22-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-09-2025

ਹਲਕਾ ਖਡੂਰ ਸਾਹਿਬ 'ਚ ਸੰਗਠਨ ਸਿਰਜਣ ਅਭਿਆਨ ਤਹਿਤ ਸਿੱਕੀ ਦੀ ਅਗਵਾਈ ਹੇਠ ਇਕੱਤਰਤਾ ਹੋਈ <br/>

Ad Position 21
No active advertisement
ਅਜੀਤ ਡੈਸਕ 28-09-2025
ਫਤਿਆਬਾਦ, 27 ਸਤੰਬਰ (ਹਰਵਿੰਦਰ ਸਿੰਘ ਧੂੰਦਾ)-ਹਲਕਾ ਖਡੂਰ ਸਾਹਿਬ ਦੇ ਸਾਬਕਾ ਵਿਧਾਇਕ ਰਮਨਜੀਤ ਸਿੰਘ ਸਿੱਕੀ ਦੀ ਅਗਵਾਈ ਹੇਠ ਸ਼ਾਹ ਰਿਜੋਰਟ ਵਿਖੇ ਸੰਗਠਨ ਸਿਰਜਣ ਅਭਿਆਨ ਤਹਿਤ ਕਾਗਰਸ ਪਾਰਟੀ ਵਲੋਂ ਭਰਵੀ ਇਕੱਤਰਤਾ ਕੀਤੀ ਗਈ | ਜਿਸ ਵਿੱਚ ਹਲਕਾ ਖਡੂਰ ਸਾਹਿਬ ਤੋਂ ਵੱਖ-ਵੱਖ ਪਿੰਡਾਂ ਦੇ ਕਾਗਰਸੀ ਆਗੂ ਅਤੇ ਪਿੰਡਾਂ ਦੇ ਸਰਪੰਚ ਸ਼ਾਮਿਲ ਹੋਏ | ਇਸ ਮੌਕੇ 2027 ਵਿਚ ਆ ਰਹੀਆਂ ਵਿਧਾਨ ਸਭਾ ਚੋਣਾਂ ਦੀ ਰਣਨੀਤੀ ਤਿਆਰ ਕਰਨ ਤੋ ਇਲਾਵਾ ਹਲਕੇ ਵਿਚ ਮਜ਼ਬੂਤ ਸੰਗਠਨ ਦੀ ਸਿਰਜਣਾ ਕਰਨ ਲਈ ਵਿਚਾਰ ਵਟਾਂਦਰਾ ਕੀਤਾ ਗਿਆ ਹੈ | ਇਸ ਇਕੱਤਰਤਾ ਵਿਚ ਫਤਿਆਬਾਦ ਤੋੋਂ ਕਾਂਗਰਸ ਪਾਰਟੀ ਦੇ ਸੀਨੀਅਰ ਆਗੂਆਂ ਤੋਂ ਇਲਾਵਾ ਸਰਪੰਚ ਜਗਵਿੰਦਰ ਸਿੰਘ, ਮਹਿੰਦਰ ਸਿੰਘ ਕੰਬੋਜ, ਨੰਬਰਦਾਰ ਸੁਖਦੇਵ ਸਿੰਘ, ਬਲਦੇਵ ਸਿੰਘ ਜੇ.ਈ, ਰਛਪਾਲ ਸਿੰਘ, ਸੁਖਦੇਵ ਰਾਜ ਮੈਂਬਰ, ਕੁਲਵੰਤ ਸਿੰਘ ਚੰਡੀਗੜ੍ਹ, ਜਗਤਾਰ ਸਿੰਘ, ਕਾਬਲ ਸਿੰਘ, ਰਾਜਨ ਗਿੱਲ, ਕੁਲਬੀਰ ਸਿੰਘ, ਬਲਕਾਰ ਸਿੰਘ ਠੇਕੇਦਾਰ, ਹਰਜੀਤ ਸਿੰਘ ਮਾਬਰ, ਸਤਨਾਮ ਸਿੰਘ, ਮੱਖਣ ਸਿੰਘ, ਸੁੱਖਾ ਸਿੰਘ, ਸਾਬੀ ਜੱਜ, ਸੋਨੂ, ਅਜੈ, ਸਤਨਾਮ, ਨਿਰਮਲ, ਕਾਲੀ, ਜੈਲ, ਦਰਸ਼ਨ ਸਿੰਘ ਅਤੇ ਹੋਰ ਸ਼ਾਮਿਲ ਹੋਏ | ਇਸ ਬਾਰੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸਰਪੰਚ ਜਗਵਿੰਦਰ ਸਿੰਘ ਮੱਣਕੂ ਨੇ ਦੱਸਿਆ ਕਿ ਆ ਰਹੀਆਂ ਵਿਧਾਨ ਸਭਾ ਚੋਣਾਂ ਵਿਚ ਕਾਗਰਸ ਪਾਰਟੀ ਦੀ ਜਿੱਤ ਨੂੰ ਯਕੀਨੀ ਬਣਾਉਣ ਲਈ ਹੁਣ ਤੋਂੋ ਪਾਰਟੀ ਹਾਈ ਕਮਾਂਡ ਨੇ ਇਹ ਅਭਿਆਨ ਸ਼ੁਰੂ ਕੀਤਾ ਹੈ, ਜਿਸ ਲਈ ਲੋਕਾਂ ਵਿੱਚ ਭਾਰੀ ਉਤਸ਼ਾਹ ਪਾਇਆ ਜਾ ਰਿਹਾ ਹੈ |

Ad Position 22
No active advertisement
ਪਿਛਲੀ ਖ਼ਬਰ ਹੜ੍ਹ ਪੀੜਤਾਂ ਦੀ ਸਾਰ ਲੈਣ ਪਹੁੰਚੇ ਬ੍ਰਹਮਪੁਰਾ, ਸਰਕਾਰ ਦੀ ਗ਼ੈਰ-ਮੌਜੂਦਗੀ 'ਚ ਕੋਲੋਂ ਦਿੱਤੀ ਮਾਲੀ ਮਦਦ <br/> ਅਗਲੀ ਖ਼ਬਰ ਪ੍ਰਾਚੀਨ ਸ੍ਰੀ ਰਾਮਲੀਲ੍ਹਾ ਕਲੱਬ ਵਲੋਂ ਸ੍ਰੀ ਰਾਮ ਦੇ ਬਨਵਾਸ ਅਤੇ ਭਾਰਤ ਮਿਲਾਪ ਦੇ ਦਿ੍ਸ਼ਾਂ ਨੂੰ ਦਰਸਾਇਆ <br/>
Ad Position 24