ਤਰਨ ਤਾਰਨ, 25 ਸਤੰਬਰ (ਇਕਬਾਲ ਸਿੰਘ ਸੋਢੀ)- ਪ੍ਰਮੁੱਖ ਸਮਾਜ ਸੇਵੀ ਸੰਸਥਾ ਸਿਟੀਜਨ ਕੌਂਸਲ ਦੇ ਜਨਰਲ ਹਾਊਸ ਦੀ ਇਕ ਵਿਸ਼ੇਸ਼ ਮੀਟਿੰਗ ਸੁਖਵੰਤ ਸਿੰਘ ਧਾਮੀ ਸਾਬਕਾ ਲੈਕਚਰਾਰ ਦੀ ਪ੍ਰਧਾਨਗੀ ਹੇਠ ਦਫਤਰ ਸਿਟੀਜਨ ਕੌਂਸਲ ਵਿਖੇ ਹੋਈ | ਉਪਰੰਤ ਪਾਸ ਕੀਤੇ ਇਕ ਸ਼ੋਕ ਮਤੇ ਰਾਹੀਂ ਮਾਸਟਰ ਅਜਾਇਬ ਸਿੰਘ ਦੇ ਬੇਟੇ ਦੀ ਮੌਤ, ਮੈਂਬਰ ਹਰਿੰਦਰ ਸਿੰਘ ਪਲਾਸੌਰ ਦੇ ਭਰਾ ਦੀ ਮੌਤ, ਮੈਂਬਰ ਹਰਵਿੰਦਰ ਸਿੰਘ ਦੀ ਕੁੜਮਨੀ ਦੀ ਮੌਤ ਅਤੇ ਮੈਂਬਰ ਹਰਜਿੰਦਰ ਸਿੰਘ ਵਾਲੀਆ ਦੇ ਕੁੜਮ ਦੀ ਮੌਤ 'ਤੇ ਗਹਿਰੇ ਦੁੱਖ ਦਾ ਪ੍ਰਗਟਾਵਾ ਕੀਤਾ ਅਤੇ ਸਾਰੇ ਮੈਂਬਰਾਂ ਨੇ ਦੋ ਮਿੰਟ ਦਾ ਮੌਨ ਧਾਰ ਕੇ ਪਰਿਵਾਰਾਂ ਨਾਲ ਹਮਦਰਦੀ ਦਾ ਪ੍ਰਗਟਾਵਾ ਕੀਤਾ | ਇਕ ਹੋਰ ਮਤੇ ਰਾਹੀਂ ਪੰਜਾਬ ਅਤੇ ਦੇਸ਼ ਦੇ ਹੋਰ ਵੱਖ-ਵੱਖ ਥਾਵਾਂ 'ਤੇ ਹੜ੍ਹਾਂ ਨਾਲ ਹੋਏ ਜਾਨੀ ਅਤੇ ਮਾਲੀ ਨੁਕਸਾਨ 'ਤੇ ਗਹਿਰੇ ਚਿੰਤਾ ਜਤਾਈ ਅਤੇ ਹੜ ਪ੍ਰਭਾਵਿਤ ਲੋਕਾਂ ਨਾਲ ਹਮਦਰਦੀ ਦਾ ਪ੍ਰਗਟਾਵਾ ਕੀਤਾ | 9 ਨਵੰਬਰ 2025 ਨੂੰ ਕੀਤੇ ਜਾ ਰਹੇ ਕੰਨਿਆਂ ਦਾਨ ਸਮਾਗਮ ਸਬੰਧੀ ਵਿਚਾਰ ਪੇਸ਼ ਕਰਦਿਆਂ ਕੌਂਸਲ ਦੇ ਪ੍ਰਧਾਨ ਸੁਖਵੰਤ ਸਿੰਘ ਧਾਮੀ ਨੇ ਦੱਸਿਆ ਕਿ ਇਸ ਸਮਾਗਮ ਵਿਚ ਸਰਬਜੀਤ ਸਿੰਘ ਭੁੱਲਰ ਕੌਂਸਲਰ ਮੁੱਖ ਮਹਿਮਾਨ ਵਜੋਂ ਸ਼ਾਮਿਲ ਹੋਣਗੇ ਅਤੇ ਨਵ -ਵਿਵਾਹਿਤ ਜੋੜਿਆਂ ਨੂੰ ਆਸ਼ੀਰਵਾਦ ਦੇਣਗੇ | ਉਨ੍ਹਾਂ ਦੱਸਿਆ ਕਿ ਲਖਵਿੰਦਰ ਸਿੰਘ ਲੱਕੀ ਪਾਗਲ, ਅੰਜੂ ਵਰਮਾ, ਭਾਈ ਅਰਵਿੰਦਰ ਸਿੰਘ ਮੌਜੀ, ਸੁਰਿੰਦਰ ਸਿੰਘ ਮੱਲ੍ਹੀ ਕੌਂਸਲਰ ਅਤੇ ਹੋਰ ਬਹੁਤ ਸਾਰੇ ਮਹਿਮਾਨ ਵਿਸ਼ੇਸ਼ ਮਹਿਮਾਨ ਵਜੋਂ ਸਮਾਗਮ ਵਿਚ ਸ਼ਾਮਿਲ ਹੋਣਗੇ ਅਤੇ ਸਮੂਹਿਕ ਸ਼ਾਦੀਆਂ ਸਮਾਗਮ ਦੇ ਪ੍ਰਧਾਨਗੀ ਦਿਲਬਾਗ ਸਿੰਘ ਬਾਠ ਪ੍ਰਧਾਨ ਆੜ੍ਹਤੀਆ ਐਸੋਸੀਏਸ਼ਨ ਤਰਨ ਤਾਰਨ ਕਰਨਗੇ | ਨਵ-ਵਿਵਾਹਿਤ ਜੋੜਿਆਂ ਨੂੰ ਘਰੇਲੂ ਵਰਤੋਂ ਦਾ ਸਮਾਨ ਕੌਂਸਲ ਵਲੋਂ ਦਿੱਤਾ ਜਾਵੇਗਾ | ਮੀਟਿੰਗ ਵਿਚ ਜਨਰਲ ਸਕੱਤਰ ਲੈਕਚਰਾਰ ਕੁਲਵਿੰਦਰ ਸਿੰਘ ਲਵਲੀ, ਬਲਰਾਜ ਸਿੰਘ ਚਾਵਲਾ, ਡਾਕਟਰ ਸੁਖਦੇਵ ਸਿੰਘ ਲੌਹੁਕਾ (ਦੋਵੇਂ ਪੈਟਰਨ) ਅਵਤਾਰ ਸਿੰਘ ਤਨੇਜਾ ਮੈਂਬਰ ਸਲਾਹਕਾਰ ਬੋਰਡ, ਸੁਖਵੰਤ ਸਿੰਘ ਧਾਮੀ ਪ੍ਰਧਾਨ, ਅਜੀਤ ਸਿੰਘ ਸਰਾਫ ਮੀਤ ਪ੍ਰਧਾਨ, ਹਰਿੰਦਰ ਸਿੰਘ ਪਲਾਸੌਰ, ਹਰਵਿੰਦਰ ਸਿੰਘ ਸਾਬਕਾ ਬੈਂਕ ਮੈਨੇਜਰ, ਜਗਜੀਤ ਸਿੰਘ ਬੈਂਕ ਅਫਸਰ ਮੈਂਬਰ, ਕਮਲਪ੍ਰੀਤ ਸਿੰਘ, ਜਸਵਿੰਦਰ ਸਿੰਘ ਜੱਸੀ ਵਸੀਕਾ, ਸੁਖਦੇਵ ਸਿੰਘ, ਨਰਿੰਦਰ ਸਿੰਘ ਸਾਬਕਾ ਬੈਂਕ ਮੈਨੇਜਰ, ਗੁਰਿੰਦਰ ਵੀਰ ਸਿੰਘ ਧਾਮੀ, ਅਰੂੜ ਸਿੰਘ ਸਮਾਗਮ ਕਨਵੀਨਰ, ਸਾਬਕਾ ਸੂਬੇਦਾਰ ਮੁਖਤਿਆਰ ਸਿੰਘ, ਮਾਸਟਰ ਅਮਰਜੀਤ ਸਿੰਘ ਨੈਸ਼ਨਲ ਐਵਾਰਡੀ, ਗੁਲਜਾਰ ਸਿੰਘ ਭੁੱਟੋ, ਮਨਜਿੰਦਰ ਸਿੰਘ ਘੁੰਮਣ, ਗੁਰਮੀਤ ਸਿੰਘ ਰਾਜਪੂਤ ਸਾਬਕਾ ਪ੍ਰਧਾਨ, ਨਰੇਸ਼ ਸ਼ਰਮਾ ਐੱਨ.ਆਰ.ਆਈ., ਚਰਨਜੀਤ ਸਿੰਘ ਗੁਲਾਟੀ, ਮਾਸਟਰ ਜਸਬੀਰ ਸਿੰਘ ਗਾਂਧੀ, ਪੰਡਿਤ ਜੈਦੀਪ ਭਾਰਗਵ, ਇੰਜੀਨੀਅਰ ਜਸਦੀਪ ਸਿੰਘ ਗਾਂਧੀ, ਡਾਕਟਰ ਨਿਰਮਲ ਜੀਤ ਸਿੰਘ ਵਰਪਾਲ, ਮਾਸਟਰ ਅਮਰਜੀਤ ਸਿੰਘ, ਸਵਰਨ ਸਿੰਘ ਅਰੋੜਾ ਆਦਿ ਮੈਂਬਰ ਸ਼ਾਮਿਲ ਹੋਏ |