ਝਬਾਲ, 1 ਜੂਨ (ਸਰਬਜੀਤ ਸਿੰਘ)-ਵਿਧਾਨ ਸਭਾ ਹਲਕਾ ਤਰਨ ਤਾਰਨ ਵਿਚ ਪੈਂਦੀ ਗ੍ਰਾਮ ਪੰਚਾਇਤ ਝਬਾਲ ਪੁਖਤਾ ਵਿਖੇ ਸਰਪੰਚ ਕਵਿਤਾ ਸ਼ਰਮਾ ਦੀ ਅਗਵਾਈ ਹੇਠ ਵਾਰਡ ਨੰਬਰ ਤਿੰਨ ਵਿਚ ਪਾਣੀ ਦੇ ਨਿਕਾਸ ਲਈ ਸੀਵਰੇਜ ਪਾਉਣ ਵਾਸਤੇ ਸਰਪੰਚ ਕਵਿਤਾ ਸ਼ਰਮਾ ਦੇ ਪਤੀ ਚੇਅਰਮੈਨ ਰਮਨ ਕੁਮਾਰ ਝੁਬਾਲ ਨੇ ਵਿਕਾਸ ਦਾ ਕੰਮ ਸ਼ੁਰੂ ਕਰਵਾਇਆ | ਇਸ ਮੌਕੇ ਚੇਅਰਮੈਨ ਰਮਨ ਕੁਮਾਰ ਝਬਾਲ ਨੇ ਆਖਿਆ ਕਿ ਗ੍ਰਾਮ ਪੰਚਾਇਤ ਝਬਾਲ ਪੁਖਤਾ ਵਿਚ ਵਿਕਾਸ ਕਾਰਜਾਂ ਨੂੰ ਤੇਜ਼ੀ ਨਾਲ ਕਰਵਾਇਆ ਜਾਵੇਗਾ ਅਤੇ ਪਿੰਡ ਵਿਚ ਗਲੀਆਂ ਨਾਲੀਆਂ ਨੂੰ ਬਣਾਉਣ ਤੋਂ ਇਲਾਵਾ ਹੋਰ ਵੀ ਵਿਕਾਸ ਦੇ ਕੰਮ ਜੰਗੀ ਪੱਧਰ 'ਤੇ ਕਰਵਾ ਕੇ ਆਉਣ ਵਾਲੇ ਸਮੇਂ ਵਿਚ ਪਿੰਡ ਦੀ ਨੁਹਾਰ ਬਦਲ ਦਿੱਤੀ ਜਾਵੇਗੀ ਅਤੇ ਪਿੰਡ ਵਾਸੀਆਂ ਨੂੰ ਵੱਧ ਤੋਂ ਵੱਧ ਸਹੂਲਤਾਂ ਦਿਵਾਈਆਂ ਜਾਣਗੀਆਂ | ਇਸ ਮੌਕੇ ਨਕਲ ਧੋਨੀ ਅੱਡਾ ਝਬਾਲ, ਮੈਂਬਰ ਜਿੰਦਰ ਕੌਰ, ਮੈਂਬਰ ਪ੍ਰਗਟ ਸਿੰਘ, ਮੈਂਬਰ ਬੂਟਾ ਸਿੰਘ, ਮੈਂਬਰ ਗੁਰਜੰਟ ਸਿੰਘ ਰਾਜੂ, ਸਵਰਨ ਸਿੰਘ ਸੋਨੂੰ, ਸੋਨੂੰ ਸਿੰਘ ਜੌਂਟੀ, ਬਲਜਿੰਦਰ ਕੌਰ, ਮਧੂ ਬਾਲਾ ਸੂਦ, ਸੁਖਰਾਜ ਕੌਰ, ਗੌਰਵ ਸੂਦ, ਦਿਲਬਾਗ ਸਿੰਘ, ਨਿਰਵੈਰ ਸਿੰਘ, ਰੂਬੀ ਸਿੰਘ, ਪਾਲੀ ਝਬਾਲ, ਗੁਰਮੇਜ ਸਿੰਘ, ਮਾਝੀ ਝਬਾਲ ਅਤੇ ਹੋਰ ਪਿੰਡ ਵਾਸੀ ਮੁਹਤਬਰ ਆਗੂ ਹਾਜ਼ਰ ਸਨ |