ਮਾਹਿਲਪੁਰ, 23 ਨਵੰਬਰ (ਰਜਿੰਦਰ ਸਿੰਘ)-ਤੜਕਸਾਰ ਕਰੀਬ 3.30 ਵਜੇ ਮਾਹਿਲਪੁਰ ਸ਼ਹਿਰ ਦੇ ਬਾਹਰ ਚੋਰੀ ਕੀਤੀਆਂ ਬੱਕਰੀਆਂ ਨਾਲ ਭਰੀ ਕਾਰ ਖੜੇ ਕੈਂਟਰ ਨਾਲ ਟਕਰਾਉਣ ਨਾਲ ਚੋਰੀ ਹੋਈਆਂ ਬੱਕਰੀਆਂ ਮਾਲਕ ਨੂੰ ਮਿਲ ਗਈਆਂ | ਜਾਣਕਾਰੀ ਅਨੁਸਾਰ ਡਰਾਈਵਰ ਸਤੀਸ਼ ਕੁਮਾਰ ਪੁੱਤਰ ਮੁਨੀ ਲਾਲ ਵਾਸੀ ਪੰਡੋਹ (ਹਿਮਾਚਲ ਪ੍ਰਦੇਸ਼) ਨੇ ਉਸ ਆਪਣਾ ਕੈਂਟਰ ਗੱਡੀ (ਐਚ.ਪੀ. 65 ਏ 2385) ' ਤੇ ਧਨਾਸ ਤੋਂ ਹੁਸ਼ਿਆਰਪੁਰ ਨੂੰ ਆ ਰਿਹਾ ਸੀ ਤੇ ਉਹ ਚਾਹ ਪੀਣ ਲਈ ਨਵਾਂ ਬੱਸ ਅੱਡਾ ਮਾਹਿਲਪੁਰ ਸ਼ਹਿਰ ਦੇ ਬਾਹਰ ਇਕ ਚਾਹ ਵਾਲੀ ਦੁਕਾਨ 'ਤੇ ਰੁਕਿਆ | ਉਸ ਦੇ ਦੱਸਿਆ ਉਸ ਸਮੇਂ ਹੁਸ਼ਿਆਰਪੁਰ ਵੱਲ ਤੋਂ ਬੇਕਾਬੂ ਹੋਈ ਇਕ ਸਿਵਫਟ ਕਾਰ (ਪੀ ਬੀ 10 ਬੀ ਪੀ 8383) ਗ਼ਲਤ ਸਾਈਡ ਆ ਕੇ ਉਸਦੇ ਖੜੇ ਕੈਂਟਰ ਨਾਲ ਟਕਰਾ ਗਈ ਜਿਸ ਨਾਲ ਦੋਨੋਂ ਗੱਡੀਆਂ ਨੁਕਸਾਨੀਆਂ ਗਈਆਂ | ਉਸ ਨੇ ਦੱਸਿਆ ਕਿ ਉਸ ਕਾਰ 'ਚ ਚਾਰ ਵਿਅਕਤੀ ਸਮੇਤ ਦੋ ਮੇਮਣਿਆਂ ਤੇ ਪੰਜ ਬੱਕਰੀਆਂ ਸਨ | ਉਸ ਨੇ ਦੱਸਿਆ ਕਿ ਉਹ ਵਿਅਕਤੀ ਮੌਕੇ 'ਤੇ ਕਾਰ ਛੱਡ ਕੇ ਫ਼ਰਾਰ ਹੋ ਗਏ | ਥਾਣਾ ਮਾਹਿਲਪੁਰ ਦੇ ਸਬ ਇੰਸਪੈਕਟਰ ਦਿਲਬਾਗ ਨੇ ਦੱਸਿਆ ਕਿ ਕਾਰ ਦੇ ਮਾਲਕ ਦਾ ਅਜੇ ਕੋਈ ਪਤਾ ਨਹੀਂ ਲੱਗਾ ਜਿਨ੍ਹਾਂ ਦੀ ਭਾਲ ਚੱਲ ਰਹੀ ਹੈ ਪਰ ਬੱਕਰੀਆਂ ਸਬੰਧੀ ਜਾਣਕਾਰੀ ਮਿਲੀ ਕਿ ਉਹ ਦਸੂਹਾ ਮੁਕੇਰੀਆਂ ਵੱਲ ਚੋਰੀ ਹੋਈਆਂ ਦੱਸੀਆਂ ਜਾ ਰਹੀਆਂ ਸਨ ਜਿਨ੍ਹਾਂ ਦੇ ਡਾਇਲ 112 'ਤੇ ਆਪਣੀ ਸ਼ਿਕਾਇਤ ਕੀਤੀ ਹੋਈ ਸੀ |