ਜੈਂਤੀਪੁਰ, 22 ਨਵੰਬਰ (ਭੁਪਿੰਦਰ ਸਿੰਘ ਗਿੱਲ)-ਸ਼੍ਰੋਮਣੀ ਅਕਾਲੀ ਦਲ ਬਾਦਲ ਦੀ ਹਲਕਾ ਮਜੀਠਾ ਦੀ ਵਿਧਾਇਕਾ ਬੀਬਾ ਗਨੀਵ ਕੌਰ ਮਜੀਠੀਆ ਨੇ ਗੱਲਬਾਤ ਕਰਦਿਆਂ ਕਿਹਾ ਕਿ ਮੌਜੂਦਾ ਪੰਜਾਬ ਵਿਚਲੀ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਆਪ ਸਰਕਾਰ ਵਲੋਂ ਤਰਨਤਾਰਨ ਜ਼ਿਮਨੀ 'ਚ ਸਿਆਸੀ ਬਦਲਾਖੋਰੀ ਤਹਿਤ ਬਦਲੇ ਦੀ ਭਾਵਨਾ ਨਾਲ ਕਈ ਅਕਾਲੀ ਆਗੂਆਂ ਤੇ ਵਰਕਰਾਂ ਉਪਰ ਝੂਠੇ ਪਰਚੇ ਦਰਜ ਕਰਕੇ ਉਨ੍ਹਾਂ ਨੂੰ ਦਬਾ ਨਹੀਂ ਸਕਦੀ | ਕਿਉਂਕਿ ਅਕਾਲੀ ਵਰਕਰ ਪਾਰਟੀ ਦੇ ਰੀੜ ਦੀ ਹੱਡੀ ਵਜੋਂ ਕੰਮ ਕਰ ਰਹੇ ਹਨ ਉਨ੍ਹਾਂ ਨਾਲ ਹੋ ਰਹੀ ਧੱਕੇਸ਼ਾਹੀ ਅਕਾਲੀ ਦਲ ਕਦੇ ਬਰਦਾਸ਼ਤ ਨਹੀਂ ਕਰੇਗਾ ਅਤੇ ਨਾ ਹੀ ਕਿਸੇ ਅੱਗੇ ਝੁਕੇਗਾ ਗਨੀਵ ਕੌਰ ਮਜੀਠੀਆ ਨੇ ਕਿਹਾ ਕਿ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵਲੋਂ ਜੋ ਫੈਸਲਾ ਕੀਤਾ ਗਿਆ ਹੈ, ਕਿ ਜਿਸ ਵੀ ਅਕਾਲੀ ਵਰਕਰ ਤੇ ਸਰਕਾਰ ਦੀ ਸ਼ਹਿ 'ਤੇ ਪੁਲਿਸ ਨੇ ਝੂਠੇ ਕੇਸ ਦਰਜ ਕੀਤੇ ਗਏ ਹਨ ਉਨ੍ਹਾਂ ਦੇ ਸਾਰੇ ਕੇਸ ਅਕਾਲੀ ਦਲ ਖੁਦ ਆਪ ਲੜੇਗਾ | ਉਨ੍ਹਾਂ ਕਿਹਾ ਕਿ ਪੰਜਾਬ ਦੇ ਹਾਲਾਤ ਬਹੁਤ ਵਿਗੜ ਚੁੱਕੇ ਹਨ ਮਾਨ ਸਰਕਾਰ ਨੇ ਬਿਹਾਰ ਨਾਲੋਂ ਵੱਧ ਪੰਜਾਬ ਦੇ ਹਲਾਤ ਖਰਾਬ ਕਰ ਦਿੱਤੇ ਹਨ ਅਮਨ ਕਾਨੂੰਨ ਦੀ ਸਥਿਤੀ ਡਾਵਾਂਡੋਲ ਹੋਈ ਪਈ ਹੈ | ਦਿਨ ਦਿਹਾੜੇ ਗੋਲੀਆਂ ਚੱਲ ਰਹੀਆਂ ਨੇ ਕਤਲੋਗਾਰਤ ਹੋ ਰਹੀ ਜਿਸ ਲਈ ਪੰਜਾਬ ਸਰਕਾਰ ਖ਼ੁਦ ਜ਼ਿੰਮੇਵਾਰ ਹੈ | ਪਰ ਸਰਕਾਰ ਤੇ ਪ੍ਰਸ਼ਾਸਨ ਕੁੰਭਕਰਨ ਦੀ ਨੀਂਦ ਸੁੱਤਾ ਪਿਆ ਹੈ | ਇਸ ਮੌਕੇ ਮੇਜਰ ਸ਼ਿਵਚਰਨ ਸਿੰਘ ਸਿਵੀ, ਯੋਧ ਸਿੰਘ ਸਮਰਾ, ਲਖਬੀਰ ਸਿੰਘ ਗਿੱਲ, ਗਗਨਦੀਪ ਸਿੰਘ ਭਕਨਾ, ਸਰਪੰਚ ਰਘਬੀਰ ਸਿੰਘ ਸੰਧੂ, ਸਰਪੰਚ ਗੁਰਮੀਤ ਸਿੰਘ ਬੱਲ, ਪਰਮਜੀਤ ਸਿੰਘ ਰੰਧਾਵਾ, ਪ੍ਰਭਪਾਲ ਸਿੰਘ ਝੰਡੇ, ਗੁਰਮੀਤ ਸਿੰਘ ਸਹਿਣੇਵਾਲੀ ਆਦਿ ਸ਼ਾਮਲ ਸਨ |