18-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 31-08-2025

ਮੰਡ ਖੇਤਰ ਦੇ ਪਿੰਡ ਚੱਕ ਨੇੜਿਓਾ ਆਰਜੀ ਬੰਨ੍ਹ ਟੁੱਟਿਆ <br/>

Ad Position 21
No active advertisement
ਅਜੀਤ ਡੈਸਕ 31-08-2025
ਚੋਹਲਾ ਸਾਹਿਬ, 30 ਅਗਸਤ (ਬਲਵਿੰਦਰ ਸਿੰਘ)—ਪਿਛਲੇ ਕਈ ਦਿਨਾਂ ਤੋਂ ਬਿਆਸ ਦਰਿਆ ਵਿਚ ਆਏ ਵਾਧੂ ਪਾਣੀ ਅਤੇ ਮੀਂਹ ਦੇ ਚੱਲਦਿਆਂ ਜਿੱਥੇ ਦਰਿਆ ਦੇ ਕੰਢੇ 'ਤੇ ਪੈਂਦੇ ਪਿੰਡ ਜੌਹਲ, ਭੈਲ, ਮੁੰਡਾ ਪਿੰਡ, ਗੁਜਰਪੁਰ, ਘੜਕਾ, ਧੁੰਨ ਢਾਏ ਵਾਲਾ, ਕੰਬੋਅ ਢਾਏ ਵਾਲਾ, ਚੰਬਾ ਕਲਾਂ ਆਦਿ ਪਿੰਡਾਂ ਦੀ ਹਜ਼ਾਰਾਂ ਏਕੜ ਫਸਲ ਪਾਣੀ ਵਿਚ ਡੁੱਬ ਚੁੱਕੀ ਸੀ, ਹੁਣ ਮੰਡ ਖ਼ੇਤਰ ਦੇ ਪਿੰਡ ਚੱਕ ਨੇੜਿਓਾ ਆਰਜ਼ੀ ਬੰਨ ਟੁੱਟਣ ਨਾਲ ਉਥੋਂ ਦੇ ਕਿਸਾਨਾਂ ਦਾ ਲੱਕ ਵੀ ਨਾਲ ਟੁੱਟ ਗਿਆ ਹੈ, ਕਿਉਂਕਿ ਕਿਸਾਨਾਂ ਦੀ 6 ਹਜ਼ਾਰ ਦੇ ਕਰੀਬ ਫ਼ਸਲ ਇਸ ਬੰਨ ਦੇ ਟੁੱਟਣ ਨਾਲ ਪਾਣੀ ਵਿਚ ਡੁੱਬ ਗਈ | ਇਸ ਆਰਜ਼ੀ ਬੰਨ ਨੂੰ ਮਜ਼ਬੂਤ ਕਰਨ ਲਈ ਪਿਛਲੇ ਕਈ ਦਿਨਾਂ ਤੋਂ ਪਿੰਡ ਕਰਮੂੰਵਾਲਾ ਮੰਡ ਖੇਤਰ ਦੇ ਲੋਕ ਲਗਾਤਾਰ ਜੁਟੇ ਹੋਏ ਸਨ ਅਤੇ ਸੁਰੱਖਿਅਤ ਚਲੇ ਆ ਰਹੇ ਸਨ | ਇਸ ਇਲਾਕੇ ਦੇ ਲੋਕ ਪਿਛਲੇ ਲਗਪਗ 20 ਦਿਨਾਂ ਤੋਂ ਇਸ ਖੇਤਰ ਵਿਚ ਲਗਾਏ ਗਏ ਆਰਜੀ ਬੰਨ ਨੂੰ ਮਜ਼ਬੂਤ ਕਰਨ ਲਈ ਜਦੋ-ਜਹਿਦ ਕਰ ਰਹੇ ਸਨ ਕਿ ਬੀਤੀ ਰਾਤ ਪਿੰਡ ਚੱਕ ਨੇੜਿਓਾ ਆਰਜੀ ਬੰਨ ਦੇ ਅਚਾਨਕ ਟੁੱਟ ਜਾਣ ਕਰਕੇ ਜਿੱਥੇ ਪਿੰਡ ਕਰਮੂੰਵਾਲਾ ਦੇ ਕਿਸਾਨਾਂ ਦੀ ਲਗਪਗ 2000 ਤੋਂ ਵੱਧ ਏਕੜ ਝੋਨੇ ਦੀ ਫਸਲ ਪਾਣੀ ਦੀ ਲਪੇਟ ਵਿਚ ਆ ਗਈ ਹੈ, ਉੱਥੇ ਇਸ ਦੇ ਨਾਲ ਲੱਗਦੇ ਪਿੰਡ, ਚੱਕ ਪੱਤੀ ਬਾਲੂ ਬਹਾਦਰ, ਬੂਲੇ, ਹਜ਼ਾਰਾਂ, ਠੱਕਰ ਕੌੜਾ, ਅਹਲੀ ਆਦਿ ਪਿੰਡਾਂ ਦੀ ਹਜ਼ਾਰਾਂ ਏਕੜ ਫ਼ਸਲ ਜੋ ਅਜੇ ਤੱਕ ਸੁਰੱਖਿਅਤ ਸੀ, ਹੁਣ ਲਗਪਗ 6 ਹਜ਼ਾਰ ਏਕੜ ਦੇ ਕਰੀਬ ਝੋਨੇ ਦੀ ਫ਼ਸਲ ਪਾਣੀ ਦੀ ਮਾਰ ਹੇਠ ਆ ਗਈ, ਜਿਸ ਕਾਰਨ ਇਸ ਇਲਾਕੇ ਦੇ ਸੈਂਕੜੇ ਕਿਸਾਨ ਮਾਯੂਸ ਹੋ ਗਏ ਹਨ ਅਤੇ ਦਰਿਆ ਬਿਆਸ ਦੀ ਮਾਰ ਨੂੰ ਰੱਬ ਦਾ ਭਾਣਾ ਕਹਿ ਕੇ ਕਬੂਲ ਰਹੇ ਹਨ | ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਪੀੜਤ ਕਿਸਾਨ ਜੁਗਰਾਜ ਸਿੰਘ, ਸੁਖਚੈਨ ਸਿੰਘ, ਸੁਵਿੰਦਰ ਸਿੰਘ, ਸਾਰਜ ਸਿੰਘ, ਸਰਬਜੀਤ ਸਿੰਘ, ਕੇਵਲ ਸਿੰਘ ਆਦਿ ਨੇ ਦੱਸਿਆ ਕਿ ਕਿ ਉਹ ਪਿਛਲੇ ਲਗਪਗ 20 ਦਿਨ ਤੋਂ ਬੰਨ ਦੀ ਮਜ਼ਬੂਤੀ ਲਈ ਦਿਨ–ਰਾਤ ਇਕ ਕਰਕੇ ਮਿੱਟੀ ਆਦਿ ਪਾ ਕੇ ਆਪਣੀਆਂ ਫ਼ਸਲਾਂ ਨੂੰ ਸੁਰੱਖਿਅਤ ਰੱਖਣ ਲਈ ਯਤਨ ਕਰ ਰਹੇ ਸਨ, ਜਿਸ ਦੌਰਾਨ ਉਨ•ਾਂ ਵਲੋਂ ਵੱਖ-ਵੱਖ ਟੀਮਾਂ ਬਣਾ ਕੇ ਰਾਤ–ਦਿਨ ਇਸ ਆਰਜੀ ਬਣ ਦੀ ਨਿਗਰਾਨੀ ਕੀਤੀ ਸੀ, ਪਰ ਬੀਤੀ ਰਾਤ ਪਾਣੀ ਦੇ ਅਚਾਨਕ ਵੱਧ ਜਾਣ ਕਰਕੇ ਪਿੰਡ ਚੱਕ ਨੇੜਿਓਾ ਉਨ•ਾਂ ਵਲੋਂ ਲਗਾਏ ਗਏ ਆਰਜ਼ੀ ਬੰਨ ਵਿਚ ਪਾੜ ਪੈ ਜਾਣ ਕਰਕੇ ਇਸ ਇਲਾਕੇ ਦੀਆਂ ਹਜ਼ਾਰਾਂ ਏਕੜ ਫ਼ਸਲਾਂ ਪਾਣੀ ਦੀ ਲਪੇਟ ਵਿਚ ਆ ਗਈਆਂ ਹਨ | ਉਨ•ਾਂ ਦੱਸਿਆ ਕਿ ਸ਼ਨੀਵਾਰ ਸਵੇਰ ਤੋਂ ਹੀ ਉਨ•ਾਂ ਵਲੋਂ ਦੁਬਾਰਾ ਹਿੰਮਤ ਕਰਕੇ ਮਿੱਟੀ ਦੀਆਂ ਬੋਰੀਆਂ ਭਰਨ ਅਤੇ ਹੋਰ ਲੋੜੀਂਦੇ ਸਾਧਨ ਜਟਾਉਣੇ ਸ਼ੁਰੂ ਕਰ ਦਿੱਤੇ ਹਨ, ਇਸ ਦੇ ਨਾਲ–ਨਾਲ ਸੰਪਰਦਾਇ ਸੇਵਾ ਸਰਹਾਲੀ ਵਲੋਂ ਵੀ ਆਪਣੇ ਸੇਵਾਦਾਰਾਂ ਦੀ ਇਕ ਟੀਮ ਹੋਰ ਲੋੜੀਂਦਾ ਸਾਮਾਨ ਇੱਥੇ ਭੇਜ ਦਿੱਤਾ ਗਿਆ ਹੈ ਅਤੇ ਸੰਪਰਦਾਇ ਦੇ ਸੇਵਾਦਾਰਾਂ ਅਤੇ ਇਲਾਕਾ ਨਿਵਾਸੀਆਂ ਵਲੋਂ ਰਲ ਕੇ ਸੰਗਤ ਦੇ ਰੂਪ ਵਿਚ ਬੰਨ ਨੂੰ ਦੁਬਾਰਾ ਲਗਾਉਣ ਲਈ ਯਤਨ ਕੀਤੇ ਜਾ ਰਹੇ ਹਨ | ਉਨ•ਾਂ ਦੱਸਿਆ ਕਿ ਸੰਪਰਦਾਇ ਕਾਰ ਸੇਵਾ ਸਰਹਾਲੀ ਵਲੋਂ ਉਨ•ਾਂ ਨੂੰ ਪੂਰਾ ਸਹਿਯੋਗ ਦਿੱਤਾ ਜਾ ਰਿਹਾ ਹੈ | ਜੇਕਰ ਸੇਵਾਵਾਂ ਇਸੇ ਤਰ•ਾਂ ਨਿਰੰਤਰ ਚੱਲਦੀਆਂ ਰਹੀਆਂ ਅਤੇ ਇਕ ਅੱਧੇ ਦਿਨ ਵਿਚ ਪਾਣੀ ਥੋੜਾ ਘੱਟ ਹੋ ਗਿਆ ਤਾਂ ਸ਼ਾਇਦ ਉਹ ਬੰਨ ਲਗਾਉਣ ਵਿਚ ਸਫ਼ਲ ਹੋ ਜਾਣਗੇ ਅਤੇ ਉਨ•ਾਂ ਦੀਆਂ ਫ਼ਸਲਾਂ ਜੋ ਹੁਣ ਪੂਰੀ ਤਰ•ਾਂ ਪਾਣੀ ਦੀ ਲਪੇਟ ਵਿਚ ਆ ਚੁੱਕੀਆਂ ਦਾ ਸ਼ਾਇਦ ਕੋਈ ਬਚਾਅ ਹੋ ਜਾਵੇ | ਉਨ•ਾਂ ਜ਼ਿਲ•ਾ ਪ੍ਰਸ਼ਾਸਨ ਤੋਂ ਵੀ ਮੰਗ ਕੀਤੀ ਕਿ ਇਸ ਟੁੱਟੇ ਬੰਨ ਨੂੰ ਦੁਬਾਰਾ ਲਗਾਉਣ ਲਈ ਉਨ•ਾਂ ਦੀ ਮਦਦ ਕੀਤੀ ਜਾਵੇ | ਸ਼੍ਰੋਮਣੀ ਅਕਾਲੀ ਦਲ ਦੇ ਵਰਕਿੰਗ ਕਮੇਟੀ ਮੈਂਬਰ ਜਥੇਦਾਰ ਗੁਰਬਚਨ ਸਿੰਘ ਕਰਮੂੰਵਾਲਾ ਨੇ ਕਿਹਾ ਕਿ ਇਹ ਬੰਨ ਟੁੱਟਣ ਕਰਕੇ ਉਨ•ਾਂ ਦੇ ਪਿੰਡ ਦੇ ਦਰਜਨਾਂ ਕਿਸਾਨ ਜੋ ਲਗਾਤਾਰ ਬੰਨ ਨੂੰ ਬਚਾਉਣ ਲਈ ਯਤਨਸ਼ੀਲ ਸਨ, ਅੱਜ ਉਨ•ਾਂ ਦੀਆਂ ਸਾਰੀਆਂ ਫ਼ਸਲਾਂ ਪਾਣੀ ਵਿਚ ਡੁੱਬ ਚੁੱਕੀਆਂ ਹਨ | ਉਨ•ਾਂ ਪੰਜਾਬ ਸਰਕਾਰ ਅਤੇ ਜ਼ਿਲ••ਾ ਪ੍ਰਸ਼ਾਸਨ ਨੂੰ ਅਪੀਲ ਕੀਤੀ ਕਿ ਇਨ•ਾਂ ਕਿਸਾਨਾਂ ਦੀ ਹਰ ਸੰਭਵ ਮਦਦ ਕੀਤੀ ਜਾਵੇ |

Ad Position 22
No active advertisement
ਪਿਛਲੀ ਖ਼ਬਰ ਘਰ 'ਚੋਂ ਨਾਜਾਇਜ਼ ਅੰਗਰੇਜ਼ੀ ਸ਼ਰਾਬ ਦੀਆਂ 49 ਪੇਟੀਆਂ ਬਰਾਮਦ ਅਗਲੀ ਖ਼ਬਰ ਪਿੰਡ ਟੱਪਰੀਆਂ ਵਿਖੇ ਹੜਿ੍ਹਆ ਹੋਇਆ ਬਰਮ ਦੇ ਰਿਹੈ ਹਾਦਸਿਆਂ ਨੂੰ ਸੱਦਾ
Ad Position 24