ਰਈਆ, 22 ਨਵੰਬਰ (ਸ਼ਰਨਬੀਰ ਸਿੰਘ ਕੰਗ)-ਸਿੱਖ ਐਜੂਕੇਸ਼ਨ ਸੁਸਾਇਟੀ ਰਈਆ ਵਲੋਂ ਗੁਰੂ ਤੇਗ ਬਹਾਦਰ ਸਾਹਿਬ ਜੀ ਅਤੇ ਭਾਈ ਸਤੀ ਦਾਸ, ਭਾਈ ਮਤੀ ਦਾਸ ਅਤੇ ਭਾਈ ਦਿਆਲਾ ਜੀ ਦੀ 350 ਸਾਲਾ ਸ਼ਹੀਦੀ ਸ਼ਤਾਬਦੀ ਨੂੰ ਸਮਰਪਿਤ ਬਾਬਾ ਬਕਾਲਾ ਸਾਹਿਬ ਦੇ ਇਲਾਕੇ ਵਿਚ ਵੱਖ-ਵੱਖ ਸਕੂਲਾਂ ਵਿਚ ਪ੍ਰੋਗਰਾਮ ਉਲੀਕੇ ਗਏ ਸਨ | ਇਸੇ ਪ੍ਰਚਾਰ ਵਹੀਰ ਦੇ ਸੰਬੰਧ ਵਿਚ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਬਲ ਸਰਾਂ ਵਿਖੇ ਬੱਚਿਆਂ ਨਾਲ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਅਤੇ ਤਿੰਨਾਂ ਦੇ ਪਿਆਰੇ ਗੁਰਸਿੱਖਾਂ ਦੇ ਸਬੰਧ ਵਿਚ ਵਿਚਾਰ ਸਾਂਝੇ ਕੀਤੇ ਗਏ | ਸੁਸਾਇਟੀ ਦੇ ਮੁੱਖ ਪ੍ਰਚਾਰਕ ਭਾਈ ਜਤਿੰਦਰ ਸਿੰਘ ਨੇ ਬੱਚਿਆਂ ਨਾਲ ਇਤਿਹਾਸਿਕ ਵਿਚਾਰਾਂ ਦੀ ਸਾਂਝ ਪਾਈ | ਉਨ੍ਹਾਂ ਬੋਲਦਿਆਂ ਕਿਹਾ ਕਿ ਗੁਰੂ ਸਾਹਿਬਾਨ ਦੀ ਸ਼ਹਾਦਤ ਮਨੁੱਖਤਾ ਦੇ ਭਲੇ ਲਈ ਹੋਈ ਸ਼ਹਾਦਤ ਹੈ | ਇਸ ਸ਼ਹਾਦਤ ਤੋਂ ਸਿੱਖਿਆ ਲੈ ਕੇ ਸਾਨੂੰ ਸਮਾਜ ਦੇ ਭਲੇ ਦੇ ਕਾਰਜ ਉਲੀਕਣੇ ਚਾਹੀਦੇ ਹਨ | ਪਿ੍ੰਸੀਪਲ ਮਲਕੀਤ ਸਿੰਘ ਨੇ ਬੱਚਿਆਂ ਨਾਲ ਵਿਚਾਰ ਸਾਂਝੇ ਕਰਦੇ ਕਿਹਾ ਕਿ ਸਕੂਲ ਇੱਕ ਮੰਦਰ ਹੈ, ਸਾਨੂੰ ਸਕੂਲ ਵਿਖੇ ਹਮੇਸ਼ਾ ਵਿੱਦਿਆ ਦਾ ਦਾਨ ਮੰਗਣਾ ਚਾਹੀਦਾ ਹੈ | ਗੁਰੂ ਸਾਹਿਬਾਨ ਜਿੱਥੇ ਜਿੱਥੇ ਵੀ ਗਏ ਉਹ ਨਗਰ ਗੁਰੂ ਸਾਹਿਬਾਨ ਜੀ ਦੇ ਨਾਮ ਨਾਲ ਮਸ਼ਹੂਰ ਹੋਏ, ਇਸੇ ਤਰੀਕੇ ਨਾਲ ਗੁਰੂ ਸਾਹਿਬ ਜੀ ਦੇ 350 ਸਾਲਾ ਸ਼ਤਾਬਦੀ ਮਨਾਉਂਦਿਆਂ ਸਾਡੇ ਮਨਾਂ ਅੰਦਰ ਗੁਰੂ ਜੀ ਦੀਆਂ ਵਿਚਾਰਾਂ ਦਾ ਪ੍ਰਕਾਸ਼ ਹੋਵੇ ਤੇ ਅਸੀਂ ਸਾਰੇ ਬਹਾਦਰ ਬਣ ਕੇ ਸਮਾਜ ਵਿਚ ਸੋਹਣੇ ਕਾਰਜ ਉਲੀਕ ਸਕੀਏ | ਸਕੂਲ ਦੇ ਪਿ੍ੰਸੀਪਲ ਵਿਨੋਦ ਨੇ ਬੋਲਦਿਆਂ ਬੱਚਿਆਂ ਨੂੰ ਪਰਮਾਤਮਾ ਦਾ ਹਮੇਸ਼ਾ ਸ਼ੁਕਰ ਕਰਨ ਦਾ ਸੁਨੇਹਾ ਦਿੱਤਾ ਅਤੇ ਕਿਹਾ ਕਿ ਗੁਰੂਆਂ ਨੂੰ ਯਾਦ ਕਰਨਾ ਸਾਡਾ ਪਹਿਲਾ ਫਰਜ਼ ਹੈ | ਗੁਰੂ ਸਾਹਿਬਾਨਾਂ ਨੇ ਸਾਡੇ ਸਮਾਜ ਨੂੰ ਸਵਾਰਨ ਲਈ ਸ਼ਹਾਦਤਾਂ ਦਿੱਤੀਆਂ ਹਨ | ਇਸ ਵਕਤ ਸਕੂਲ ਦੇ ਸਮੂਹ ਸਟਾਫ ਵਿਨੋਦ ਕੁਮਾਰ ਪਿ੍ੰਸੀਪਲ, ਸੁਖਵਿੰਦਰ ਸਿੰਘ, ਅਮਰਜੀਤ ਸਿੰਘ, ਬਖਤੌਰ ਸਿੰਘ, ਸੰਦੀਪ ਸਿੰਘ, ਕੇਵਲ ਕਿ੍ਸ਼ਨ, ਅਜੇਪਾਲ ਸਿੰਘ, ਪਿੰਕੀ ਰਾਣੀ, ਵਿਨੋਦ ਕੁਮਾਰ, ਪ੍ਰੇਮਦੀਪ ਕੌਰ, ਪ੍ਰਦੀਪ ਕੌਰ, ਸੁਖਵਿੰਦਰ ਕੌਰ, ਜਸਬੀਰ ਸਿੰਘ, ਜਗਤਾਰ ਸਿੰਘ, ਦਵਿੰਦਰ ਕੌਰ, ਰਮਨਦੀਪ ਕੌਰ ਹਾਜ਼ਰ ਸਨ |