05-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-09-2025

ਸੈਂਟਰਲ ਕਾਨਵੈਂਟ ਸੀਨੀਅਰ ਸੈਕੰਡਰੀ ਸਕੂਲ ਪੱਟੀ ਨੇ 69ਵੀਆਂ ਸਕੂਲ ਖੇਡਾਂ 'ਚੋਂ ਹਾਸਿਲ ਕੀਤੀਆਂ ਮਾਣਮੱਤੀਆਂ ਪ੍ਰਾਪਤੀਆਂ <br/>

Ad Position 21
No active advertisement
ਸਕੂਲ ਦੇ ਬੱਚਿਆਂ ਦੀ ਹੌਸਲਾ ਅਫ਼ਜ਼ਾਈ ਕਰਦੇ ਹੋਏ ਡਾ. ਮਰਿਦੁਲਾ ਭਾਰਦਵਾਜ਼ ਅਤੇ ਹੋਰ | ਤਸਵੀਰ: ਕਾਲੇਕੇ <br/> 26-09-2025
ਪੱਟੀ, 25 ਸਤੰਬਰ (ਕੁਲਵਿੰਦਰ ਪਾਲ ਸਿੰਘ ਕਾਲੇਕੇ)-ਸ਼ਹੀਦ ਭਗਤ ਸਿੰਘ ਸਿੱਖਿਆ ਸੰਸਥਾਵਾਂ ਦੀ ਨਾਮਵਰ ਸਿੱਖਿਆ ਸੰਸਥਾ ਸੈਂਟਰਲ ਕਾਨਵੈਂਟ ਸੀਨੀਅਰ ਸੈਕੰਡਰੀ ਸਕੂਲ ਜਿੱਥੇ ਸਿੱਖਿਆ ਦੇ ਖੇਤਰ ਅਤੇ ਹੋਰ ਸਹਿਗਤੀਵਿਧੀਆਂ ਵਿਚ ਹਮੇਸ਼ਾਂ ਮੋਹਰਲੀ ਕਤਾਰ ਵਿਚ ਆਪਣਾ ਨਾਂਅ ਦਰਜ ਕਰਵਾਉਂਦਾ ਆ ਰਿਹਾ ਹੈ, ਉਥੇ ਹੀ ਖੇਡਾਂ ਦੇ ਖੇਤਰ ਵਿਚ ਵੀ ਇਸ ਸਿੱਖਿਆ ਸੰਸਥਾ ਦੇ ਵਿਦਿਆਰਥੀ ਪਿੱਛੇ ਨਹੀਂ ਹਨ | ਇਸਦੀ ਤਾਜ਼ਾ ਮਿਸਾਲ 69 ਵੀਆਂ ਸਕੂਲ ਖੇਡਾਂ ਦੇ ਜ਼ਿਲ੍ਹਾ ਪੱਧਰੀ ਟੂਰਨਾਮੈਂਟਾਂ ਵਿਚੋਂ ਦੇਖਣ ਨੂੰ ਮਿਲੀ | ਇਸ ਸੰਸਥਾ ਦੇ ਖਿਡਾਰੀਆਂ ਨੇ ਬੈਡਮਿੰਟਨ ਦੇ ਮੁਕਾਬਲੇ ਜੋ ਕਿ ਸ੍ਰੀ ਗੁਰੂ ਅਰਜਨ ਦੇਵ ਸਟੇਡੀਅਮ ਵਿਚ ਖੇਡੇ ਗਏ | ਉਨ੍ਹਾਂ ਵਿਚ ਅੰਡਰ-17 ਲੜਕੇ ਦੀ ਟੀਮ ਨੇ ਦੂਸਰਾ ਸਥਾਨ ਹਾਸਲ ਕੀਤਾ ਅਤੇ ਚੈ?ਸ ਦੀ ਅੰਡਰ-17 ਲੜਕੇ ਦੇ ਮੁਕਾਬਲੇ, ਜੋ ਕਿ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਬਾਠ ਵਿਖੇ ਖੇਡੇ ਗਏ ਵਿਚ ਅੰਡਰ-17 ਲੜਕੇ ਦੀ ਟੀਮ ਨੇ ਦੂਸਰਾ ਸਥਾਨ ਹਾਸਲ ਕੀਤਾ ਅਤੇ ਰਾਜ ਪੱਧਰੀ ਮੁਕਾਬਲਿਆਂ ਲਈ ਵੀ ਕੁਆਲੀਫਾਈ ਕੀਤਾ | ਇਸੇ ਤਰ੍ਹਾਂ ਯੋਗਾ ਦੇ ਮੁਕਾਬਲੇ ਜੋ ਕਿ ਸ਼ਹੀਦ ਚੈਂਚਲ ਸਿੰਘ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਲੌਹਕਾ ਵਿਖੇ ਸੰਪੰਨ ਹੋਏ, ਵਿਚ ਅੰਡਰ-17 ਦੀ ਟੀਮ ਨੇ ਦੂਸਰਾ ਸਥਾਨ ਹਾਸਲ ਕੀਤਾ ਅਤੇ ਇਸੇ ਸਕੂਲ ਦੇ ਵਿਦਿਆਰਥੀ ਦਪਿੰਦਰ ਸਿੰਘ ਦੀ ਰਾਜ ਪੱਧਰੀ ਮੁਕਾਬਲਿਆਂ ਲਈ ਚੋਣ ਹੋ ਗਈ | ਸੰਸਥਾਵਾਂ ਦੇ ਚੇਅਰਮੈਨ ਡਾ. ਰਾਜੇਸ਼ ਭਾਰਦਵਾਜ, ਮੈਨੇਜਿੰਗ ਡਾਇਰੈਕਟਰ ਡਾ. ਮਰਿਦੁਲਾ ਭਾਰਦਵਾਜ, ਡਾਇਰੈਕਟਰ ਸੱਤਿਅਮ ਭਾਰਦਵਾਜ ਅਤੇ ਸ਼ੂਭੀ ਭਾਰਦਵਾਜ ਨੇ ਸਭ ਤੋਂ ਪਹਿਲਾਂ ਅੱਵਲ ਰਹਿਣ ਵਾਲੇ ਵਿਦਿਆਰਥੀਆਂ ਅਤੇ ਉਨ੍ਹਾਂ ਦੇ ਮਾਪਿਆਂ ਨੂੰ ਵਧਾਈ ਦਿੱਤੀ ਅਤੇ ਨਾਲ ਹੀ ਸਪੋਰਟਸ ਟੀਚਰ ਮੈਡਮ ਨੀਲਮ ਕੁਮਾਰੀ ਦੀ ਵੀ ਪ੍ਰਸੰਸਾ ਕੀਤੀ | ਉੱਥੇ ਹੀ ਚੇਅਰਮੈਨ ਡਾ. ਰਾਜੇਸ਼ ਭਾਰਦਵਾਜ ਨੇ ਕਿਹਾ ਕਿ ਇਨ੍ਹਾਂ ਪ੍ਰਾਪਤੀਆਂ ਦਾ ਸਿਹਰਾ ਐਮ.ਡੀ.-ਕਮ-ਪਿ੍ੰਸੀਪਲ ਡਾ. ਮਰਿਦੁਲਾ ਭਾਰਦਵਾਜ ਨੂੰ ਜਾਂਦਾ ਹੈ, ਜਿਨਾਂ ਦੀ ਅਗਵਾਈ ਵਿਚ ਸਕੂਲ ਸਾਰੇ ਖੇਤਰਾਂ ਵਿਚ ਆਪਣਾ ਨਾਮਣਾ ਖੱਟ ਰਿਹਾ ਹੈ | ਇਸ ਸਮੇਂ ਡਾਇਰੈਕਟਰ ਸੱਤਿਅਮ ਭਾਰਦਵਾਜ ਨੇ ਵੀ ਇਹ ਆਸ ਪ੍ਰਗਟਾਈ ਕਿ ਅੱਗੇ ਤੋਂ ਵੀ ਸਕੂਲ ਹਰ ਖੇਤਰ ਵਿਚ ਆਪਣਾ ਅਤੇ ਇਸ ਇਲਾਕੇ ਦਾ ਨਾਂਅ ਰੌਸ਼ਨ ਕਰਦਾ ਰਹੇਗਾ |

Ad Position 22
No active advertisement
ਪਿਛਲੀ ਖ਼ਬਰ ਗੁਰੂ ਅਮਰਦਾਸ ਆਦਰਸ਼ ਇੰਸਟੀਚਿਊਟ ਗੋਇੰਦਵਾਲ ਸਾਹਿਬ ਦੇ ਵਿਦਿਆਰਥੀਆਂ ਨੇ ਜ਼ੋਨਲ ਕਲਾ ਉਤਸਵ 'ਚ ਕੀਤਾ ਪ੍ਰਦਰਸ਼ਨ <br/> ਅਗਲੀ ਖ਼ਬਰ ਸਿਟੀਜ਼ਨ ਕੌਂਸਲ ਵਲੋਂ ਸਮੂਹਿਕ ਸ਼ਾਦੀਆਂ ਸਮਾਗਮ ਸੰਬੰਧੀ ਮੀਟਿੰਗ <br/>
Ad Position 24