ਟਾਂਡਾ ਉੜਮੁੜ, 23 ਨਵੰਬਰ (ਭਗਵਾਨ ਸਿੰਘ ਸੈਣੀ)-ਸਿਲਵਰ ਓਕ ਇੰਟਰਨੈਸ਼ਨਲ ਸੀਨੀਅਰ ਸੈਕੰਡਰੀ ਸਕੂਲ ਸ਼ਾਹਬਾਜਪੁਰ ਵਿਖੇ ਸਕੂਲ ਦਾ ਸਲਾਨਾ ਇਨਾਮ ਵੰਡ ਸਮਾਰੋਹ ਚੇਅਰਮੈਨ ਤਰਲੋਚਨ ਸਿੰਘ ਬਿੱਟੂ ਦੇ ਦਿਸ਼ਾ ਨਿਰਦੇਸ਼ਾਂ ਹੇਠ ਪਿ੍ੰਸੀਪਲ ਮੁਨੀਸ਼ਾ ਸੰਗਰ ਦੀ ਅਗਵਾਈ ਹੇਠ ਆਯੋਜਿਤ ਕੀਤਾ ਗਿਆ | ਸਮਾਰੋਹ ਦੌਰਾਨ ਡਾਕਟਰ ਨਰੇਸ਼ ਕੁਮਾਰ ਅਰੋੜਾ, ਡਾਇਰੈਕਟਰ ਜਨਰਲ ਪੁਲਿਸ, ਪੰਜਾਬ ਵੱਲੋ ਬਤੌਰ ਮੁੱਖ ਮਹਿਮਾਨ ਵਜੋਂ ਸ਼ਮੂਲੀਅਤ ਕੀਤੀ ਗਈ | ਸਮਾਰੋਹ ਦੌਰਾਨ ਨਰਸਰੀ ਤੋਂ ਲੈ ਕੇ ਬਾਰ੍ਹਵੀਂ ਕਲਾਸ ਤੱਕ ਦੇ ਵਿਦਿਆਰਥੀਆਂ ਨੇ ਅਲੱਗ ਅਲੱਗ ਆਈਟਮਾਂ ਵਿਚ ਭਾਗ ਲੈ ਕੇ ਭਾਰਤ ਦੇ ਅਲੱਗ ਅਲੱਗ ਖ਼ਿੱਤਿਆਂ ਦੇ ਲੋਕ ਨਾਚ, ਭਾਰਤੀ ਸੈਨਾ ਨੂੰ ਸਮਰਪਿਤ ਐਕਟ, ਪੁਲਿਸ ਵਿਭਾਗ ਨੂੰ ਸਮਰਪਿਤ ਐਕਟ, 'ਯੁੱਧ ਨਸ਼ਿਆਂ ਵਿਰੁੱਧ' ਭੰਗੜੇ ਅਤੇ ਗਿੱਧੇ ਦੀਆਂ ਆਈਟਮਾਂ ਤੋ ਇਲਾਵਾ ਸਮਾਜਿਕ ਕੁਰੀਤੀਆਂ ਨੂੰ ਕਟਾਕਸ਼ ਕਰਦੇ ਹੋਏ ਐਕਟ ਸ਼ਾਮਿਲ ਸਨ | ਇਸ ਮੌਕੇ ਪਿ੍ੰਸੀਪਲ ਮਨੀਸ਼ਾ ਸੰਗਰ ਨੇ ਸਕੂਲ ਦੀ ਸਲਾਨਾ ਰਿਪੋਰਟ ਦੌਰਾਨ ਸਕੂਲ ਦੇ ਵਿਚ ਕਰਵਾਈਆਂ ਜਾ ਰਹੀਆਂ ਪੜ੍ਹਾਈ ਨਾਲ ਸਬੰਧਿਤ ਅਤੇ ਅਤੇ ਹੋਰ ਗਤੀਵਿਧੀਆਂ ਬਾਰੇ ਜਾਣਕਾਰੀ ਦਿੱਤੀ | ਉਨ੍ਹਾਂ ਸਕੂਲ ਦੇ ਵਿਚ ਆਧੁਨਿਕ ਤਕਨੀਕ ਨਾਲ ਕਰਾਈ ਜਾ ਰਹੀ ਪੜ੍ਹਾਈ ਤੋਂ ਇਲਾਵਾ ਸਕੂਲ ਦੇ ਖਿਡਾਰੀਆਂ ਵਲੋਂ ਅਲੱਗ ਅਲੱਗ ਖੇਡਾਂ ਵਿਚ ਕੀਤੀ ਜਾ ਰਹੀ ਸ਼ਮੂਲੀਅਤ ਬਾਰੇ ਲੋਕਾਂ ਨੂੰ ਜਾਣੂ ਕਰਵਾਇਆ | ਇਸ ਮੌਕੇ ਡੀ.ਜੀ.ਪੀ ਨਰੇਸ਼ ਅਰੋੜਾ ਵਲੋਂ ਸਕੂਲ ਦੇ ਵਿਦਿਆਰਥੀਆਂ ਅਤੇ ਆਈਆਂ ਹੋਈਆਂ ਪ੍ਰਮੁੱਖ ਸ਼ਖ਼ਸੀਅਤਾਂ ਨੂੰ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ | ਸਕੂਲ ਦੇ ਵਾਈਸ ਚੇਅਰਪਰਸਨ ਸ਼੍ਰੀਮਤੀ ਕਮਲੇਸ਼ ਕੌਰ, ਡਾਇਰੈਕਟਰ ਗੁਰਪ੍ਰੀਤ ਸਿੰਘ ਐਡਵੋਕੇਟ ਪੰਜਾਬ ਹਰਿਆਣਾ ਹਾਈਕੋਰਟ ਅਤੇ ਡਾਇਰੈਕਟਰ ਸ਼੍ਰੀਮਤੀ ਇਸ਼ਤਾ ਪਾਸੀ ਸੈਣੀ ਵਿਸ਼ੇਸ਼ ਤੌਰ 'ਤੇ ਬੱਚਿਆਂ ਦਾ ਹੌਸਲਾ ਵਧਾਉਣ ਲਈ ਸਮਾਰੋਹ ਵਿਚ ਸ਼ਾਮਿਲ ਹੋਏ | ਇਸ ਤੋਂ ਇਲਾਵਾ ਦਵਿੰਦਰ ਸਿੰਘ ਬਾਜਵਾ ਡਿਪਟੀ ਸੁਪਰਡੈਂਟ ਆਫ਼ ਪੁਲਿਸ ਟਾਂਡਾ, ਸੁਰਿੰਦਰ ਸਿੰਘ ਡਿਪਟੀ ਸੁਪਰਡੈਂਟ ਆਫ਼ ਪੁਲਿਸ, ਨੰਗਲ, ਹਰਮੀਤ ਸਿੰਘ ਅÏਲਖ, ਜਸਵੰਤ ਸਿੰਘ, ਐਕਸੀਅਨ, ਡਾ. ਕੇਵਲ ਸਿੰਘ ਐਕਸ ਡਿਪਟੀ ਡਾਇਰੈਕਟਰ ਚੀਫ਼ ਕੈਮੀਕਲ ਐਗਜ਼ਾਮੀਨਰ ਪੰਜਾਬ, ਡਾ. ਕਰਨ ਸੈਣੀ ਐਸ.ਐਮ.ਓ ਟਾਂਡਾ, ਡਾ. ਲਵਪ੍ਰੀਤ ਪਾਬਲਾ, ਸ਼੍ਰੀ ਰਾਜੇਸ਼ ਕੁਮਾਰ, ਪਿ੍ੰਸੀਪਲ ਸਕੂਲ ਆਫ਼ ਐਮੀਨੈਂਸ ਟਾਂਡਾ, ਪਿ੍ੰਸੀਪਲ ਨਵਜੋਤ ਕੌਰ ਆਕਸਫੋਰਡ ਇੰਟਰਨੈਸ਼ਨਲ ਸਕੂਲ ਜਿਆਣ, ਜਸਪ੍ਰੀਤ ਸਿੰਘ ਸੈਣੀ ਯੂਥ ਪ੍ਰਧਾਨ ਆਲ ਇੰਡੀਆ ਸੈਣੀ ਸੇਵਾ ਸਮਾਜ ਹੁਸ਼ਿਆਰਪੁਰ , ਡਾ. ਸਮਾਈਲ ਕਾਜਲ, ਡਾ. ਸ਼ਾਇਨੀ ਕਾਜਲ ਵਿਸ਼ੇਸ਼ ਮਹਿਮਾਨ ਦੇ ਤੌਰ 'ਤੇ ਹਾਜ਼ਰ ਹੋਏ | ਚੇਅਰਮੈਨ ਤਰਲੋਚਨ ਸਿੰਘ ਨੇ ਆਏ ਹੋਏ ਮਾਪਿਆਂ ਅਤੇ ਸਮੂਹ ਮਹਿਮਾਨਾਂ ਦਾ ਇਸ ਸਮਾਰੋਹ ਵਿਚ ਆਉਣ ਲਈ ਦਿਲੋਂ ਧੰਨਵਾਦ ਕੀਤਾ | ਉਨ੍ਹਾਂ ਕਿਹਾ ਕਿ ਪਿਛਲੇ ਕਈ ਮਹੀਨਿਆਂ ਤੋਂ ਲਗਾਤਾਰ ਮਿਹਨਤ ਨਾਲ ਬੱਚਿਆਂ ਵਲੋਂ ਇਹ ਸਾਰੀਆਂ ਆਈਟਮਾਂ ਤਿਆਰ ਕੀਤੀਆਂ ਹਨ ਅਤੇ ਭਾਰੀ ਗਿਣਤੀ ਵਿਚ ਪਹੁੰਚੇ ਹੋਏ ਸਾਰੇ ਮਾਪਿਆਂ ਅਤੇ ਮਹਿਮਾਨਾਂ ਨੇ ਉਨ੍ਹਾਂ ਦਾ ਹੌਸਲਾ ਵਧਾਇਆ | ਇਸ ਮੌਕੇ ਪਹੁੰਚੇ ਮੁੱਖ ਮਹਿਮਾਨ ਡਾ. ਨਰੇਸ਼ ਕੁਮਾਰ ਅਰੋੜਾ ਡੀ.ਜੀ.ਪੀ ਪੰਜਾਬ ਨੇ ਲੋਕਾਂ ਨੂੰ ਸੰਬੋਧਿਤ ਕਰਦੇ ਹੋਏ ਕਿਹਾ ਕਿ ਸਿਲਵਰ ਓਕ ਸਕੂਲ ਸਿੱਖਿਆ ਅਤੇ ਖੇਡਾਂ ਦੇ ਖੇਤਰ ਵਿਚ ਬਹੁਤ ਵੱਡੀਆਂ ਮੱਲ੍ਹਾਂ ਮਾਰ ਰਿਹਾ ਹੈ | ਉਨ੍ਹਾਂ ਕਿਹਾ ਕਿ ਮੈਨੂੰ ਬਹੁਤ ਖ਼ੁਸ਼ੀ ਹੈ ਕਿ ਇੱਥੋਂ ਪੜ੍ਹ ਕੇ ਗਏ ਬੱਚੇ ਵੱਡੇ ਵੱਡੇ ਅਹੁਦਿਆਂ ਦੇ ਉੱਤੇ ਸੇਵਾਵਾਂ ਨਿਭਾ ਰਹੇ ਹਨ | ਇਸ ਦੇ ਨਾਲ ਡੀ.ਐਸ.ਪੀ ਟਾਂਡਾ ਦਵਿੰਦਰ ਸਿੰਘ ਬਾਜਵਾ ਨੇ ਮਾਪਿਆਂ ਨੂੰ ਸੰਬੋਧਿਤ ਕਰਦੇ ਹੋਏ ਕਿਹਾ ਕਿ ਬੱਚਿਆਂ ਨੂੰ ਸਿੱਧੇ ਰਾਹੇ ਪਾਉਣ ਲਈ ਅਧਿਆਪਕਾਂ ਅਤੇ ਮਾਪਿਆਂ ਦਾ ਬਹੁਤ ਵੱਡਾ ਯੋਗਦਾਨ ਹੁੰਦਾ ਹੈ | ਸਿੱਖਿਆਵਾਂ ਦੀ ਬਹੁਤ ਜ਼ਰੂਰਤ ਹੈ ਆਖ਼ਰ ਵਿਚ ਗਿੱਧੇ ਅਤੇ ਭੰਗੜੇ ਦੀਆਂ ਬਾ-ਕਮਾਲ ਆਈਟਮਾਂ ਦੇ ਨਾਲ ਇਹ ਸਮਾਰੋਹ ਅਮਿਟ ਸਾਪ ਛੱਡਦਾ ਹੋਇਆ ਸ਼ਾਨਦਾਰ ਢੰਗ ਨਾਲ ਸਮਾਪਤ ਹੋਇਆ | ਇਸ ਮੌਕੇ ਮੈਨੇਜਰ ਗਜਿੰਦਰ ਪਾਲ ਸਿੰਘ, ਤਰਨ ਸੈਣੀ, ਬਿਕਰਮਜੀਤ ਸਿੰਘ ਭੇਲਾ, ਗੁਰਪ੍ਰੀਤ, ਅਮਰਜੀਤ ਕੌਰ ਸੈਣੀ, ਰਾਜਵਿੰਦਰ, ਰਾਜਵੀਰ, ਸੁਮਨ, ਨੇਹਾ, ਜਗਬੰਧਨ ਸਿੰਘ, ਸੁਰੇਸ਼ ਸਿੰਘ, ਪਰਮਜੀਤ ਕੌਰ, ਬਲਜੀਤ ਕੌਰ, ਹਰਮਿੰਦਰ, ਹਰਜੀਤ, ਰਜਮੀਤ, ਡੋਲੀ ਗੁਰਿੰਦਰ ਹਰਜਿੰਦਰ, ਆਰਤੀ, ਰੁਪਿੰਦਰ, ਪੂਜਾ, ਗੁਰਦੇਵ, ਹਰਜੀਤ,ਅਜੇ ਅਤੇ ਹੋਰ ਸਟਾਫ਼ ਮੈਂਬਰ ਵੀ ਮੌਜੂਦ ਸਨ |