ਤਰਨ ਤਾਰਨ, 4 ਸਤੰਬਰ (ਇਕਬਾਲ ਸਿੰਘ ਸੋਢੀ)- ਪੰਜਾਬ, ਹਿਮਾਚਲ ਅਤੇ ਜੰਮੂ ਕਸ਼ਮੀਰ 'ਚ ਆਏ ਭਿਆਨਕ ਹੜ੍ਹਾਂ ਕਰਕੇ ਭਾਰਤ ਸਰਕਾਰ ਦੇ ਯੁਵਾ ਮੰਤਰਾਲਾ ਅਤੇ ਐੱਨ.ਜੀ.ਓ. ਕਲਾ ਸੁਮਨ ਵਲੋਂ ਬੀਤੇ 55 ਵਰਿ੍ਹਆਂ ਤੋਂ ਮਨਾਇਆ ਜਾ ਰਿਹਾ ਰਾਸ਼ਟਰੀ ਹਿੰਦੀ ਦਿਵਸ ਸਮਾਰੋਹ ਇਸ ਸਾਲ 22 ਸਤੰਬਰ ਨੂੰ 10 ਵਜੇ ਤੋਂ 12 ਵਜੇ ਤੱਕ ਸਰਕਾਰੀ ਐਮੀਨੈਂਸ ਸੀਨੀਅਰ ਸੈਕੰਡਰੀ ਸਕੂਲ ਵਿਖੇ ਮਨਾਇਆ ਜਾਵੇਗਾ | ਇਹ ਜਾਣਕਾਰੀ ਕਨਵੀਨਰ ਅਤੇ ਕਲਾ ਸੁਮਨ ਰੰਗ ਮੰਚ ਦੇ ਡਾਇਰੈਕਟਰ ਠਾਕੁਰ ਰਮੇਸ਼ ਸਿੰਘ ਚੰਦੇਲ ਨੇ ਦੱਸਿਆ ਕਿ ਇਸ ਜ਼ਿਲ੍ਹਾ ਪੱਧਰੀ ਹਿੰਦੀ ਦਿਵਸ ਸਮਾਰੋਹ 'ਚ ਵਿਦਿਆਰਥੀਆਂ ਵਿਚਕਾਰ ਹਿੰਦੀ ਸੁਲੇਖ, ਹਿੰਦੀ ਨਿਬੰਧ, ਹਿੰਦੀ ਭਾਸ਼ਣ, ਹਿੰਦੀ ਗੀਤ/ਕਵੀਤਾਵਾਂ ਤੇ ਸੰਗੀਤ ਦੇ ਮੁਕਾਬਲੇ ਕਰਾਏ ਜਾਣਗੇ ਅਤੇ ਜੇਤੂਆਂ ਨੂੰ ਸਨਮਾਨਿਤ ਕੀਤਾ ਜਾਵੇਗਾ | ਐੱਨ.ਜੀ.ਓ. ਵਲੋਂ ਰਾਸ਼ਟਰੀ ਭਾਸ਼ਾ ਹਿੰਦੀ ਨੂੰ ਸਮਰਪਤ ਦੂਰਦਰਸ਼ਨ ਦੇ ਅਧੀਕਾਰੀਆਂ, ਮਸ਼ਹੂਰ ਹਿੰਦੀ ਸਾਹਿਤਕਾਰਾਂ, ਹਿੰਦੀ ਪ੍ਰੇਮੀਆਂ ਨੂੰ 'ਰਾਸ਼ਟਰ ਭਾਸ਼ਾ ਹਿੰਦੀ ਸੇਵੀ ਸਨਮਾਨ-2025' ਅਤੇ ਰਾਜ ਭਾਸ਼ਾ ਹਿੰਦੀ ਸੇਵੀ ਸਨਮਾਨ ਨਾਲ ਨਵਾਜਿਆ ਜਾਵੇਗਾ | ਕਲਾ ਸੁਮਨ ਦਫਤਰ ਵਿਖੇ ਹੋਈ ਹਿੰਦੀ ਸਹਿਯੋਗੀਆਂ ਦੀ ਇਕ ਸੰਖੇਪ ਮੀਟਿੰਗ ਵਿਚ ਪੰਜਾਬ, ਹਿਮਾਚਲ ਅਤੇ ਜੰਮੂ ਕਸ਼ਮੀਰ ਤੇ ਕੁਦਰਤੀ ਆਪਦਾ 'ਤੇ ਚਰਚਾ ਹੋਈ ਅਤੇ ਰੱਬ ਨੂੰ ਪ੍ਰਾਰਥਨਾਂ ਕੀਤੀ ਗਈ ਕਿ ਹੁਣ ਰਹਿਮ ਕਰੇ |