ਤਰਨ ਤਾਰਨ, 26 ਸਤੰਬਰ (ਪਰਮਜੀਤ ਜੋਸ਼ੀ)- ਜ਼ਿਲ੍ਹਾ ਤਰਨ ਤਾਰਨ ਅਧੀਨ ਪੈਂਦੇ ਥਾਣਾ ਗੋਇੰਦਵਾਲ ਦੀ ਪੁਲਿਸ ਨੇ ਇਕ ਬੱਸ ਚਾਲਕ ਵਲੋਂ ਲਾਪ੍ਰਵਾਹੀ ਨਾਲ ਬੱਸ ਨੂੰ ਚਲਾਉਂਦਿਆਂ ਰਸਤੇ ਵਿਚ ਸਕੂਟਰੀ 'ਤੇ ਸਵਾਰ ਹੋ ਕੇ ਜਾ ਰਹੀ ਬਜੁਰਗ ਔਰਤ ਨੂੰ ਟੱਕਰ ਮਾਰ ਦਿੱਤੀ, ਜਿਸ ਕਾਰਨ ਬਜੁਰਗ ਔਰਤ ਦੇ ਗੰਭੀਰ ਸੱਟਾਂ ਲੱਗ ਗਈਆਂ, ਦੇ ਮਾਮਲੇ ਵਿਚ ਪੁਲਿਸ ਨੇ ਬੱਸ ਚਾਲਕ ਖਿਲਾਫ਼ ਮਾਮਲਾ ਦਰਜ ਕਰ ਲਿਆ ਹੈ | ਥਾਣਾ ਗੋਇੰਦਵਾਲ ਵਿਖੇ ਜਗਜੀਤ ਸਿੰਘ ਪੁੱਤਰ ਪ੍ਰਮਜੀਤ ਸਿੰਘ ਵਾਸੀ ਮੁਹੱਲਾ ਕੱਟੜਾ ਨੇ ਸ਼ਿਕਾਇਤ ਦਰਜ ਕਰਵਾਈ ਕਿ 18 ਸਤੰਬਰ ਨੂੰ ਮੇਰੀ ਮਾਤਾ ਬਲਵਿੰਦਰ ਕੌਰ ਉਮਰ 65 ਸਾਲ ਸਾਡੀ ਗੁਆਂਢਣ ਗੁਰਪ੍ਰੀਤ ਕੌਰ ਨਾਲ ਸਕੂਟਰੀ ਨੰਬਰ ਪੀ.ਬੀ. 46 ਏ.ਜੀ. 3079 'ਤੇ ਸਵਾਰ ਹੋ ਕਿ ਗੁਰਦੁਆਰਾ ਗੁਰੂ ਨਾਨਕ ਪੜਾਉ ਮੱਥਾ ਟੇਕਣ ਗਏ ਸੀ | ਜਦ ਅਸੀਂ ਕਲੀਨਿਕ ਲੈਬਾਰਟਰੂ ਫਤਿਆਬਾਦ ਪੁੱਜੇ ਤਾਂ ਇਕ ਮਿੰਨੀ ਬੱਸ ਨੰਬਰ ਪੀ.ਬੀ-46-ਐਮ-9167 ਨੇ ਆ ਕਿ ਟੱਕਰ ਮਾਰੀ ਤਾਂ ਮੇਰੀ ਮਾਤਾ ਦੇ ਟੱਕਰ ਵੱਜਣ ਕਰਕੇ ਅਗਲਾ ਟਾਇਰ ਚੜਨ 'ਤੇ ਮੇਰੀ ਮਾਤਾ ਦੀ ਸੱਜੀ ਲੱਤ ਫਿਸ ਗਈ | ਦੋਵੇਂ ਬਾਂਹਾਂ ਉੱਪਰ ਸੱਟਾਂ ਲੱਗ ਗਈਆਂ | ਮੇਰੀ ਮਾਤਾ ਨੂੰ ਇਲਾਜ ਲਈ ਸ੍ਰੀ ਗੁਰੂ ਰਾਮਦਾਸ ਹਸਪਤਾਲ ਵੱਲਾ ਦਾਖਲ ਕਰਵਾਇਆ ਗਿਆ ਜਿੱਥੇ ਉਹ ਜੇਰੇ ਇਲਾਜ ਹਨ | ਜਾਂਚ ਅਧਿਕਾਰੀ ਏ.ਐੱਸ.ਆਈ. ਕਿਰਪਾਲ ਸਿੰਘ ਨੇ ਦੱਸਿਆ ਕਿ ਮਾਮਲੇ ਦੀ ਜਾਂਚ ਉਪਰੰਤ ਬੱਸ ਚਾਲਕ ਲਖਵਿੰਦਰ ਸਿੰਘ ਪੁੱਤਰ ਗੁਰਮੁੱਖ ਸਿੰਘ ਵਾਸੀ ਲਾਲਪੁਰਾ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਹੈ |