29-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-11-2025

ਦਿੱਲੀ ਕਿਸਾਨ ਅੰਦੋਲਨ ਦੀ ਵਰ੍ਹੇਗੰਢ 26 ਨੂੰ ਮਨਾਈ ਜਾਵੇਗੀ : ਪ੍ਰਧਾਨ ਉਮਰਾਜ ਸਿੰਘ

Ad Position 21
No active advertisement
ਅਜੀਤ ਡੈਸਕ 24-11-2025

ਬਾਬਾ ਬਕਾਲਾ ਸਾਹਿਬ, 23 ਨਵੰਬਰ (ਸ਼ੇਲਿੰਦਰਜੀਤ ਸਿੰਘ ਰਾਜਨ)-ਭਾਰਤੀ ਕਿਸਾਨ ਯੂਨੀਅਨ (ਰਾਜੇਵਾਲ) ਦੀ ਜ਼ਿਲ੍ਹਾ ਪੱਧਰੀ ਮੀਟਿੰਗ ਜ਼ਿਲ੍ਹਾ ਪ੍ਰਧਾਨ ਸ: ਉਮਰਾਜ ਸਿੰਘ ਧਰਦਿਉ ਦੀ ਪ੍ਰਧਾਨਗੀ ਹੇਠ ਪਿੰਡ ਧਿਆਨਪੁਰ ਵਿਖੇ ਹੋਈ | ਜਿਸ ਵਿਚ ਵੱਖ-ਵੱਖ ਪਿੰਡਾਂ ਤੋਂ ਕਿਸਾਨ ਆਗੂ ਸ਼ਾਮਿਲ ਹੋਏ | ਕਿਸਾਨੀ ਮੁੱਦਿਆਂ 'ਤੇ ਵਿਚਾਰਾਂ ਕਰਦਿਆਂ ਜ਼ਿਲ੍ਹਾ ਪ੍ਰਧਾਨ ਨੇ ਦੱਸਿਆ ਕਿ ਸੰਯੁਕਤ ਕਿਸਾਨ ਮੋਰਚੇ ਵਲੋਂ ਦਿੱਲੀ ਕਿਸਾਨ ਅੰਦੋਲਨ ਦੀ ਵਰ੍ਹੇਗੰਢ 26 ਨਵੰਬਰ ਨੂੰ ਚੰਡੀਗੜ੍ਹ ਵਿਖੇ ਮਨਾਈ ਜਾਵੇਗੀ, ਜਿਸ ਵਿਚ ਵੱਡੀ ਗਿਣਤੀ ਵਿਚ ਕਿਸਾਨ ਸ਼ਾਮਿਲ ਹੋਣਗੇ | ਉਨ੍ਹਾਂ ਕਿਹਾ ਕਿ ਝੋਨੇ ਦੇ ਸੀਜਨ ਦੌਰਾਨ ਸਰਕਾਰ ਨੇ ਕਿਸਾਨਾਂ ਨੂੰ ਸਬਸਿਡੀ ਅਤੇ ਮਸ਼ੀਨਰੀ ਮੁਹੱਈਆ ਕਰਵਾਉਣ ਦੇ ਵਾਅਦੇ ਕੀਤੇ ਸਨ, ਉਸ ਮੁਤਾਬਿਕ ਵਾਅਦੇ ਪੂਰੇ ਨਹੀਂ ਹੋਏ, ਝੋਨੇ ਦੀ ਪਰਾਲੀ ਨੂੰ ਸਾਂਭਣ ਲਈ ਕੋਈ ਯੋਗ ਪ੍ਰਬੰਧ ਮੁਹੱਈਆ ਨਹੀਂ ਕਰਵਾਏ ਗਏ, ਮਜਬੂਰੀ ਵੱਸ ਕੁਝ ਕਿਸਾਨਾਂ ਨੂੰ ਪਰਾਲੀ ਨੂੰ ਅੱਗ ਲਾਉਣ ਲਈ ਮਜਬੂਰ ਹੋਣਾ ਪਿਆ | ਜਿਸ ਕਰਕੇ ਪ੍ਰਸ਼ਾਸਨ ਨੇ ਉਨ੍ਹਾਂ ਕਿਸਾਨਾਂ ਨੂੰ ਜੁਰਮਾਨੇ ਲਗਾ ਦਿੱਤੇ ਅਤੇ ਉਨ੍ਹਾਂ ਖ਼ਿਲਾਫ਼ ਪਰਚੇ ਬਣਾ ਦਿੱਤੇ ਗਏ, ਜੋ ਕਿ ਕਿਸਾਨਾਂ ਨਾਲ ਸ਼ਰੇਆਮ ਧੱਕਾ ਹੈ | ਸਰਕਾਰ ਦੀ ਕਿਸਾਨਾਂ ਨੂੰ ਇਸ ਤਰ੍ਹਾਂ ਨਾਜਾਇਜ਼ ਤੰਗ ਕਰਨ ਦੀ ਕਾਰਵਾਈ ਦੀ ਜਥੇਬੰਦੀ ਡੱਟ ਕੇ ਵਿਰੋਧ ਕਰਦੀ ਹੈ ਅਤੇ ਸਰਕਾਰ ਨੂੰ ਚੇਤਾਵਨੀ ਦਿੰਦੀ ਹੈ ਕਿ ਜੇਕਰ ਪ੍ਰਸ਼ਾਸਨ ਵਲੋਂ ਕਿਸਾਨਾਂ ਨੂੰ ਨਾਜਾਇਜ਼ ਤੌਰ 'ਤੇ ਤੰਗ ਕਰਨਾ ਬੰਦ ਕੀਤਾ ਤਾਂ ਇਨ੍ਹਾਂ ਧੱਕਿਆਂ ਦੇ ਖ਼ਿਲਾਫ਼ ਜਥੇਬੰਦੀ ਵਲੋਂ ਵੱਡੀ ਲੜਾਈ ਲੜੀ ਜਾਵੇਗੀ | ਕਿਸਾਨ ਆਗੂਆਂ ਨੇ ਮੰਗ ਕੀਤੀ ਕਿ ਹੜ੍ਹ ਪ੍ਰਭਾਵਿਤ ਇਲਾਕਿਆਂ ਵਿਚ ਸਰਕਾਰ ਵਲੋਂ ਕੀਤੇ ਗਏ ਵਾਅਦਿਆਂ ਅਨੁਸਾਰ ਕਿਸਾਨਾਂ ਦੀ ਵੱਡੀ ਪੱਧਰ 'ਤੇ ਮਦਦ ਕੀਤੀ ਜਾਵੇ | ਮੀਟਿੰਗ ਵਿਚ ਹੋਰਨਾਂ ਤੋਂ ਇਲਾਵਾ ਜ਼ਿਲ੍ਹਾ ਜਨਰਲ ਸਕੱਤਰ ਜੋਗਿੰਦਰ ਸਿੰਘ ਬਦੇਸ਼ਾ, ਸੁਖਰਾਮਬੀਰ ਸਿੰਘ ਲੁਹਾਰਕਾ, ਸੁਖਵਿੰਦਰ ਸਿੰਘ ਚਾਹਲ, ਕੁਲਵਿੰਦਰ ਸਿੰਘ ਮਾਨ ਸਕੱਤਰ ਮਾਝਾ ਜ਼ੋਨ, ਸੁਖਦੇਵ ਸਿੰਘ ਵਿਰਕ, ਹਰਜੀਤ ਸਿੰਘ ਸ਼ਹਿਜ਼ਾਦਾ, ਸੂਬੇ: ਲਾਲਦੀਨ, ਹਰਦੀਪ ਸਿੰਘ ਰਈਆ ਖ਼ੁਰਦ, ਰਣਜੀਤ ਸਿੰਘ ਤਲਵੰਡੀ, ਬਲਾਕ ਪ੍ਰਧਾਨ ਜਥੇ. ਧਰਮ ਸਿੰਘ ਗੱਗੜ ਭਾਣਾ, ਹਰਵਿੰਦਰ ਸਿੰਘ ਬੁੱਟਰ, ਕੇਵਲ ਸਿੰਘ, ਅਨੋਖ ਸਿੰਘ ਹਸਨਪੁਰ, ਸੁਰਜੀਤ ਸਿੰਘ ਬੋਹੜਵਾਲ, ਬਲਬੀਰ ਸਿੰਘ ਬੁੱਟਰ, ਚਰਨਜੀਤ ਸਿੰਘ ਢਿੱਲੋਂ, ਗੁਰਪਾਲ ਸਿੰਘ ਤੰਦੇਲ, ਗੁਰਦੇਵ ਸਿੰਘ ਰੰਧਾਵਾ, ਸੁਖਜਿੰਦਰ ਸਿੰਘ ਮਜੀਠਾ, ਬਲਬੀਰ ਸਿੰਘ ਪ੍ਰਧਾਨ, ਜਸਵੰਤ ਸਿੰਘ ਕਾਲੇਕੇ, ਸੁਖਦੇਵ ਸਿੰਘ ਕਾਲੇਕੇ, ਜਗਜੀਤ ਸਿੰਘ ਕਾਲਾ, ਸਿਮਰਨ ਸਿੰਘ ਦਨਿਆਲ ਆਦਿ ਕਿਸਾਨ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਤਲਬੀਰ ਗਿੱਲ ਵਲੋਂ ਉਦੋਕੇ ਖੁਰਦ 'ਚ ਨਵੀਂ ਫਿਰਨੀ ਦਾ ਉਦਘਾਟਨ ਅਗਲੀ ਖ਼ਬਰ ਚੋਰੀ ਕੀਤੀਆਂ ਬੱਕਰੀਆਂ ਨਾਲ ਭਰੀ ਕਾਰ ਖੜ੍ਹੇ ਕੈਂਟਰ ਨਾਲ ਟਕਰਾਈ <br/>
Ad Position 24