05-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-06-2025

118 ਦਿਵਿਆਂਗਜਨਾਂ ਅਤੇ ਬਜ਼ੁਰਗਾਂ ਨੂੰ ਸਹਾਇਕ ਉਪਕਰਣ ਵੰਡੇ <br/>

Ad Position 21
No active advertisement
ਦਿਵਿਆਂਗਜਨਾਂ ਅਤੇ ਬਜ਼ੁਰਗਾਂ ਨੂੰ ਸਾਈਕਲ ਅਤੇ ਹੋਰ ਸਹਾਇਕ ਉਪਕਰਣ ਵੰਡਣ ਸਮੇਂ ਅਧਿਕਾਰੀ | ਤਸਵੀਰ:ਮਨਜੀਤ ਸਿੰਘ <br/> 02-06-2025
ਤਰਨ ਤਾਰਨ, 1 ਜੂਨ (ਹਰਿੰਦਰ ਸਿੰਘ)- ਦਿਵਿਆਂਗਜਨਾਂ ਨੂੰ ਸਮਾਜ ਦੀ ਮੁੱਖ ਧਾਰਾ ਵਿੱਚ ਲਿਆਉਣ ਲਈ ਕੇਂਦਰ ਸਰਕਾਰ ਵਲੋਂ ਉਨ੍ਹਾਂ ਦੇ ਕਲਿਆਣ ਅਤੇ ਪੁਨਰਵਾਸ ਦੇ ਲਈ ਕੰਮ ਕੀਤੇ ਜਾ ਰਹੇ ਹਨ | ਇਸੇ ਲੜੀ ਵਿਚ ਜ਼ਿਲ੍ਹਾ ਤਰਨ ਤਾਰਨ ਦੇ ਬਲਾਕ ਪੱਟੀ ਵਿੱਚ ਸਰਕਾਰ ਦੀ ਅਡਿਪ ਅਤੇ ਆਰ.ਵੀ.ਵਾਈ ਯੋਜਨਾ ਦੇ ਅੰਤਰਗਤ ਦਿਵਿਆਂਗਜਨਾਂ ਅਤੇ ਬੁਜੁਰਗਾਂ ਨੂੰ ਮੁਫ਼ਤ ਉਪਕਰਣ ਵੰਡ ਸਮਾਰੋਹ ਕੈਬਿਨਟ ਮੰਤਰੀ ਲਾਲਜੀਤ ਭੁਲੱਰ ਦੇ ਸਹਾਇਕ ਅਤੇ ਚੇਅਰਮੈਨ ਮਾਰਕੀਟ ਕਮੇਟੀ ਹਰੀਕੇ ਦਿਲਬਾਗ ਸਿੰਘ ਅਤੇ ਅਲਿਮਕੋ ਮੋਹਾਲੀ ਵਲੋਂ ਮਿਸ. ਕਨਿਕਾ ਮਹਿਤਾ (ਜੂਨੀਅਰ ਮੈਨੇਜਰ) ਦੀ ਖਾਸ ਮੌਜੂਦਗੀ ਵਿਚ ਕੀਤਾ ਗਿਆ | ਸਮਾਜਿਕ ਨਿਆਂ ਅਤੇ ਅਧਿਕਾਰਤਾ ਮੰਤਰਾਲੇ ਭਾਰਤ ਸਰਕਾਰ ਦੇ ਦਿਵਿਆਂਗਜਨਾਂ ਸਸ਼ਕਤੀਕਰਨ ਵਿਭਾਗ ਦੇ ਅਧੀਨ ਕੰਮ ਕਰ ਰਹੇ ਭਾਰਤੀ ਕਿ੍ਤਰਮ ਅੰਗ ਨਿਰਮਾਣ ਨਿਗਮ (ਅਲਿਮਕੋ) ਅਤੇ ਡਿਪਟੀ ਸ੍ਰੀ ਰਾਹੁਲ ਦੀ ਅਗਵਾਈ ਅਧੀਨ ਇਸ ਪ੍ਰੋਗਰਾਮ ਦਾ ਆਯੋਜਨ ਕੀਤਾ ਗਿਆ | ਇਸ ਸਮਾਰੋਹ ਵਿੱਚ ਲਗਪਗ 118 ਦਿਵਿਆਂਗਜਨਾਂ ਅਤੇ ਬਜ਼ੁਰਗਾਂ ਨੂੰ ਸਰਕਾਰ ਦੀ ਅਡਿਪ ਅਤੇ ਆਰ.