ਤਰਨ ਤਾਰਨ, 2 ਨਵੰਬਰ (ਹਰਿੰਦਰ ਸਿੰਘ)-ਸੰਪਰਦਾਇ ਕਾਰ ਸੇਵਾ ਸਰਹਾਲੀ ਸਾਹਿਬ ਵਲੋਂ ਹੜ੍ਹ ਪੀੜਤਾਂ ਲਈ ਵੱਖ-ਵੱਖ ਰੂਪਾਂ ਵਿਚ ਕਈ ਸੇਵਾਵਾਂ ਨਿਭਾਈਆਂ ਜਾ ਰਹੀਆਂ ਹਨ | ਅਜਨਾਲਾ ਹਲਕੇ ਦੇ ਪਿੰਡ ਜਿਵੇਂਕਿ ਕਤਲਾਂ, ਨਿਸੋਕੇ, ਧੰਗਈ ਤੇ ਪੰਗਈ ਦੇ ਲੋੜਵੰਦ ਹੜ੍ਹ ਪੀੜਤ ਕਿਸਾਨਾਂ ਨੂੰ ਕਣਕ ਬੀਜਣ ਲਈ ਬੀਜ ਅਤੇ ਖਾਦਾਂ ਵੰਡੀਆਂ ਗਈਆਂ | ਇਸ ਮੌਕੇ ਜਥੇਦਾਰ ਤਰਸੇਮ ਸਿੰਘ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਸੰਤ ਬਾਬਾ ਸੁੱਖਾ ਸਿੰਘ ਅਤੇ ਸੰਤ ਬਾਬਾ ਹਾਕਮ ਸਿੰਘ ਦੇ ਵਲੋਂ ਲਗਾਈ ਗਈ ਡਿਊਟੀ ਅਨੁਸਾਰ ਪਹਿਲਾਂ ਪਿੰਡਾਂ ਦੀ ਪੰਚਾਇਤ ਦਾ ਸਹਿਯੋਗ ਲੈ ਕੇ ਲੋੜਵੰਦ ਕਿਸਾਨਾਂ ਦੀ ਸੂਚੀ ਤਿਆਰ ਕੀਤੀ ਗਈ ਤੇ ਉਸ ਮੁਤਾਬਿਕ ਚਾਰ ਪਿੰਡਾਂ ਵਿਚ 800 ਤੋੜੇ ਡੀ.ਏ.ਪੀ. ਅਤੇ 100 ਤੋੜੇ ਕਣਕ ਦਾ ਬੀਜ ਵੰਡਿਆ ਗਿਆ ਹੈ | ਤਿਆਰ ਕੀਤੀ ਗਈ ਗਈ ਸੂਚੀ ਮੁਤਾਬਿਕ ਇਹ ਸੇਵਾ ਰੋਜ਼ਾਨਾ ਜਾਰੀ ਹੈ | ਇਸ ਤੋਂ ਇਲਾਵਾ ਸੰਪਰਦਾਇ ਵਲੋਂ ਪਿੰਡ ਕੋਟ ਬੁੱਢਾ ਅਤੇ ਪਿੰਡ ਕਰਮੂੰਵਾਲਾ ਵਿਚ ਹੜ ਪੀੜਤ ਕਿਸਾਨਾਂ ਦੀ ਜ਼ਮੀਨ ਪੱਧਰੀ ਕਰਨ ਦੀਆਂ ਸੇਵਾਵਾਂ ਚੱਲ ਰਹੀਆਂ ਹਨ | ਉਨ੍ਹਾਂ ਦੱਸਿਆ ਕਿ ਹਰਿਆਣਾ ਦੇ ਕਸਬਾ ਡੱਬਵਾਲੀ ਤੋਂ ਸੰਗਤ ਚੱਲ ਕੇ ਆਈ, ਜਿੰਨਾਂ ਨੇ ਸਮੂਹ ਨਗਰ ਨਿਵਾਸੀਆਂ ਦੇ ਸਹਿਯੋਗ ਨਾਲ 2 ਲੱਖ ਦੀ ਰਾਸ਼ੀ ਇਸ ਸੇਵਾ ਲਈ ਭੇਟ ਕੀਤੀ | ਡੱਬਵਾਲੀ ਤੋਂ ਆਈ ਸੰਗਤ ਨੇ ਆਖਿਆ ਕਿ ਅਸੀਂ ਸੰਪਰਦਾਇ ਕਾਰ ਸੇਵਾ ਸਰਹਾਲੀ ਸਾਹਿਬ ਦੇ ਮੁਖੀ ਸੰਤ ਬਾਬਾ ਸੁੱਖਾ ਸਿੰਘ ਅਤੇ ਸੰਤ ਬਾਬਾ ਹਾਕਮ ਸਿੰਘ ਵਲੋਂ ਚਲਾਈਆਂ ਜਾ ਰਹੀਆਂ ਹੜ੍ਹ ਪੀੜਤਾਂ ਲਈ ਸੇਵਾਵਾਂ ਨੂੰ ਕੇਵਲ ਮੀਡੀਆ ਰਾਹੀਂ ਦੇਖਿਆ ਸੀ ਤੇ ਇਨ੍ਹਾਂ ਸੇਵਾਵਾਂ ਦੇ ਪ੍ਰਤੱਖ ਦਰਸ਼ਨ ਕੀਤੇ ਹਨ ਤੇ ਮਨ ਬਹੁਤ ਪ੍ਰਸੰਨ ਹੋਇਆ ਹੈ | ਖਾਦ ਬੀਜ ਵੰਡਣ ਲਈ ਸੰਪਰਦਾਇ ਵਲੋਂ ਜੋ ਯੋਜਨਾਬੰਦੀ ਕੀਤੀ ਗਈ ਹੈ, ਕੋ ਕਾਬਲੇ ਤਾਰੀਫ ਹੈ | ਇਸ ਯੋਜਨਾਬੰਦੀ ਨਾਲ ਸਹੀ ਲੋੜਵੰਦ ਤੱਕ ਸੇਵਾ ਪਹੁੰਚ ਰਹੀ ਹੈ | ਇਸ ਮੌਕੇ ਸੰਗਤ ਵਿਚ ਗੁਰਵਿੰਦਰ ਸਿੰਘ ਸੰਧੂ ਮੰਦਰਾਂਵਾਲਾ, ਚਰਨਜੀਤ ਸਿੰਘ ਆਬਾਦੀ ਚੰਡੀਗੜ੍ਹ, ਸੁਖਜੀਤ ਸਿੰਘ ਮਾਛੀਵਾਲ, ਅਮਨਦੀਪ ਸਿੰਘ ਮਾਛੀਵਾਲ ਜਤਿੰਦਰਪਾਲ ਸਿੰਘ ਸਾਬਕਾ ਸਰਪੰਚ ਮੰਦਰਾਂਵਾਲਾ, ਰੁਪਿੰਦਰ ਸਿੰਘ ਰਿੰਪੀ, ਸਰਪੰਚ ਬਗਵਾਨਪੁਰਾ, ਜਥੇਦਾਰ ਗੁਰਪ੍ਰੀਤ ਸਿੰਘ, ਡਾ. ਪ੍ਰਭਜੀਤ ਸਿੰਘ, ਅਕਾਸ਼ਦੀਪ ਸਿੰਘ,