ਜੇਠੂਵਾਲ, 22 ਨਵੰਬਰ (ਮਿੱਤਰਪਾਲ ਸਿੰਘ ਰੰਧਾਵਾ)-ਆਪ ਪਾਰਟੀ ਦੇ ਹਲਕਾ ਮਜੀਠਾ ਦੇ ਇੰਚਾਰਜ ਤਲਬੀਰ ਸਿੰਘ ਗਿੱਲ ਨੇ ਗੱਲਬਾਤ ਕਰਦਿਆਂ ਕਿਹਾ ਕਿ ਪੰਜਾਬ ਵਿਚਲੀ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਆਪ ਸਰਕਾਰ ਵਲੋਂ ਬਿਜਲੀ ਖਪਤਕਾਰਾਂ ਨੂੰ ਵੱਡੀ ਰਾਹਤ ਦਿੰਦਿਆਂ ਬਿਜਲੀ ਕਨੈਕਸ਼ਨ ਲੈਣ ਲਈ ਐੱਨ.ਓ.ਸੀ. ਲੈਣੀ ਪੈਂਦੀ ਸੀ | ਪਰ ਹੁਣ ਆਪ ਸਰਕਾਰ ਨੇ ਐੱਨ. ਚ. ਸੀ. ਖ਼ਤਮ ਕਰਕੇ ਖਪਤਕਾਰਾਂ ਨੂੰ ਵੱਡੀ ਰਾਹਤ ਦਿੱਤੀ ਹੈ ਜਿਸ ਤੋਂ ਸਾਬਤ ਹੁੰਦਾ ਹੈ ਕਿ ਇਸ ਸਰਕਾਰ ਲੋਕ ਹਿਤੈਸ਼ੀ ਫੈਸਲੇ ਲੈ ਰਹੀ ਹੈ | ਸ: ਗਿੱਲ ਨੇ ਕਿਹਾ ਕਿ ਇਹ ਕਦਮ ਸਿੱਧੇ ਤੌਰ 'ਤੇ ਆਮ ਲੋਕਾਂ ਨੂੰ ਰਾਹਤ ਦੇਵੇਗਾ ਅਤੇ ਬਿਜਲੀ ਕੁਨੈਕਸ਼ਨ ਸੰਬੰਧੀ ਬੇਵਜ੍ਹਾ ਦੇਰੀ, ਦਫ਼ਤਰੀ ਚੱਕਰਾਂ ਅਤੇ ਫ਼ਾਲਤੂ ਖ਼ਰਚਿਆਂ ਤੋਂ ਲੋਕਾਂ ਨੂੰ ਛੁਟਕਾਰਾ ਮਿਲੇਗਾ | ਜੇਕਰ ਕਿਸੇ ਖ਼ਪਤਕਾਰ ਦਾ ਜਾਇਦਾਦ 'ਤੇ ਲੀਗਲ ਝਗੜਾ ਨਹੀਂ ਹੈ ਅਤੇ ਜ਼ਮੀਨ-ਜਾਇਦਾਦ ਸਾਫ਼ ਹੈ, ਤਾਂ ਘਰ ਦੀ ਮਲਕੀਅਤ ਦਾ ਦਸਤਾਵੇਜ਼ ਸਿਰਫ਼ ਦਿਖਾਉਣ ਨਾਲ ਹੀ ਬਿਜਲੀ ਕੁਨੈਕਸ਼ਨ ਜਾਰੀ ਕਰ ਦਿੱਤਾ ਜਾਵੇਗਾ | ਇਸ ਮੌਕੇ ਸਾਬਕਾ ਸਰਪੰਚ ਪ੍ਰੇਮ ਸਿੰਘ ਸੋਨੀ, ਸਰਪੰਚ ਹਰਵਿੰਦਰਪਾਲ ਸਿੰਘ ਹਦਾਇਤ ਪੁਰਾ, ਬਲਜਿੰਦਰ ਸਿੰਘ ਛੀਨਾ ਆਦਿ ਸ਼ਾਮਿਲ ਸਨ |