25-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-06-2025

ਮੈਡੀਕਲ ਸਟੋਰ 'ਤੇ ਗੋਲੀਆਂ ਚਲਾਉਣ ਵਾਲੇ ਅਣਪਛਾਤੇ ਖ਼ਿਲਾਫ਼ ਮਾਮਲਾ ਦਰਜ <br/>

Ad Position 21
No active advertisement
ਅਜੀਤ ਡੈਸਕ 05-06-2025
ਤਰਨ ਤਾਰਨ, 4 ਜੂਨ (ਹਰਿੰਦਰ ਸਿੰਘ)-ਅਣਪਛਾਤੇ ਵਿਅਕਤੀ ਵਲੋਂ ਮੈਡੀਕਲ ਸਟੋਰ 'ਤੇ ਗੋਲੀਆਂ ਚਲਾਉਣ 'ਤੇ ਥਾਣਾ ਭਿੱਖੀਵਿੰਡ ਪੁਲਿਸ ਨੇ ਮਾਮਲਾ ਦਰਜ ਕਰਕੇ ਅਗਲੀ ਜਾਂਚ ਸ਼ੁਰੂ ਕਰ ਦਿੱਤੀ ਹੈ | ਥਾਣਾ ਭਿੱਖੀਵਿੰਡ ਵਖੇ ਵਰਿੰਦਰ ਸਿੰਘ ਪੁੱਤਰ ਫਕੀਰ ਸਿੰਘ ਵਾਸੀ ਮਾੜੀਮੇਘਾ ਹਾਲ ਵਾਸੀ ਅੰਮਿ੍ਤਸਰ ਰੋਡ ਭਿੱਖੀਵਿੰਡ ਨੇ ਸ਼ਿਕਾਇਤ ਦਰਜ ਕਰਵਾਈ ਕਿ ਬਲੇਰ ਰੋਡ 'ਤੇ ਉਸਦਾ ਬਾਬਾ ਦੀਪ ਸਿੰਘ ਮੈਡੀਕਲ ਸਟੋਰ ਹੈ | ਉਹ ਰੋਜ਼ਾਨਾਂ ਦੀ ਤਰ੍ਹਾਂ 8 ਵਜੇ ਕਰੀਬ ਰਾਤ ਆਪਣਾ ਮੈਡੀਕਲ ਸਟੋਰ ਬੰਦ ਕਰਕੇ ਆਪਣੇ ਘਰ ਚਲਾ ਗਿਆ | ਉਸ ਨੂੰ ਅਕਾਲ ਸਹਾਏ ਹਸਪਤਾਲ ਭਿੱਖੀਵਿੰਡ ਦੇ ਚੌਂਕੀਦਾਰ ਸਤਨਾਮ ਸਿੰਘ ਨੇ ਫੋਨ ਕਰਕੇ ਦੱਸਿਆ ਕਿ ਤੁਹਾਡੇ ਮੈਡੀਕਲ ਸਟੋਰ ਦੇ ਸ਼ਟਰ ਵਿਚ ਰਾਤ ਕੋਈ ਅਣਪਛਾਤੇ ਵਿਅਕਤੀ ਫਾਇਰ ਮਾਰ ਕੇ ਗਏ ਹਨ | ਜਦੋਂ ਉਹ ਮੈਡੀਕਲ ਸਟੋਰ 'ਤੇ ਪੁੱਜਾ ਤੇ ਆ ਕੇ ਵੇਖਿਆ ਕਿ ਮੈਡੀਕਲ ਸਟੋਰ ਦੇ ਸ਼ਟਰ 'ਤੇ 5 ਗੋਲੀਆਂ ਲੱਗਣ ਦੇ ਨਿਸ਼ਾਨ ਹਨ, ਜੋ ਕੋਈ ਅਣਪਛਾਤੇ ਵਿਅਕਤੀਆਂ ਨੇ ਮੈਡਕੀਲ ਸਟੋਰ 'ਤੇ ਗੋਲੀਆਂ ਚਲਾਈਆਂ ਹਨ | ਕਰੀਬ ਡੇਢ ਮਹੀਨਾ ਪਹਿਲਾ ਉਸਦੇ ਸਾਲੇ ਪਿ੍ਤਪਾਲ ਸਿੰਘ ਪੁੱਤਰ ਦਲਜੀਤ ਸਿੰਘ ਵਾਸੀ ਠੱਠਾ ਥਾਣਾ ਝਬਾਲ ਦੇ ਕੱਪੜੇ ਦੇ ਸ਼ੋਅਰੂਮ ਝਬਾਲ ਵਿਖੇ ਵੀ ਕਿਸੇ ਅਣਪਛਾਤੇ ਵਿਅਕਤੀਆਂ ਨੇ ਗੋਲੀਆਂ ਚਲਾਈਆ ਸੀ ਅਤੇ ਉਨ੍ਹਾਂ ਨੂੰ ਵਟਸਐੱਪ 'ਤੇ ਧਮਕੀ ਦਾ ਮੈਸਿਜ ਆਇਆ ਸੀ, ਜੋ ਉਸ ਦਿਨ ਤੋਂ ਉਨ੍ਹਾਂ ਨੇ ਆਪਣੀ ਦੁਕਾਨ ਬੰਦ ਕਰ ਦਿੱਤੀ ਹੈ. ਹੋ ਸਕਦਾ ਹੈ ਕਿ ਉਸਦੇ ਸਾਲੇ ਪਿ੍ਤਪਾਲ ਸਿੰਘ ਦੀ ਵਜ਼੍ਹਾ ਕਰਕੇ ਉਸਦੀ ਦੁਕਾਨ ਵਿਚ ਡਰਾਵੇ ਲਈ ਅਣਪਛਾਤ ਵਿਅਕਤੀ ਨੇ ਗੋਲੀਆਂ ਮਾਰੀਆਂ ਹੋਣ | ਜਾਂਚ ਅਧਿਕਾਰੀ ਏ.ਐੱਸ.ਆਈ. ਜਤਿੰਦਰ ਸਿੰਘ ਨੇ ਦੱਸਿਆ ਕਿ ਮਾਮਲੇ ਦੀ ਜਾਂਚ ਤੋਂ ਬਾਅਦ ਅਣਪਛਾਤੇ ਵਿਅਕਤੀ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਹੈ |

Ad Position 22
No active advertisement
ਪਿਛਲੀ ਖ਼ਬਰ ਪਿੰਡ ਰਾਹਲ ਵਿਖੇ ਜ਼ਿਲ੍ਹਾ ਪ੍ਰਧਾਨ ਸੰਧੂ ਦੀ ਅਗਵਾਈ ਹੇਠ ਦੋ ਪੰਚਾਇਤ ਮੈਂਬਰਾਂ ਸਮੇਤ ਦਰਜਨਾਂ ਲੋਕ ਭਾਜਪਾ 'ਚ ਸ਼ਾਮਿਲ... ਅਗਲੀ ਖ਼ਬਰ ਦੁੱਖ ਦਾ ਪ੍ਰਗਟਾਵਾ
Ad Position 24