14-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-06-2025

ਫਰਦ ਕੇਂਦਰ ਮੁਲਾਜ਼ਮਾਂ ਕਲਮਛੋੜ ਹੜਤਾਲ ਨੂੰ ਲੈ ਕੇ ਤਹਿਸੀਲਦਾਰ ਨੂੰ ਸੌਂਪਿਆ ਮੰਗ ਪੱਤਰ

Ad Position 21
No active advertisement
ਅਜੀਤ ਡੈਸਕ 03-06-2025
ਤਰਨ ਤਾਰਨ, 2 ਜੂਨ (ਇਕਬਾਲ ਸਿੰਘ ਸੋਢੀ)-ਸਮੂਹ ਫਰਦ ਕੇਂਦਰ ਕਰਮਚਾਰੀਆਂ ਤਰਨ ਤਾਰਨ ਵਲੋਂ 3 ਜੂਨ ਨੂੰ ਕਲਮਛੋੜ ਹੜਤਾਲ ਨੂੰ ਲੈ ਕੇ ਡਿਪਟੀ ਕਮਿਸ਼ਨਰ ਦੇ ਨਾਂਅ ਇਕ ਮੰਗ ਪੱਤਰ ਤਹਿਸੀਲਦਾਰ ਗੁਰਪ੍ਰੀਤ ਸਿੰਘ ਢਿੱਲੋਂ ਨੂੰ ਸੌਂਪਿਆ | ਇਸ ਮੌਕੇ ਸੁਪਰਵਾਈਜਰ ਗੁਰਜੰਟ ਸਿੰਘ, ਕੰਪਿਊਟਰ ਆਪ੍ਰੇਟਰ ਕੁਲਦੀਪ ਸਿੰਘ, ਲਖਵਿੰਦਰ ਸਿੰਘ, ਅਭੀਸ਼ੇਕ, ਪਿ੍ੰਕਾ ਸ਼ਰਮਾ, ਰਾਜਦੀਪ ਕੌਰ, ਰੁਪਿੰਦਰਜੀਤ ਕੌਰ, ਬਲਜੀਤ ਕੌਰ, ਗੁਰਜੰਟ ਸਿੰਘ ਆਦਿ ਤੋਂ ਇਲਾਵਾ ਹੋਰਨਾਂ ਕਿ ਅਸੀਂ ਪੰਜਾਬ ਵਿਚ ਲਗਪਗ 900 ਤੋਂ ਵੱਧ ਫਰਦ ਕੇਂਦਰ ਮੁਲਾਜ਼ਮ ਵਜੋਂ ਕੰਮ ਕਰਦੇ ਹਨ, ਜਿਨ੍ਹਾਂ ਵਿਚ ਜ਼ਿਲ੍ਹਾ ਮੈਨੇਜਰ, ਅਪਰੇਟਰਸ ਅਤੇ ਇੰਜੀਨੀਅਰ ਹਨ, ਜੋ ਕਿ ਪਿਛਲੇ 18 ਸਾਲਾਂ ਤੋਂ ਫਰਦ ਕੇਂਦਰ ਵਿਚ ਆਪਣੀ ਸੇਵਾਵਾਂ ਦਫ਼ਤਰੀ ਅਤੇ ਫੀਲਡ ਵਿਚ ਨਿਭਾਅ ਰਹੇ ਹਾਂ ਅਤੇ ਬਹੁਤ ਘੱਟ ਤਨਖਾਹਾਂ 'ਤੇ ਦਿਨ ਰਾਤ ਇਕ ਕਰਕੇ ਸਾਰੇ ਪੰਜਾਬ ਦਾ ਜ਼ਮੀਨੀ ਰਿਕਾਰਡ ਆਨਲਾਈਨ ਕੀਤਾ | ਫਰਦ ਕੇਂਦਰ ਲਗਪਗ ਸਾਰਾ ਸਟਾਫ਼ ਜੋ ਕਿ ਸ਼ੁਰੂ ਤੋਂ (2007) ਜਦੋਂ ਦਾ ਪ੍ਰਾਜੈਕਟ ਸ਼ੁਰੂ ਹੋਇਆ ਹੈ, ਇਸ ਪ੍ਰਾਜੈਕਟ ਦੇ ਨਾਲ ਜੁੜੇ ਹਾਂ | ਉਨ੍ਹਾਂ ਕਿਹਾ ਕਿ ਹੁਣ ਕੰਪਨੀ ਦੁਆਰਾ ਸਾਨੂੰ ਅਪ੍ਰੈਲ ਅਤੇ ਮਈ ਮਹੀਨੇ ਦੀ ਤਨਖਾਹ ਅਜੇ ਤੱਕ ਨਹੀਂ ਦਿੱਤੀ ਗਈ | ਇਸ ਸਬੰਧੀ ਜਦੋਂ ਅਸੀਂ ਆਪਣੇ ਕੰਪਨੀ ਸੀ.ਐੱਮ.ਐੱਸ. ਕੰਪਿਊਟਰ ਲਿਮਿਟਿਡ ਦੇ ਅਧਿਕਾਰੀਆਂ ਨੂੰ ਤਨਖਾਹ ਸਬੰਧੀ ਪੁੱਛਿਆ ਤਾਂ ਉਨ੍ਹਾਂ ਕਿਹਾ ਕਿ 31 ਅਕਤੂਬਰ 2024 ਤੋਂ ਬਾਅਦ ਸਾਡਾ ਕਟਰੈਕਟ ਖਤਮ ਹੋ ਗਿਆ ਹੈ ਅਤੇ ਸਰਕਾਰ ਦੁਬਾਰਾ ਕੰਟਰੈਕਟ ਦੇ ਵਾਧੇ ਵਿਚ ਅਜੇ ਕੋਈ ਫੈਸਲਾ ਨਹੀਂ ਕੀਤਾ ਜਾ ਰਿਹਾ ਅਤੇ ਨਾ ਹੀ ਸਾਡੀ ਕੋਈ ਪੇਮੈਂਟ ਰਿਲੀਜ਼ ਕੀਤੀ ਗਈ ਹੈ, ਜਿਸ ਕਰਕੇ ਕੰਪਨੀ ਨੇ ਸਾਨੂੰ ਅਪ੍ਰੈਲ ਅਤੇ ਮਈ ਦੀ ਤਨਖਾਹਾਂ ਦੇਣ ਵਿਚ ਅਸਮਰਥਤਾ ਦਿਖਾਈ ਹੈ | ਉਨ੍ਹਾਂ ਪੰਜਾਬ ਸਰਕਾਰ ਨੂੰ ਅਪੀਲ ਕੀਤੀ ਕਿ ਪੰਜਾਬ ਵਿਚ 900 ਤੋਂ ਵੱਧ ਸਟਾਫ ਨੂੰ ਬੇਰੁਜ਼ਗਾਰ ਨਾ ਕੀਤਾ ਜਾਵੇ ਅਤੇ ਸਾਡੇ ਭਵਿੱਖ ਸੰਬੰਧੀ ਸੋਚਿਆ ਜਾਵੇ ਅਤੇ ਸਾਨੂੰ ਰੈਗੂਲਰ ਕਰਕੇ ਤਨਖਾਹਾਂ ਜਾਰੀ ਕੀਤੀਆਂ ਜਾਣ |

Ad Position 22
No active advertisement
ਪਿਛਲੀ ਖ਼ਬਰ ਤਿੰਨ ਵਿਅਕਤੀਆਂ ਦੀ ਕੁੱਟਮਾਰ ਮਾਮਲੇ 'ਚ ਚਾਰ ਖ਼ਿਲਾਫ਼ ਮਾਮਲਾ ਦਰਜ ਅਗਲੀ ਖ਼ਬਰ ਜ਼ਿਲ੍ਹਾ ਪੁਲਿਸ ਵਲੋਂ ਵੱਖ-ਵੱਖ ਥਾਵਾਂ ਤੋਂ ਹੈਰੋਇਨ ਤੇ ਡਰੋਨ ਸਮੇਤ 6 ਵਿਅਕਤੀ ਗਿ੍ਫ਼ਤਾਰ
Ad Position 24