22-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-09-2025

ਧਾਲੀਵਾਲ ਸਪੋਰਟਸ ਕਲੱਬ ਦੇ ਮੁੱਖ ਸੇਵਾਦਾਰ ਪ੍ਰਭਜੋਤ ਸਿੰਘ ਪ੍ਰਭ ਧਾਰੀਵਾਲ ਨੂੰ ਗਹਿਰਾ ਸਦਮਾ, ਭਰਾ ਦਾ ਦਿਹਾਂਤ <br/>

Ad Position 21
No active advertisement
ਅਜੀਤ ਡੈਸਕ 28-09-2025
ਪੱਟੀ, 27 ਸਤੰਬਰ (ਕੁਲਵਿੰਦਰ ਪਾਲ ਸਿੰਘ ਕਾਲੇਕੇ, ਅਵਤਾਰ ਸਿੰਘ ਖਹਿਰਾ)-ਇਲਾਕੇ ਦੇ ਨਾਮਵਰ ਧਾਰੀਵਾਲ ਪਰਿਵਾਰ ਅਤੇ ਉੱਘੇ ਖੇਡ ਪ੍ਰਮੋਟਰ, ਸਮਾਜ ਸੇਵੀ ਯੂਥ ਆਗੂ, ਧਾਲੀਵਾਲ ਸਪੋਰਟਸ ਕਲੱਬ ਦੇ ਮੁੱਖ ਸੇਵਾਦਾਰ ਪ੍ਰਭਜੋਤ ਸਿੰਘ ਪ੍ਰਭ ਧਾਰੀਵਾਲ ਨੂੰ ਗਹਿਰਾ ਸਦਮਾ ਲੱਗਿਆ ਉਨ੍ਹਾਂ ਦੇ ਚਚੇਰੇ ਭਰਾ ਰੇਸ਼ਮ ਸਿੰਘ ਧਾਰੀਵਾਲ (32) ਪੁੱਤਰ ਚਾਚਾ ਮਹਿਲ ਸਿੰਘ ਧਾਰੀਵਾਲ ਦਾ ਅਮਰੀਕਾ ਦੇ ਸ਼ਹਿਰ ਕੈਲਫੋਰਨੀਆ ਵਿਖੇ ਦਿਲ ਦਾ ਦੌਰਾ ਪੈਣ ਕਾਰਨ ਦਿਹਾਂਤ ਹੋ ਗਿਆ | ਰੇਸ਼ਮ ਸਿੰਘ ਧਾਰੀਵਾਲ ਆਪਣੇ ਚੰਗੇਰੇ ਭਵਿੱਖ ਦੀ ਆਸ ਵਿਚ ਤਕਰੀਬਨ ਪੰਜ ਕੁ ਸਾਲ ਪਹਿਲਾਂ ਅਮਰੀਕਾ ਪਹੁੰਚਿਆ ਸੀ, ਜਿੱਥੇ ਉਹ ਟਰਾਂਸਪੋਰਟ ਦਾ ਬਿਜ਼ਨਸ ਕਰਕੇ ਆਪਣੀ ਚੰਗੀ ਰੋਜੀ ਰੋਟੀ ਕਮਾ ਰਿਹਾ ਸੀ ਅਤੇ ਆਪਣੀ ਨੇਕ ਕਮਾਈ ਵਿਚੋਂ ਪਿੰਡ ਧਾਰੀਵਾਲ ਵਿਖੇ ਲੋੜਵੰਦ ਪਰਿਵਾਰਾਂ ਦੀ ਮਦਦ, ਗੁਰੂ ਘਰਾਂ ਵਿਚ ਸੇਵਾਵਾਂ ਅਤੇ ਧਾਲੀਵਾਲ ਕਬੱਡੀ ਕੱਪ ਨੂੰ ਵੀ ਸਪੌਂਸਰ ਕਰਦੇ ਸਨ | ਰੇਸ਼ਮ ਸਿੰਘ ਧਾਰੀਵਾਲ ਦੀ ਮਿ੍ਤਕ ਦੇਹ ਨੂੰ ਵਾਪਸ ਪੰਜਾਬ ਲੈ ਕੇ ਆਉਣ ਲਈ ਧਾਰੀਵਾਲ ਪਰਿਵਾਰ ਵਲੋਂ ਕਾਗਜ਼ੀ ਕਾਰਵਾਈ ਆਰੰਭ ਕਰ ਦਿੱਤੀ ਹੈ ਅਤੇ ਕੁਝ ਪਰਿਵਾਰਕ ਮੈਂਬਰ ਅਮਰੀਕਾ ਰਵਾਨਾ ਹੋ ਗਏ ਹਨ | ਰੇਸ਼ਮ ਸਿੰਘ ਧਾਰੀਵਾਲ ਆਪਣੇ ਪਿੱਛੇ ਮਾਤਾ ਸਿਮਰਜੀਤ ਕੌਰ ਪਿਤਾ ਮਹਿਲ ਸਿੰਘ ਧਾਰੀਵਾਲ ਅਤੇ ਪੁੱਤਰ ਗੁਰਫਤਹਿ ਸਿੰਘ ਧਾਰੀਵਾਲ ਨੂੰ ਛੱਡ ਗਏ ਹਨ | ਉਨ੍ਹਾਂ ਪਤਨੀ ਖੁਸ਼ਪ੍ਰੀਤ ਕੌਰ ਦਾ ਵੀ ਦੋ ਸਾਲ ਪਹਿਲਾਂ ਅਮਰੀਕਾ ਦੀ ਧਰਤੀ 'ਤੇ ਦਿਹਾਂਤ ਹੋ ਗਿਆ ਸੀ | ਧਾਰੀਵਾਲ ਪਰਿਵਾਰ ਨਾਲ ਇਸ ਗਹਿਰੇ ਦੁੱਖ ਦੀ ਘੜੀ ਵਿਚ ਨਗਰ ਨਿਵਾਸੀਆਂ ਧਾਰਮਿਕ, ਸਮਾਜਿਕ ਸ਼ਖਸੀਅਤਾਂ ਅਤੇ ਰਾਜਸੀ ਆਗੂਆਂ ਵੱਲੋਂ ਗਹਿਰੇ ਦੁੱਖ ਦਾ ਪ੍ਰਗਟਾਵਾ ਕੀਤਾ ਗਿਆ |

Ad Position 22
No active advertisement
ਪਿਛਲੀ ਖ਼ਬਰ ਹਲਕਾ ਖਡੂਰ ਸਾਹਿਬ ਦੀ ਧੀ ਮਨਰਾਜ ਕੌਰ ਦੇ ਸਭ ਤੋਂ ਛੋਟੀ ਉਮਰ 'ਚ ਵਕੀਲ ਬਣਨ 'ਤੇ ਬ੍ਰਹਮਪੁਰਾ ਵਲੋਂ ਵਿਸ਼ੇਸ਼ ਸਨਮਾਨ <... ਅਗਲੀ ਖ਼ਬਰ ਬੀ.ਐੱਸ.ਐੱਫ਼. ਵਲੋਂ 547 ਗ੍ਰਾਮ ਹੈਰੋਇਨ ਬਰਾਮਦ <br/>
Ad Position 24