ਤਰਨ ਤਾਰਨ, 4 ਜੂਨ (ਹਰਿੰਦਰ ਸਿੰਘ)-ਲੁਧਿਆਣੇ ਜ਼ਿਲ੍ਹੇ ਦੇ ਗੁਰੂ ਨਾਨਕ ਸਟੇਡੀਅਮ ਵਿਖੇ ਅਥਲੈਟਿਕਸ ਐਸੋਸੀਏਸ਼ਨ ਪੰਜਾਬ ਦੇ ਸਾਰੇ ਜ਼ਿਲਿ੍ਹਆ ਦੇ ਪ੍ਰਧਾਨ ਅਤੇ ਸੈਕਟਰੀਆਂ ਦੀ ਇਕ ਅਹਿਮ ਮੀਟਿੰਗ ਸਾਊਥ ਏਸ਼ੀਆ ਦੇ ਪ੍ਰਧਾਨ ਲਲਿਤ ਭਨੋਟ ਦੀ ਰਹਿਨੁਮਾਈ ਹੇਠ ਹੋਈ | ਮੀਟਿੰਗ ਵਿਚ ਲਲਿਤ ਭਨੋਟ ਨੇ ਕਿਹਾ ਕਿ ਪੰਜਾਬ ਸਟੇਟ ਵਿਚ ਅਥਲੈਟਿਕਸ ਦੇ ਖਿਡਾਰੀਆਂ ਲਈ ਸਾਰੇ ਜ਼ਿਲ੍ਹਾ ਪੱਧਰ ਦੀਆਂ ਜੋ ਅਥਲੈਟਕਿਸ ਐਸੋਸੀਏਸ਼ਨ ਬਣੀਆਂ ਹਨ, ਉਨ੍ਹਾਂ ਸਾਰਿਆਂ ਨੂੰ ਆਪੋ-ਆਪਣੇ ਜ਼ਿਲ੍ਹੇ ਵਿਚ ਐਥਲੈਟਿਕਸ ਦੇ ਖਿਡਾਰੀਆਂ ਲਈ ਹੋਰ ਵੀ ਬਿਹਤਰ ਕੰਮ ਕਰਨ ਲਈ ਕਿਹਾ | ਇਸ ਮੌਕੇ ਉਨ੍ਹਾਂ ਜ਼ਿਲ੍ਹਾ ਤਰਨ ਤਾਰਨ ਅਥਲੈਟਿਕਸ ਐਸੋਸੀਏਸ਼ਨ ਨੇ ਜੋ ਪਿਛਲੇ ਸਮੇਂ ਕੰਮ ਕੀਤੇ ਹਨ, ਉਨ੍ਹਾਂ ਦੀ ਸ਼ਲਾਘਾ ਕੀਤੀ ਅਤੇ ਐਸੋਸੀਏਸ਼ਨ ਦੇ ਪ੍ਰਧਾਨ ਕੋਚ ਸਰੂਪ ਸਿੰਘ ਢੋਟੀਆਂ ਅਤੇ ਸੈਕਟਰੀ ਹਰਜੀਤ ਸਿੰਘ ਨੂੰ ਹੋਰ ਵੀ ਮਿਹਨਤ ਕਰਨ ਲਈ ਕਿਹਾ | ਜ਼ਿਲ੍ਹਾ ਐਸੋਸੀਏਸ਼ਨ ਨੇ ਪ੍ਰਧਾਨ ਲਲਿਤ ਭਨੋਟ ਨਾਲ ਵਾਅਦਾ ਕੀਤਾ ਕਿ ਤਰਨ ਤਾਰਨ ਜ਼ਿਲ੍ਹੇ ਦੇ ਖ਼ਿਡਾਰੀਆਂ ਨੂੰ ਕੋਈ ਮੁਸ਼ਕਿਲ ਨਹੀਂ ਆਉਣ ਦਿੱਤੀ ਜਾਵੇਗੀ | ਇਸ ਮੌਕੇ ਭਾਰਤੀ ਅਥਲੈਟਕਿਸ ਐਸੋਸੀਏਸ਼ਨ ਦੇ ਮੀਤ ਪ੍ਰਧਾਨ ਏ.ਕੇ. ਸ਼ਰਮਾ, ਸੈਕਟਰੀ ਪੰਜਾਬ ਪ੍ਰੇਮ ਸਿੰਘ, ਭਾਰਤ ਦੇ ਚੀਫ਼ ਅਥਲੈਟਿਕਸ ਕੋਚ ਰਾਮ ਪ੍ਰਤਾਪ, ਪ੍ਰਮਜੀਤ ਸਿੰਘ ਰੇਲਵੇ, ਬਲਜਿੰਦਰ ਸਿੰਘ ਮੰਡ, ਉਲੰਪੀਅਨ ਸੁਨੀਤਾ ਰਾਣੀ, ਪੰਜਾਬ ਪ੍ਰਧਾਨ ਸਤਬੀਰ ਸਿੰਘ, ਨਵਤੇਜ ਸਿੰਘ ਤੇਜੀ, ਕੋਚ ਮਹਿੰਦਰ ਸਿੰਘ ਢਿੱਲੋਂ, ਦਰੌਣਾਚਾਰੀਆ ਐਵਾਰਡੀ ਕੋਚ ਮੰਨੂੰ ਸਾਬ ਤੇ ਕੋਚ ਰਣਕੀਰਤ ਸਿੰਘ ਆਦਿ ਮੌਜੂਦ ਸਨ |