ਸਰਹਾਲੀ ਕਲਾਂ, 23 ਸਤੰਬਰ (ਅਜੇ ਸਿੰਘ ਹੁੰਦਲ)-ਖਾਲਸਾ ਰਿਲੀਫ ਸੰਸਥਾ ਦੇ ਬੈਨਰ ਹੇਠ ਹੜ੍ਹ ਪ੍ਰਭਾਵਿਤ ਲੋਕਾਂ ਦੀ ਸਹਾਇਤਾ ਕਰਦਿਆਂ ਜਰੂਰੀ ਵਸਤਾਂ ਦੇ 6 ਟਰੱਕ ਪ੍ਰਭਾਵਿਤ ਲੋਕਾਂ ਤੱਕ ਪਹੁੰਚਾਏ ਗਏ | ਜਾਣਕਾਰੀ ਦਿੰਦਿਆਂ ਬਾਬਾ ਗੁਰਦੇਵ ਸਿੰਘ ਠੱਟਾ ਗੁਰਦੁਆਰਾ ਬੇਗਮਪੁਰਾ ਸਾਹਿਬ ਨੇ ਦੱਸਿਆ ਕਿ ਉੱਤਰ ਪ੍ਰਦੇਸ਼ ਤੋਂ ਬਾਬਾ ਰਣਜੀਤ ਸਿੰਘ ਪਨਿਆਲੀ, ਸਿੰਘ ਬ੍ਰਦਰਜ਼ ਸਹਾਰਨਪੁਰ, ਗੁਰਦੁਆਰਾ ਬਾਬਾ ਦੀਪ ਸਿੰਘ ਸਰਸਾਵਾ ਅਤੇ ਪਿੰਡ ਠੱਟਾ ਦੀ ਸੰਗਤ ਦੇ ਸਹਿਯੋਗ ਨਾਲ ਹੜ੍ਹ ਪ੍ਰਭਾਵਿਤ ਲੋਕਾਂ ਲਈ ਰਾਹਤ ਸਮੱਗਰ ਦੇ ਟਰੱਕ ਗੁਰਦੁਆਰਾ ਬੇਗਮਪੁਰ ਸਾਹਿਬ ਤੋੋਂ ਰਵਾਨਾ ਕੀਤੇ ਗਏ | ਇਹ ਰਾਹਤ ਸਮੱਗਰੀ ਫਿਰੋਜ਼ਪੁਰ ਦੇ ਪਿੰਡ ਬੰਡਾਲਾ, ਬਸਤੀ ਕਿਸ਼ਨ ਸਿੰਘ, ਕਾਲੇਕੇ ਹਥਾੜ, ਬਾਊਪੁਰ ਕਪੂਰਥਲਾ ਅਤੇ ਬਾਊਪੁਰ ਵਜੀਦ ਦੇ ਇਲਾਕੇ ਵਿਚ ਭੇਜੀ ਗਈ | ਇਸ ਮੌਕੇ ਸਰਪੰਚ ਅਮਨਦੀਪ ਸਿੰਘ ਠੱਟਾ, ਸਰਬਜੀਤ ਸਿੰਘ, ਬਾਬਾ ਅਜੀਤ ਸਿੰਘ ਰੁੜਕੀ ਸਮੇਤ ਪਿੰਡ ਠੱਟਾ ਦੀ ਸੰਗਤ ਨੇ ਸੇਵਾ ਕਰਦਿਆਂ ਹਾਜ਼ਰੀ ਭਰੀ |