ਮੀਆਂਵਿੰਡ, 1 ਸਤੰਬਰ (ਗੁਰਪ੍ਰਤਾਪ ਸਿੰਘ ਸੰਧੂ)-ਲੁਧਿਆਣਾ ਤੋਂ ਮੈਂਬਰ ਪਾਰਲੀਮੈਂਟ ਅਤੇ ਕਾਂਗਰਸ ਪਾਰਟੀ ਦੇ ਪੰਜਾਬ ਪ੍ਰਧਾਨ ਰਾਜਾ ਅਮਰਿੰਦਰ ਸਿੰਘ ਵੜਿੰਗ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਪਾਰਟੀ ਦੇ ਜਰਨਲ ਸਕੱਤਰ ਕੈਪਟਨ ਸੰਦੀਪ ਸਿੰਘ ਸੰਧੂ ਵਲੋਂ ਜ਼ਿਮਨੀ ਚੋਣ ਤਰਨ ਤਾਰਨ ਵਿਚ ਕਾਂਗਰਸ ਪਾਰਟੀ ਨੂੰ ਮਜ਼ਬੂਤ ਕਰਦਿਆਂ ਗਿਆਰਾਂ ਮੰਡਲ ਕੁਆਰਡੀਨੇਟਰ ਨਿਯੁਕਤ ਕੀਤੇ ਗਏ ਹਨ | ਉਨ੍ਹਾਂ ਵਿਚ ਸਾਬਕਾ ਇੰਸਪੈਕਟਰ ਬਲਰਾਜ ਸਿੰਘ ਬਿਹਾਰੀਪੁਰ ਅਤੇ ਸੁਰਜਨ ਸਿੰਘ ਸੋਨੂੰ ਭਲਾਈਪੁਰ ਨੰੂ ਵੀ ਮੰਡਲ ਕੁਆਰਡੀਨੇਟਰ ਨਿਯੁਕਤ ਕੀਤਾ ਗਿਆ ਹੈ | ਇਸ ਦੀ ਜਾਣਕਾਰੀ ਦਿੰਦਿਆਂ ਬਲਾਕ ਦੇ ਐਕਟਿੰਗ ਪ੍ਰਧਾਨ ਸਾਬਕਾ ਸਰਪੰਚ ਅਰਜਨਬੀਰ ਸਿੰਘ ਕੰਗ ਨੇ ਦਿੱਤੀ ਅਤੇ ਕਿਹਾ ਕਿ ਸਾਬਕਾ ਮੈਂਬਰ ਪਾਰਲੀਮੈਂਟ ਜਸਬੀਰ ਸਿੰਘ ਡਿੰਪਾ ਦੀ ਬਦੌਲਤ ਪਾਰਟੀ ਵਲੋਂ ਪਹਿਲਾਂ ਸਰਪੰਚ ਹਰਪਾਲ ਸਿੰਘ ਜਲਾਲਾਬਾਦ ਨੂੰ ਹਲਕਾ ਸੁਲਤਾਨਪੁਰ ਲੋਧੀ ਦੇ ਕੁਆਰਡੀਨੇਟਰ, ਯੁੱਧਵੀਰ ਸਿੰਘ ਸਰਲੀ ਨੂੰ ਹਲਕਾ ਤਰਨ ਤਾਰਨ ਦੇ ਕੁਆਰਡੀਨੇਟਰ ਅਤੇ ਹੁਣ ਇਨ੍ਹਾਂ ਆਗੂਆਂ ਦੀਆਂ ਨਿਯੁਕਤੀਆਂ ਕਰਕੇ ਹਲਕਾ ਬਾਬਾ ਬਕਾਲਾ ਸਾਹਿਬ ਨੂੰ ਵੱਡਾ ਮਾਣ ਦਿੱਤਾ ਹੈ | ਇਸ ਮੌਕੇ ਉਨ੍ਹਾਂ ਜਿੱਥੇ ਇਨ੍ਹਾਂ ਆਗੂਆਂ ਨੂੰ ਵਧਾਈ ਦਿੱਤੀ, ਉੱਥੇ ਹੀ ਉਨ੍ਹਾਂ ਪਾਰਟੀ ਹਾਈਕਮਾਨ ਅਤੇ ਜਸਬੀਰ ਸਿੰਘ ਡਿੰਪਾ ਦਾ ਧੰਨਵਾਦ ਕੀਤਾ | ਇਸ ਮੌਕੇ ਉਨ੍ਹਾਂ ਨਾਲ ਹਲਕਾ ਸੁਲਤਾਨਪੁਰ ਲੋਧੀ ਦੇ ਕੁਆਰਡੀਨੇਟਰ ਸਰਪੰਚ ਹਰਪਾਲ ਸਿੰਘ ਜਲਾਲਾਬਾਦ, ਸਾਬਕਾ ਚੇਅਰਮੈਨ ਸਤਨਾਮ ਸਿੰਘ ਬਿੱਟੂ ਤਖਤੂਚੱਕ, ਜ਼ਿਲ੍ਹਾ ਮੀਤ ਪ੍ਰਧਾਨ ਜਸਵਿੰਦਰ ਸਿੰਘ ਮੀਆਂਵਿੰਡ, ਸਾਬਕਾ ਸਰਪੰਚ ਹਰਜਿੰਦਰ ਸਿੰਘ ਨਾਗੋਕੇਮੋੜ, ਸਾਬਕਾ ਸਰਪੰਚ ਜੇ.ਪੀ. ਜਵੰਦਪੁਰ, ਸੁਖਮਨਜੀਤ ਸਿੰਘ ਬੋਤਲਕੀੜੀ, ਤਜਿੰਦਰ ਸਿੰਘ ਕੰਗ, ਅਮਨਦੀਪ ਸਿੰਘ ਦੁੱਲਾ ਚੱਕ ਕਰੇਖਾਂ, ਸਾਬਕਾ ਸਰਪੰਚ ਜਗਤਾਰ ਸਿੰਘ ਤਿੰਮੋਵਾਲ, ਸਾਬਕਾ ਸਰਪੰਚ ਸਤਨਾਮ ਸਿੰਘ ਖਾਲਸਾ, ਪੀਟਰ ਮਸੀਹ ਢੋਟਾ ਆਦਿ ਵਲੋਂ ਨਿਯੁਕਤ ਕੀਤਾ ਆਗੂਆਂ ਨੂੰ ਵਧਾਈ ਦਿੱਤੀ |