11-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-09-2025

ਸੇਵਾ ਭਾਰਤੀ ਜ਼ਿਲ੍ਹਾ ਤਰਨ ਤਾਰਨ ਵਲੋਂ ਹੜ੍ਹ ਪੀੜਤ ਲੋਕਾਂ ਦੀਆਂ ਮੁਸ਼ਕਿਲਾਂ ਸੁਣੀਆਂ <br/>

Ad Position 21
No active advertisement
ਅਜੀਤ ਡੈਸਕ 05-09-2025
ਤਰਨ ਤਾਰਨ, 4 ਸਤੰਬਰ (ਪਰਮਜੀਤ ਜੋਸ਼ੀ)- ਪੰਜਾਬ ਵਿਚ ਆਏ ਭਿਆਨਕ ਹੜ੍ਹਾਂ ਕਾਰਨ ਜਿਥੇ ਕਿਸਾਨਾਂ ਦੀ ਹਾਜ਼ਾਰਾਂ ਏਕੜ ਫਸਲ ਪਾਣੀ ਵਿਚ ਡੁੱਬ ਕੇ ਖ਼ਰਾਬ ਹੋ ਗਈ ਹੈ, ਉਥੇ ਲੋਕਾਂ ਦੇ ਘਰ ਪਾਣੀ ਵਿਚ ਡੁੱਬ ਗਏ ਹਨ ਅਤੇ ਹੜ੍ਹਾਂ ਕਾਰਨ ਵੱਡੀ ਪੱਧਰ 'ਤੇ ਕਿਸਾਨਾਂ ਅਤੇ ਲੋਕਾਂ ਦਾ ਨੁਕਸਾਨ ਹੋਇਆ ਹੈ | ਇਹ ਜਾਣਕਾਰੀ ਸੇਵਾ ਭਾਰਤੀ ਜ਼ਿਲ੍ਹਾ ਤਰਨ ਤਾਰਨ ਦੀ ਟੀਮ ਵਲੋਂ ਹੜ੍ਹ ਪੀੜਤ ਲੋਕਾਂ ਦੀਆਂ ਮੁਸ਼ਕਿਲਾਂ ਸੁਨਣ ਮੌਕੇ ਦਿੱਤੀ ਗਈ | ਇਸ ਮੌਕੇ ਸੇਵਾ ਭਾਰਤੀ ਦੇ ਵਿਭਾਗ ਪ੍ਰਚਾਰਕ ਵਿਜੇ ਕੁਮਾਰ, ਜ਼ਿਲ੍ਹਾ ਸੰਚਾਲਕ ਗੌਰੀ ਸ਼ੰਕਰ, ਜ਼ਿਲ੍ਹਾ ਸੰਘ ਚਾਲਕ ਹੰਸ ਰਾਜ ਚੌਧਰੀ, ਸੂਬਾ ਕਾਰਜਕਾਰੀ ਮੈਂਬਰ ਹਰਿੰਦਰ ਕੁਮਾਰ ਅਗਰਵਾਲ, ਵਿਜੇ ਕੁਮਾਰ ਮੁੰਡਾਪਿੰਡ, ਆਤਮਵੀਰ ਸ਼ਰਮਾ, ਰਾਜਨ ਸ਼ਰਮਾ, ਅਤੁੱਲ ਗੁਪਤਾ, ਜਤਿੰਦਰ ਗੁਪਤਾ, ਦੀਪਕ ਸ਼ਰਮਾ, ਸੋਬਨ ਜੈਨ ਪੱਟੀ, ਬਲਦੇਵ ਰਾਧਲਕੇ, ਪ੍ਰਦੀਪ ਕੁਮਾਰ ਖੇਮਕਰਨ, ਰਮਨ ਕੁਮਾਰ, ਪਵਨ ਅਰੋੜਾ, ਵਿਪਨ ਕਪੂਰ ਅਤੇ ਪਾਰਟੀ ਆਗੂਆਂ ਨੇ ਕਿਹਾ ਕਿ ਸੇਵਾ ਭਾਰਤੀ ਖੇਮਕਰਨ ਬਲਾਕ ਵਿਚ ਅਤੇ ਪੱਟੀ ਬਲਾਕ ਦੇ ਪਿੰਡਾਂ ਵਿਚ ਜਾ ਕੇ ਪੜ੍ਹ ਪ੍ਰਭਾਵਿਤ ਲੋਕਾਂ ਅਤੇ ਸਰਪੰਚਾਂ, ਪੰਚਾਂ, ਮੁਹਤਬਰਾਂ ਨਾਲ ਮਿਲ ਕੇ ਹੋਏ ਮਾਲੀ ਨੁਕਸਾਨ ਲਈ ਸਹਾਇਤਾ ਕਰਨ ਸੰਬੰਧੀ ਅਤੇ ਪਿੰਡ ਕੋਟ ਬੁੱਢਾ, ਤੂਤ, ਭੰਗਾਲਾ, ਮੁੱਠਿਆਂਵਾਲਾ, ਝੁੱਗੀਆਂ ਨੱਥਾ ਸਿੰਘ, ਰਾਧਲਕੇ ਵਿਖੇ ਲੰਗਰ ਦੀ ਸੇਵਾ ਵਾਸਤੇ ਸੁੱਕੀ ਰਸਦ ਜਿਸ ਵਿਚ ਦਵਾਈਆਂ, ਭੋਜਨ ਸਮੱਗਰੀ ਅਤੇ ਹੋਰ ਸਾਮਾਨ ਵੰਡਿਆ ਜਾਵੇਗਾ | ਸੇਵਾ ਭਾਰਤੀ ਆਗੂਆਂ ਨੇ ਕੇਂਦਰ ਸਰਕਾਰ ਪਾਸੋਂ ਮੰਗ ਕੀਤੀ ਕਿ ਪੰਜਾਬ ਲਈ ਜਲਦ ਤੋਂ ਜਲਦ ਸਹਾਇਤਾ ਰਾਸ਼ੀ ਭੇਜੀ ਜਾਵੇ ਤਾਂ ਜੋ ਹੜ੍ਹ ਪੀੜਤਾਂ ਦੀ ਮਦਦ ਹੋ ਸਕੇ |

Ad Position 22
No active advertisement
ਪਿਛਲੀ ਖ਼ਬਰ ਜ਼ਿਲ੍ਹਾ ਪੱਧਰੀ ਹਿੰਦੀ ਦਿਵਸ ਸਮਾਰੋਹ 22 ਨੂੰ -ਚੰਦੇਲ ਅਗਲੀ ਖ਼ਬਰ ਸ੍ਰੀ ਦੁਰਗਾ ਮੰਦਰ ਕਮੇਟੀ ਹਰੀਕੇ ਵੀ ਹੜ੍ਹ ਪੀੜਤਾਂ ਦੀ ਸੇਵਾ ਵਿਚ ਆਈ
Ad Position 24