨਗਰ ਪੰਚਾਇੰਤ ਖੇਮਕਰਨ ਦੇ ਸਾਬਕਾ ਪ੍ਰਧਾਨ ਆਲਮ ਵਿਜੈ ਸਿੰਘ ਪੱਤੂ ਨੇ ਕੀਤਾ | ਇਸ ਮੈਡੀਕਲ ਕੈਂਪ 'ਚ ਅਪੋਲੋ ਹਸਪਤਾਲ ਅੰਮਿ੍ਤਸਰ ਤੋਂ ਆਈ ਡਾਕਟਰਾਂ ਤੇ ਹੋਰ ਸਟਾਫ਼ ਦੀ ਟੀਮ ਵਲੋਂ ਸਾਰਾ ਦਿਨ ਮਰੀਜ਼ਾਂ ਦੀ ਸਿਹਤ ਦੀ ਜਾਂਚ ਕਰਕੇ ਲੋੜੀਂਦੇ ਟੈਸਟ ਕਰਵਾ ਕੇ ਦਵਾਈਆਂ ਵੀ ਮੁਫ਼ਤ ਦਿੱਤੀਆਂ ਗਈਆਂ | ਸਾਬਕਾ ਪ੍ਰਧਾਨ ਆਲਮ ਪੱਤੂ ਨੇ ਆਈ ਡਾਕਟਰਾਂ ਦੀ ਟੀਮ ਦਾ ਸਨਮਾਨ ਕਰਦੇ ਹੋਏ ਆਈਆਂ ਸੰਗਤਾਂ ਤੇ ਸ਼ਹਿਰ ਵਾਸੀਆਂ ਦਾ ਧੰਨਵਾਦ ਕੀਤਾ | ਇਸ ਮੌਕੇ 'ਤੇ ਚੇਅਰਮੈਨ ਕੁਲਦੀਪ ਸਿੰਘ ਵਿਰਕ, ਸਾਹਿਬ ਸਿੰਘ ਸਾਬਕਾ ਐੱਮ.ਸੀ., ਅੰਗਰੇਜ ਸਿੰਘ ਪੱਤੂ, ਬਿੱਟੂ ਮਸੀਹ, ਗੁਰਨਾਮ ਸਿੰਘ ਤੇ ਸਾਦਿਕ ਮਸੀਹ ਸਾਰੇ ਸਾਬਕਾ ਐੱਮ.ਸੀ., ਲੱਕੀ ਨੰਬਰਦਾਰ, ਡਾ. ਗੋਰਾ ਮਸੀਹ, ਹਰਦਿਆਲ ਸਿੰਘ ਪੱਤੂ, ਟੋਨੀ ਪੱਤੂ ਮੀਆਂਵਾਲਾ, ਡਾ. ਨਰੇਸ਼ ਮਸੀਹ, ਭੋਲਾ ਸਿੰਘ ਪੱਤੂ, ਬੱਬੀ ਬਾਜਵਾ, ਦਿਆਲ ਸਿੰਘ ਵਰਨਾਲਾ, ਰਵੇਲ ਸਿੰਘ ਭੂਰਾ, ਵਿਕਾਸ ਸ਼ਰਮਾ ਤੇ ਬੌਬੀ ਬਾਦਲ ਸਮੇਤ ਅਨੇਕਾਂ ਸ਼ਹਿਰ ਵਾਸੀ ਸ਼ਾਮਿਲ ਹੋਏ |

Ad Position 22
No active advertisement
ਪਿਛਲੀ ਖ਼ਬਰ ਝਬਾਲ ਪੁੱਖਤਾ ਵਿਖੇ ਪੰਚਾਇਤ ਵਲੋਂ ਵਿਕਾਸ ਦੇ ਕੰਮ ਸ਼ੁਰੂ <br/> ਅਗਲੀ ਖ਼ਬਰ 2027 ਦੀਆਂ ਚੋਣਾਂ 'ਚ ਕਾਂਗਰਸ ਪਾਰਟੀ ਦੀ ਸਰਕਾਰ ਬਣਾਉਣ ਲਈ ਰਾਜਬੀਰ ਭੁੱਲਰ ਨੇ ਕੀਤਾ ਕਾਂਗਰਸੀ ਵਰਕਰਾਂ ਨੂੰ ਲਾਮਬੰਦ...
Ad Position 24