ਤਰਨ ਤਾਰਨ, 27 ਸਤੰਬਰ (ਹਰਿੰਦਰ ਸਿੰਘ)-ਭਾਰਤ ਸਰਕਾਰ ਦੇ ਯੂਥ ਪ੍ਰੋਗਰਾਮ, ਐੱਨ.ਜੈਡ.ਸੀ.ਸੀ., ਹਿਮਾਚਲ ਭਾਸ਼ਾ ਕਲਾ ਸੰਸਕਿ੍ਤੀ ਵਿਭਾਗ ਅਤੇ ਪੰਜਾਬ ਸਿੱਖਿਆ ਵਿਭਾਗ ਨਾਲ ਸੰਬੰਧਤ ਤਰਨ ਤਾਰਨ ਰਾਸ਼ਟਰੀ ਐੱਨ.ਜੀ.ਓ. ਕਲਾ ਸੁਮਨ ਵਲੋਂ ਆਪਰੇਸ਼ਨ ਸਿੰਦੂਰ ਨੂੰ ਸਮਰਪਿਤ ਕਰਦਿਆਂ 56ਵਾਂ ਜ਼ਿਲ੍ਹਾ ਪੱਧਰੀ ਰਾਸ਼ਟਰੀ ਹਿੰਦੀ ਪੰਦਰਵਾੜਾ ਸਰਕਾਰੀ ਐਮੀਨੈਂਸ ਸਕੂਲ ਵਿਖੇ ਬੜੀ ਧੂਮਧਾਮ ਨਾਲ ਸੰਪੰਨ ਹੋ ਗਿਆ | ਇਸ ਵਿਚ ਵਿਦਿਆਰਥੀਆਂ ਵਿਚਾਲੇ ਹਿੰਦੀ ਸੁਲੇਖ, ਹਿੰਦੀ ਨਿਬੰਧ, ਹਿੰਦੀ ਭਾਸ਼ਣ, ਹਿੰਦੀ ਗੀਤ/ਕਵੀਤਾਵਾਂ ਅਤੇ ਸੰਗੀਤ ਦੇ ਮੁਕਾਬਲੇ ਕਰਾਏ ਗਏ | ਸਮਾਰੋਹ 'ਚ ਮਾਝਾ ਪਬਲਿਕ ਸਕੂਲ, ਸਰਕਾਰੀ ਐਮੀਨੈਂਸ ਸਕੂਲ, ਸਰਕਾਰੀ ਸੀ.ਸੈ. ਸਕੂਲ ਰਟੌਲ, ਸਰਵ ਹਿਤਕਾਰੀ ਵਿੱਦਿਆ ਮੰਦਰ, ਸਰਕਾਰੀ ਐਲੀਮੈਂਟਰੀ ਸਕੂਲ ਮੁਰਾਦਪੁਰਾ, ਮਾਤਾ ਗੰਗਾ ਸੀ. ਸੈਯ ਸਕੂਲ ਅਤੇ ਹੋਰਨਾਂ ਸਕੂਲਾਂ ਨੇ ਹਿੰਦੀ ਪ੍ਰੇਮ ਅਤੇ ਦੇਸ਼ ਪਿਆਰ ਦੇ ਗੀਤਾਂ ਅਤੇ ਕੋਰੀਓਗ੍ਰਾਫੀ ਦੀਆਂ ਦਿਲਾਂ ਨੂੰ ਛੂੰਹ ਲੈਣ ਵਾਲੀ ਆਈਟਮਾਂ ਪੇਸ਼ ਕੀਤੀਆਂ | ਅਧਿਆਪਕ ਅਜੈ ਚੰਦੇਲ ਦੇ ਗੀਤ ਨੇ ਪ੍ਰੋਗਰਾਮ ਨੂੰ ਦੇਸ਼ ਪ੍ਰੇਮ ਦੇ ਰੰਗ' ਚ ਰੰਗ ਦਿੱਤਾ | ਜੇਤੂਆਂ ਅਤੇ ਪ੍ਰਤੀਭਾਗੀਆਂ ਨੂੰ ਇਨਾਮ ਅਤੇ ਸਰਟੀਫਿਕੇਟਸ ਪ੍ਰਦਾਨ ਕਰਦਿਆਂ ਮੁੱਖ ਮਹਿਮਾਨ ਵਜੋਂ ਜਲੰਧਰ ਦੂਰਦਰਸ਼ਨ ਦੇ ਸੇਵਾਮੁਕਤ ਡਿਪਟੀ ਡਾਇਰੈਕਟਰ ਜਨਰਲ ਡਾ. ਓਮ ਗੌਰੀ ਦੱਤ ਸ਼ਰਮਾਂ ਨੇ ਪ੍ਰੋਗਰਾਮ ਦੀ ਸ਼ਲਾਘਾ ਕੀਤੀ | ਕੈਨੇਡਾ ਤੋਂ ਆਏ ਪੰਜਾਬ ਪਲੱਸ ਜਲੰਧਰ ਦੇ ਡਾਇਰੈਕਟਰ ਰਵਿੰਦਰਪਾਲ ਸਿੰਘ ਗਰੋਵਰ ਨੇ ਕਿਹਾ ਕਿ ਅਸਾਂ ਕਿੰਨਾੇ ਭਾਗਸ਼ਾਲੀ ਹਾਂ ਕਿ ਵਿਦੇਸ਼ਾਂ ਵਿਚ ਵੀ ਹਿੰਦੀ ਦਾ ਬੋਲਬਾਲਾ ਹੈ | ਇਸ ਤੋਂ ਬਾਅਦ ਕਲਾ ਸੁਮਨ ਵੱਲੋਂ ਮੁੱਖ ਅਤੇ ਵਿਸ਼ੇਸ਼ ਮਹਿਮਾਨ ਸਣੇ ਹਰਿੰਦਰ ਅਗਰਵਾਲ, ਹਿੰਦੀ ਪ੍ਰੇਮੀਆਂ ਅਤੇ ਹਿੰਦੀ ਅਧਿਆਪਕਾਂ ਨੂੰ ਰਾਸ਼ਟਰ ਭਾਸ਼ਾ ਹਿੰਦੀ ਸੇਵੀ ਸਨਮਾਨ ਨਾਲ ਨਵਾਜਿਆ ਗਿਆ | ਸਕੂਲ ਦੇ ਪਿ੍ਸੀਪਲ ਰਾਜਿੰਦਰ ਕੁਮਾਰ ਸ਼ਰਮਾ ਨੇ ਮੰਚ ਸੰਚਾਲਨ ਕਲਾ ਸੁਮਨ ਦੇ ਡਾਇਰੈਕਟਰ ਰਮੇਸ਼ ਸਿੰਘ ਚੰਦੇਲ ਵਲੋਂ ਕੀਤਾ ਗਿਆ |