ਵੀ.ਵਾਈ ਯੋਜਨਾ ਦੇ ਅੰਤਰਗਤ ਲਗਭਗ 29 ਲੱਖ ਰੁਪਏ ਦੀ ਲਾਗਤ ਦੇ ਸਹਾਇਕ ਉਪਕਰਣ ਵੰਡੇ ਗਏ | ਲਾਭਪਾਤਰੀਆਂ ਨੂੰ ਜ਼ਿਲ੍ਹੇ ਵਿਚ ਪਹਿਲਾ ਪਰੀਖਣ ਸਮਾਰੋਹ ਵਿਚ ਨਿਸ਼ਾਨਬੱਧ ਕੀਤਾ ਗਿਆ ਸੀ | ਲਾਭਪਾਤਰੀਆਂ ਨੂੰ ਸਰਕਾਰ ਦੀ ਯੋਜਨਾ ਦੇ ਅੰਤਰਗਤ ਅਲਿਮਕੋ ਵਲੋਂ ਨਿਰਮਿਤ ਕੁਲ 249 ਸਹਾਇਕ ਉਪਕਰਣ ਵੰਡੇ ਗਏ, ਜਿਸ ਵਿਚ 46 ਮੋਟਰਾਈਜ਼ਡ ਟਰਾਈਸਾਈਕਲ. ਸੀ.ਪੀ. ਚੇਅਰ, ਵਿਸਾਖੀਆਂ, ਕੰਨਾਂ ਦੀ ਮਸ਼ੀਨਾਂ, ਟਰਾਈਸਾਈਕਲ, ਛੜੀਆਂ, ਵ੍ਹੀਲਚੇਅਰ ਅਤੇ ਕੈਲਿਪਰਸ ਆਦਿ ਸ਼ਾਮਿਲ ਹਨ | ਸਮਾਰੋਹ ਵਿਚ ਭਾਰਤੀ ਕਿ੍ਤਰਮ ਅੰਗ ਨਿਰਮਾਣ ਨਿਗਮ (ਅਲਿਮਕੋ) ਦੇ ਅਧਿਕਾਰੀ ਅਤੇ ਪੱਟੀ ਦੇ ਐੱਸ.ਡੀ.ਐਮ. ਕਰਨਵੀਰ ਸਿੰਘ, ਕੁਲਦੀਪ ਕੌਰ ਬਾਲ ਵਿਕਾਸ ਪ੍ਰਾਜੈਕਟ ਅਫਸਰ ਪੱਟੀ, ਨਾਇਬ ਤਹਿਸੀਲਦਾਰ ਰੀਤੂ ਕਪੂਰ, ਰਜੇਸ਼ ਭਰਦਵਾਜ਼ ਐੱਮ.ਡੀ.ਐੱਸ.ਬੀ.ਐੱਸ.ਗਰੁੱਪ ਆਫ ਕਾਲਜ ਅਤੇ ਜ਼ਿਲ੍ਹਾ ਸਪੈਸ਼ਲ ਅਜੂਕੇਟਰ ਅਨੁਜ ਚੌਧਰੀ ਅਤੇ ਪ੍ਰਸ਼ਾਸਨ ਦੇ ਹੋਰ ਅਧਿਕਾਰੀ ਅਤੇ ਕਰਮਚਾਰੀ ਮੁੱਖ ਰੂਪ ਵਿਚ ਮੌਜੂਦ ਰਹੇ |

Ad Position 22
No active advertisement
ਪਿਛਲੀ ਖ਼ਬਰ ਕੇਂਦਰ ਦੀ ਭਾਜਪਾ ਸਰਕਾਰ ਲਗਾਤਾਰ ਕਿਸਾਨਾਂ ਨਾਲ ਮਜ਼ਾਕ ਕਰਦੀ ਆ ਰਹੀ ਹੈ, ਝੋਨੇ ਦੇ ਰੇਟ 'ਚ ਵਾਧਾ ਨਾ ਮਨਜ਼ੂਰ- ਕਾਂਗਰਸੀ... ਅਗਲੀ ਖ਼ਬਰ ਸੈਂਟਰਲ ਕਾਨਵੈਂਟ ਸੀਨੀਅਰ ਸੈਕੰਡਰੀ ਸਕੂਲ ਪੱਟੀ ਵਿਖੇ ਛਬੀਲ ਲਗਾਈ <br/>
Ad Position 24