05-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-06-2025

ਕੇਂਦਰ ਦੀ ਭਾਜਪਾ ਸਰਕਾਰ ਲਗਾਤਾਰ ਕਿਸਾਨਾਂ ਨਾਲ ਮਜ਼ਾਕ ਕਰਦੀ ਆ ਰਹੀ ਹੈ, ਝੋਨੇ ਦੇ ਰੇਟ 'ਚ ਵਾਧਾ ਨਾ ਮਨਜ਼ੂਰ- ਕਾਂਗਰਸੀ ਆਗੂ <br/>

Ad Position 21
No active advertisement
ਖੇਮਕਰਨ ਸ਼ਹਿਰ ਦੇ ਕਾਂਗਰਸੀ ਆਗੂ ਸਾਬਕਾ ਕੌਂਸਲਰ ਗੁਰਬੀਰ ਸਿੰਘ ਖੇੜਾ ਤੇ ਵਰਿਆਮ ਸਿੰਘ ਚੱਠੂ ਸਾਥੀਆਂ ਸਮੇਤ ਗੱਲਬਾਤ ਕਰਦੇ ਹੋਏ | ਤਸਵੀਰ: ਬਿੱਲਾ <br/> 02-06-2025
ਖੇਮਕਰਨ, 1 ਜੂਨ (ਰਾਕੇਸ਼ ਬਿੱਲਾ)- ਖ਼ਾਦਾਂ, ਕੀਟਨਾਸ਼ਕਾਂ ਤੇ ਮਜ਼ਦੂਰੀ ਦੇ ਰੇਟਾਂ ਸਮੇਤ ਹਰ ਪਾਸੇ ਮਹਿੰਗਾਈ ਵਧਣ ਨਾਲ ਝੋਨਾ ਪਾਲਣ 'ਤੇ ਕਿਸਾਨਾਂ ਦਾ ਖਰਚਾ ਲਗਾਤਾਰ ਬਹੁਤ ਵੱਧਦਾ ਜਾ ਰਿਹਾ ਹੈ, ਪਰ ਕੇਂਦਰ ਸਰਕਾਰ ਹਰ ਵਾਰ ਜਿਣਸਾਂ ਖਾਸ ਕਰਕੇ ਕਣਕ ਤੇ ਝੋਨੇ ਦੇ ਭਾਅ 'ਚ ਮਾਮੂਲੀ ਵਾਧਾ ਕਰਦੀ ਆ ਰਹੀ ਹੈ | ਇਸ ਵਾਰ ਕੇਂਦਰੀ ਭਾਜਪਾ ਹਕੂਮਤ ਵਲੋਂ ਝੋਨੇ ਦੇ ਭਾਅ ਵਿਚ ਨਿਗੂਣਾ ਵਾਧਾ ਕਰਕੇ ਕਿਸਾਨਾਂ ਨਾਲ ਵੱਡਾ ਧੋਖਾ ਕੀਤਾ ਗਿਆ ਹੈ | ਜਿਸ ਨੂੰ ਕਿਸਾਨ ਕਦੇ ਵੀ ਮਨਜ਼ੂਰ ਨਹੀਂ ਕਰਨਗੇ | ਭਾਜਪਾ ਪਾਰਟੀ ਜਿਹੜੀ ਹੁਣ ਪੰਜਾਬ ਵਿਚ ਅਗਲੀ ਸਰਕਾਰ ਸਰਕਾਰ ਬਣਾਉਣ ਦੇ ਸੁਪਨੇ ਵੇਖ ਰਹੀ ਹੈ, ਉਨ੍ਹਾਂ ਨੂੰ ਪੰਜਾਬ ਦੇ ਕਿਸਾਨ ਖਾਸ ਕਰਕੇ ਚੋਣਾਂ 'ਚ ਮਜ਼ਾ ਚਿਖਾਉਣ ਲਈ ਤਿਆਰ ਬੇਠੈ ਹਨ | ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਖੇਮਕਰਨ ਸ਼ਹਿਰ ਦੇ ਸੀਨੀਅਰ ਕਾਂਗਰਸੀ ਆਗੂ ਤੇ ਸਾਬਕਾ ਕੌਂਸਲਰ ਗੁਰਬੀਰ ਸਿੰਘ ਖੇੜਾ ਤੇ ਵਰਿਆਮ ਸਿੰਘ ਚੱਠੂ ਸਾਥੀਆਂ ਸਮੇਤ ਗੱਲਬਾਤ ਕਰਦਿਆਂ ਕੀਤਾ | ਉਨ੍ਹਾਂ ਅੱਗੇ ਦਸਿਆ ਕਿ ਇਸ ਵਾਰ ਫਿਰ ਮੌਜੂਦਾ ਕੇਂਦਰ ਸਰਕਾਰ ਵਲੋਂ ਝੋਨੇ ਦੇ ਭਾਅ ਵਿਚ ਸਿਰਫ਼ 69 ਰੁਪਏ ਪ੍ਰਤੀ ਕੁਇੰਟਲ ਵਾਧਾ ਕੀਤਾ ਹੈ, ਜੋ ਕਿ ਕੇਂਦਰੀ ਸਰਕਾਰ ਵਲੋਂ ਦੇਸ਼ ਦੇ ਅੰਨਦਾਤਾ ਨਾਲ ਕੋਝਾ ਮਜ਼ਾਕ ਹੈ, ਜਿਹੜਾ ਲਗਾਤਾਰ ਕਿਸਾਨਾਂ ਨਾਲ ਕੀਤਾ ਜਾ ਰਿਹਾ ਹੈ, ਪਰ ਕਿਸਾਨ ਚੁੱਪਚਾਪ ਬਰਦਾਸ਼ਤ ਕਰਨ ਲਈ ਮਜ਼ਬੂਰ ਹਨ | ਜਦੋਂ ਕਿ ਮਹਿੰਗੇ ਭਾਅ ਦੀਆਂ ਖਾਦਾਂ ਕਿਸਾਨ ਬਲੈਕ ਵਿਚ ਹੋਰ ਮਹਿੰਗੀਆਂ ਲੈਣ ਲਈ ਮਜ਼ਬੂਰ ਹਨ | ਉਨ੍ਹਾਂ ਕੇਂਦਰ ਸਰਕਾਰ ਦੇ ਇਸ ਫੈਸਲੇ ਦੀ ਨਿੰਦਾ ਕਰਦਿਆਂ ਮੰਗ ਕੀਤੀ ਕਿ ਘੱਟੋ ਘੱਟ ਪੰਜਾਬ ਸਰਕਾਰ ਤਾਂ ਝੋਨੇ 'ਤੇ ਜਰੂਰ ਬੋਨਸ ਦੇਵੇ ਤਾਂ ਜੋ ਪੰਜਾਬ ਦੇ ਕਿਸਾਨਾਂ ਨੂੰ ਥੋੜੀ ਰਾਹਤ ਮਿਲ ਸਕੇ | ਉਨ੍ਹਾਂ ਕਿਹਾ ਕਿ ਪੰਜਾਬ ਦੀ 'ਆਪ' ਸਰਕਾਰ ਤਾਂ ਪਹਿਲਾਂ ਹੀ ਕਿਸਾਨਾਂ ਨੂੰ ਸਮੇਂ-ਸਮੇਂ ਕੋਈ ਵੀ ਮੁਆਵਜ਼ਾ ਦੇਣ ਤੋਂ ਪਿੱਛੇ ਹੱਟ ਚੁੱਕੀ ਹੈ | ਇਸ ਮੌਕੇ ਸਾਬਕਾ ਕੌਂਸਲਰ ਸਵਰਨ ਮਸੀਹ ਬਿੱਲਾ, ਡਾ.ਕੇਵਲ ਮਸੀਹ, ਹਰਪਾਲ ਸਿੰਘ ਭੁੱਲਰ ਜੋਨ ਇੰਚਾਰਜ ਖੇਮਕਰਨ, ਚਾਨਣ ਸਿੰਘ ਮਾਸਟਰ, ਰਾਜੀਵ ਸ਼ਰਮਾ, ਵਿਕਾਸ ਵਿੱਜ, ਰੋਮੀ ਪ੍ਰਭਾਕਰ ਆਦਿ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਅਸਾਮ ਦੇ ਕਾਮਰੂਪ 'ਚ ਹੜ ਅਗਲੀ ਖ਼ਬਰ 118 ਦਿਵਿਆਂਗਜਨਾਂ ਅਤੇ ਬਜ਼ੁਰਗਾਂ ਨੂੰ ਸਹਾਇਕ ਉਪਕਰਣ ਵੰਡੇ <br/>
Ad Position 24