ਟਾਹਲੀ ਸਾਹਿਬ, 23 ਨਵੰਬਰ (ਵਿਨੋਦ ਭੀਲੋਵਾਲ)-ਵਿਧਾਨ ਸਭਾ ਹਲਕਾ ਮਜੀਠਾ ਤੋਂ ਆਮ ਆਦਮੀ ਪਾਰਟੀ ਦੇ ਇੰਚਾਰਜ ਤਲਬੀਰ ਸਿੰਘ ਗਿੱਲ ਨੇ ਪਿੰਡ ਮਹਿਮੂਦਪੁਰ ਤੋਂ ਜਾਣ ਵਾਲੀ ਸੜਕ ਮਾੜੀ ਲਛਮਣ ਦੀ ਦਾ ