25-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-06-2025

ਕਚਹਿਰੀਆਂ 'ਚੋਂ ਲੋਹੇ ਦੀਆਂ ਗਰਿੱਲਾਂ ਚੋਰੀ ਕਰ ਰਿਹਾ ਵਿਅਕਤੀ ਕਾਬੂ <br/>

Ad Position 21
No active advertisement
ਅਜੀਤ ਡੈਸਕ 05-06-2025
ਤਰਨ ਤਾਰਨ, 4 ਜੂਨ (ਪਰਮਜੀਤ ਜੋਸ਼ੀ)-ਜ਼ਿਲ੍ਹਾ ਕਚਿਹਰੀਆਂ ਤਰਨ ਤਾਰਨ 'ਚੋਂ ਲੋਹੇ ਦੀਆਂ ਗਰਿੱਲਾਂ ਚੋਰੀ ਕਰਨ ਵਾਲੇ ਇਕ ਵਿਅਕਤੀ ਨੂੰ ਚੌਂਕੀਦਾਰ ਵਲੋਂ ਕਾਬੂ ਕਰਨ ਤੋਂ ਬਾਅਦ ਥਾਣਾ ਸਦਰ ਤਰਨ ਤਾਰਨ ਪੁਲਿਸ ਹਵਾਲੇ ਕਰ ਦਿੱਤਾ ਗਿਆ | ਪੁਲਿਸ ਵਲੋਂ ਚੋਰੀ ਕਰਨ ਵਾਲੇ ਵਿਅਕਤੀ ਖ਼ਿਲਾਫ਼ ਮਾਮਲਾ ਦਰਜ ਕਰਕੇ ਲੋਹੇ ਦੀਆਂ ਗਰਿੱਲਾਂ ਬਰਾਮਦ ਕਰ ਲਈਆਂ ਹਨ | ਥਾਣਾ ਸਦਰ ਤਰਨ ਤਾਰਨ ਵਿਖੇ ਬਲਦੇਵ ਸਿੰਘ ਪੁੱਤਰ ਜਰਨੈਲ ਸਿੰਘ ਵਾਸੀ ਕਾਹਨੇ ਕੀ ਜ਼ਿਲ੍ਹਾ ਬਰਨਾਲਾ ਨੇ ਸ਼ਿਕਾਇਤ ਦਰਜ ਕਰਵਾਈ ਕਿ ਚੌਂਕੀਦਾਰ ਭਰਤੀ ਹੈ ਅਤੇ ਉਹ ਇਸ ਸਮੇੇਂ ਡਿਊਟੀ ਜ਼ਿਲ੍ਹਾ ਕਚਹਿਰੀਆਂ ਤਰਨ ਤਾਰਨ ਦੀ ਪਾਰਕਿੰਗ ਵਿਚ ਡਿਊਟੀ 'ਤੇ ਤਾਇਨਾਤ ਹੈ | 3 ਜੂਨ ਨੂੰ ਦੁਪਹਿਰ 1 ਵਜੇ ਇਕ ਗੱਡੀ ਨੰਬਰ ਪੀ.ਬੀ.46 ਏ.ਐੱਫ 8591 ਖੜੀ ਸੀ, ਜਿਸਦੀ ਖਿੜਕੀਆਂ ਖੁੱਲੀਆਂ ਹੋਈਆਂ ਸਨ ਅਤੇ ਉਸ ਵਿਚ ਇਕ ਵਿਅਕਤੀ ਬੈਠਾ ਸੀ, ਜੋ ਕਚਹਿਰੀਆਂ ਵਿਚ ਉਸ ਤੋਂ ਅੱਖ ਬਚਾਉਂਦੇ ਹੋਏ ਸਰਕਾਰੀ ਗਰਿੱਲਾਂ ਚੋਰੀ ਕੀਤੀਆਂ ਗੱਡੀ ਵਿਚ ਰੱਖਿਆ ਹਨ, ਜਿਸ ਨੂੰ ਸਮੇਤ ਚੋਰੀ ਕੀਤੀਆਂ ਲੋਹੇ ਦੀਆ ਗਰਿੱਲਾਂ ਸਮੇਤ ਕਾਬੂ ਕੀਤਾ ਗਿਆ | ਜਾਂਚ ਅਧਿਕਾਰੀ ਏ.ਐੱਸ.ਆਈ. ਰਜਿੰਦਰ ਕੁਮਾਰ ਨੇ ਦੱਸਿਆ ਮਾਮਲੇ ਦੀ ਜਾਂਚ ਉਪਰੰਤ ਉਕਤ ਵਿਅਕਤੀ ਖ਼ਿਲਾਫ਼ ਮਾਮਲਾ ਦਰਜ ਕਰਨ ਤੋਂ ਬਾਅਦ ਉਸਨੂੰ ਅਦਾਲਤ ਵਿਚ ਪੇਸ਼ ਕਰਨ ਦੀ ਅਗਵਾਈ ਕੀਤੀ ਜਾ ਰਹੀ ਹੈ |

Ad Position 22
No active advertisement
ਪਿਛਲੀ ਖ਼ਬਰ ਅਥਲੈਟਿਕਸ ਐਸੋਸੀਏਸ਼ਨ ਤਰਨ ਤਾਰਨ ਖਿਡਾਰੀਆਂ ਨੂੰ ਦੇਵੇਗੀ ਹਰ ਸਹੂਲਤ- ਸਰੂਪ ਸਿੰਘ ਢੋਟੀਆਂ <br/> ਅਗਲੀ ਖ਼ਬਰ ਵਜ਼ੀਰਸਤਾਨ 'ਚ ਮੁਕਾਬਲੇ ਦੌਰਾਨ 14 ਅੱਤਵਾਦੀ ਹਲਾਕ
Ad Position 24