ਬਲੋਚਿਸਤਾਨ ਦਾ ਸਹਾਇਕ ਕਮਿਸ਼ਨਰ ਅਗਵਾ
ਅੰਮਿ੍ਤਸਰ, 4 ਜੂਨ (ਸੁਰਿੰਦਰ ਕੋਛੜ)-ਪਾਕਿਸਤਾਨੀ ਫ਼ੌਜ ਦੇ ਮੀਡੀਆ ਵਿੰਗ ਇੰਟਰ-ਸਰਵਿਸਿਜ਼ ਪਬਲਿਕ ਰਿਲੇਸ਼ਨਜ਼ (ਆਈ. ਐੱਸ. ਪੀ. ਆਰ.) ਵਲੋਂ ਜਾਰੀ ਪ੍ਰੈੱਸ ਬਿਆਨ ਅਨੁਸਾਰ ਸੁਰੱਖਿਆ ਬਲਾਂ ਨੇ ਅੱਜ ਉੱਤਰੀ ਵਜ਼ੀਰਸਤਾਨ 'ਚ ਇਕ ਖ਼ੁਫ਼ੀਆ ਆਧਾਰਿਤ ਕਾਰਵਾਈ ਦੌਰਾਨ 14 ਅੱਤਵਾਦੀਆਂ ਨੂੰ ਮਾਰ ਦਿੱਤਾ | ਦੱਸਿਆ ਜਾ ਰਿਹਾ ਹੈ ਕਿ ਇਹ ਕਾਰਵਾਈ ਵਜ਼ੀਰਸਤਾਨ ਦੇ ਦੱਤਾ ਖੇਲ ਖੇਤਰ 'ਚ ਕੀਤੀ ਗਈ ਅਤੇ ਮਾਰੇ ਗਏ ਅੱਤਵਾਦੀਆਂ ਦੇ ਕਬਜ਼ੇ 'ਚੋਂ ਹਥਿਆਰ ਅਤੇ ਗੋਲਾ ਬਾਰੂਦ ਬਰਾਮਦ ਕੀਤਾ ਗਿਆ | ਉੱਧਰ, ਸੂਬਾ ਬਲੋਚਿਸਤਾਨ ਦੇ ਕੇਚ ਜ਼ਿਲ੍ਹੇ ਤੋਂ ਸਹਾਇਕ ਕਮਿਸ਼ਨਰ ਮੁਹੰਮਦ ਹਨੀਫ਼ ਨੂਰਜ਼ਈ ਨੂੰ ਅਣਪਛਾਤੇ ਅੱਤਵਾਦੀਆਂ ਵਲੋਂ ਅਗਵਾ ਕਰ ਲਿਆ ਗਿਆ |
ਵਜ਼ੀਰਸਤਾਨ 'ਚ ਮੁਕਾਬਲੇ ਦੌਰਾਨ 14 ਅੱਤਵਾਦੀ ਹਲਾਕ
ਅਜੀਤ ਡੈਸਕ
05-06-2025