ਤਰਨ ਤਾਰਨ, 2 ਜੂਨ (ਪਰਮਜੀਤ ਜੋਸ਼ੀ)-ਜ਼ਿਲ੍ਹਾ ਤਰਨ ਤਾਰਨ ਅਧੀਨ ਪੈਂਦੇ ਥਾਣਾ ਝਬਾਲ ਦੀ ਪੁਲਿਸ ਨੇ ਹਥਿਆਰਾਂ ਨਾਲ ਲੈਸ ਹੋ ਕੇ ਚਾਰ ਵਿਅਕਤੀਆਂ ਵਲੋਂ ਤਿੰਨ ਵਿਅਕਤੀਆਂ ਦੀ ਕੁੱਟਮਾਰ ਮਾਮਲੇ ਵਿਚ ਕੇਸ ਦਰਜ ਕਰਨ ਤੋਂ ਬਾਅਦ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ | ਥਾਣਾ ਝਬਾਲ ਵਿਖੇ ਸੁਰਜੀਤ ਸਿੰਘ ਪੁੱਤਰ ਸਵਿੰਦਰ ਸਿੰਘ ਵਾਸੀ ਪੱਕਾ ਕਿਲਾ ਝਬਾਲ ਨੇ ਸ਼ਿਕਾਇਤ ਦਰਜ ਕਰਵਾਈ ਕਿ ਉਹ ਘਰੋ ਰੋਟੀ ਖਾ ਕੇ ਦਾਣਾ ਮੰਡੀ ਝਬਾਲ ਆ ਰਿਹਾ ਸੀ, ਉਸਦਾ ਭਤੀਜਾ ਕਰਨਪ੍ਰੀਤ ਸਿੰਘ ਅੱਗੇ ਅੱਗੇ ਜਾ ਰਿਹਾ ਸੀ ਤਾਂ ਅੱਡਾ ਝਬਾਲ ਨਜ਼ਦੀਕ ਪੁੱਜਾ ਤਾਂ ਅੰਜੂ ਪੁੱਤਰ ਜਿੰਦਾ ਸਿੰਘ, ਏਕਮਪ੍ਰੀਤ ਸਿੰਘ ਪੁੱਤਰ ਸੂਬਾ ਸਿੰਘ, ਅਰਸ਼ ਪੁੱਤਰ ਸੋਨੂੰ ਸਿੰਘ, ਗੁਰਲਾਲ ਸਿੰਘ ਪੁੱਤਰ ਸੋਨੂੰ ਸਿੰਘ ਵਾਸੀਅਨ ਝਬਾਲ ਕਲਾਂ ਨੇ ਕਰਨਪ੍ਰੀਤ ਸਿੰਘ ਨੂੰ ਜਬਰਦਸਤੀ ਮੋਟਰਸਾਇਕਲ 'ਤੇ ਬੈਠਾ ਕੇ ਪਿੰਡ ਦੀ ਫਿਰਨੀ 'ਤੇ ਲੈ ਗਏ, ਇਨ੍ਹਾਂ ਨੂੰ ਦੂਸਰਾ ਭਤੀਜਾ ਸ਼ਰਨਪ੍ਰੀਤ ਸਿੰਘ ਵੀ ਆ ਗਿਆ ਤਾਂ ਉਕਤ ਵਿਅਕਤੀਆਂ ਨੇ ਸਾਡੇ ਤਿੰਨਾਂ ਦੀ ਕੁੱਟਮਾਰ ਕੀਤੀ ਤੇ ਅਸੀਂ ਬਚਾਉ ਬਚਾਉ ਦਾ ਰੌਲਾ ਪਾਇਆ ਤਾਂ ਉਕਤ ਵਿਅਕਤੀਆਂ ਆਪਣੇ-ਆਪਣੇ ਹਥਿਆਰ ਲੈ ਕੇ ਮੌਕੇ ਤੋੋਂ ਦੋੜ ਗਏ ਅਤੇ ਉਸਦੇ ਭਰਾ ਬੂਟਾ ਸਿੰਘ ਨੇ ਸਵਾਰੀ ਦਾ ਪ੍ਰਬੰਧ ਕਰਕੇ ਤਿੰਨਾਂ ਨੂੰ ਸਿਵਲ ਹਸਪਤਾਲ ਝਬਾਲ ਦਾਖ਼ਲ ਕਰਵਾਇਆ | ਵਜ਼ਾ ਰੰਜਿਸ਼ ਇਹ ਕਿ ਕਰਨਪ੍ਰੀਤ ਸਿੰਘ ਦਾ ਉਕਤ ਵਿਅਕਤੀਆਂ ਨਾਲ ਪਹਿਲਾਂ ਲੜਾਈ ਝਗੜਾ ਹੋਇਆ ਸੀ | ਜਾਂਚ ਅਧਿਕਾਰੀ ਏ.ਐੱਸ.ਆਈ. ਕੁਲਦੀਪ ਸਿੰਘ ਨੇ ਦੱਸਿਆ ਕਿ ਮਾਮਲੇ ਦੀ ਜਾਂਚ ਤੋਂ ਬਾਅਦ ਉਕਤ ਵਿਅਕਤੀਆਂ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਹੈ |