23-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-09-2025

ਪੋਸਟ ਗ੍ਰੈਜੂਏਟ ਕੈਮਿਸਟਰੀ ਵਿਭਾਗ ਅਤੇ ਪੀ. ਸੀ. ਰੇ ਕੈਮੀਕਲ ਸੁਸਾਇਟੀ ਵਲੋਂ ਰੈਜ਼ੋਨੈਂਸ 2025 ਪ੍ਰੋਗਰਾਮ <br/>

Ad Position 21
No active advertisement
ਅਜੀਤ ਡੈਸਕ 28-09-2025
ਅੰਮਿ੍ਤਸਰ, 27 ਸਤੰਬਰ (ਰਾਜੇਸ਼ ਕੁਮਾਰ ਸ਼ਰਮਾ)-ਡੀ. ਏ. ਵੀ. ਕਾਲਜ ਅੰਮਿ੍ਤਸਰ ਦੇ ਪੋਸਟ ਗ੍ਰੈਜੂਏਟ ਕੈਮਿਸਟਰੀ ਵਿਭਾਗ ਅਤੇ ਪੀ. ਸੀ. ਰੇ ਕੈਮੀਕਲ ਸੁਸਾਇਟੀ ਵਲੋਂ ਰੈਜ਼ੋਨੈਂਸ 2025 ਪ੍ਰੋਗਰਾਮ ਕਰਵਾਇਆ ਗਿਆ | ਇਸ ਪੋ੍ਰਗਰਾਮ ਦਾ ਉਦਘਾਟਨ ਕਾਲਜ ਪਿ੍ੰਸੀਪਲ ਡਾ. ਅਮਰਦੀਪ ਗੁਪਤਾ ਨੇ ਕੀਤਾ | ਇਸ ਮੌਕੇ ਉਨ੍ਹਾਂ ਨੇ ਵਿਦਿਆਰਥੀਆਂ ਨੂੰ ਉਤਸ਼ਾਹਿਤ ਕੀਤਾ ਅਤੇ ਕਿਹਾ ਕਿ ਵਿਦਿਆਰਥੀਆਂ ਨੂੰ ਇਹ ਸੋਚਣਾ ਚਾਹੀਦਾ ਹੈ ਕਿ ਉਨ੍ਹਾਂ ਨੂੰ ਕੁਝ ਨਵਾਂ ਕਰਨਾ ਪਵੇਗਾ | ਉਨ੍ਹਾਂ ਕਿਹਾ ਕਿ ਦੇਸ਼ ਦਾ ਭਵਿੱਖ ਨÏਜਵਾਨਾਂ ਦੇ ਮੋਢਿਆਂ 'ਤੇ ਹੈ, ਹਾਰ ਨਾ ਮੰਨ ਕੇ, ਇਹ ਪ੍ਰਣ ਰੱਖੋ ਕਿ ਅਸੀਂ ਕਾਲਜ ਤੋਂ ਸਿੱਖਿਆ ਅਤੇ ਗਿਆਨ 'ਚ ਕੁਝ ਨਵਾਂ ਸਿੱਖਾਂਗੇ¢ ਪਿ੍ੰਸੀਪਲ ਨੇ ਵਿਦਿਆਰਥੀਆਂ ਨੂੰ ਖੋਜ ਵੱਲ ਵਿਸ਼ੇਸ਼ ਧਿਆਨ ਦੇਣ ਲਈ ਕਿਹਾ | ਵਿਭਾਗ ਮੁਖੀ ਡਾ. ਰਵੀ ਸ਼ਰਮਾ ਨੇ ਵਿਦਿਆਰਥੀਆਂ ਦਾ ਕੈਮਿਸਟਰੀ ਦੇ ਖੇਤਰ 'ਚ ਸੰਭਾਵੀ ਕਰੀਅਰ ਵਿਕਲਪਾਂ ਬਾਰੇ ਮਾਰਗ ਦਰਸ਼ਨ ਕਰਦਿਆਂ ਉਨ੍ਹਾਂ ਨੂੰ ਆਪਣੀ ਪੜ੍ਹਾਈ 'ਚ ਸਖ਼ਤ ਮਿਹਨਤ ਕਰਨ ਲਈ ਪ੍ਰੇਰਿਤ ਕੀਤਾ ¢ ਪੋ੍ਰਗਰਾਮ 'ਚ ਪੀ. ਸੀ. ਰੇ ਕੈਮੀਕਲ ਸੁਸਾਇਟੀ ਦੇ ਸਕੱਤਰ ਸੁਮਿਤ, ਵਿਦਿਆਰਥੀ ਕੋਆਰਡੀਨੇਟਰ ਆਯੁਸ਼ੀ ਮਲਹੋਤਰਾ, ਸਿਮਰ ਅਤੇ ਪ੍ਰੋ. ਜਸਲੀਨ ਨੇ ਸਾਰੀਆਂ ਗਤੀਵਿਧੀਆਂ ਦੀ ਮੇਜ਼ਬਾਨੀ ਕੀਤੀ ¢ ਇਸ ਪ੍ਰੋਗਰਾਮ 'ਚ ਗੈੱਸ ਦ ਸੌਂਗ, ਸਟੈਕ ਦ ਕੱਪ, ਗ੍ਰੈਬ ਸਟੀਲ ਅਤੇ ਬੋਰੋ, ਗੈੱਸ ਦ ਇਮੋਜੀ ਮੂਵੀ ਵਰਗੇ ਮੁਕਾਬਲੇ ਕਰਵਾਏ ਗਏ | ਪ੍ਰੋਫੈਸਰਾਂ ਨੂੰ ਟੈਗ ਸਮਾਰੋਹ ਦੁਆਰਾ ਸਨਮਾਨਿਤ ਕੀਤਾ ਗਿਆ | ਇਸ ਮÏਕੇ ਡਾ. ਜੇ. ਜੇ. ਮਹੇਂਦਰੂ, ਪ੍ਰੋ. ਰਾਜੇਸ਼ ਮਿਤੂ, ਡਾ. ਮਨੀਸ਼ ਗੁਪਤਾ, ਡਾ. ਰਘੂ ਰਾਜ ਅਤੇ ਪ੍ਰੋ. ਵਿਸ਼ਵਭ ਵਿਸ਼ੇਸ਼ ਤÏਰ 'ਤੇ ਮÏਜੂਦ ਸਨ |

Ad Position 22
No active advertisement
ਪਿਛਲੀ ਖ਼ਬਰ ਡੀ. ਏ. ਵੀ. ਕਾਲਜ 'ਚ ਬ੍ਰੇਨ ਸਟਰਮਿੰਗ ਸੈਸ਼ਨ ਕਰਵਾਇਆ <br/> ਅਗਲੀ ਖ਼ਬਰ ਸੁਲਤਾਨਵਿੰਡ ਵਿਖੇ ਬਾਬਾ ਰਾਮਦਾਸ ਦਾ ਮਨਾਇਆ ਸਾਲਾਨਾ ਜੋੜ ਮੇਲਾ ਹਲਕਾ ਵਿਧਾਇਕ ਡਾ. ਨਿੱਝਰ ਨੇ ਲਗਵਾਈ ਹਾਜ਼ਰੀ <br/...
Ad Position 24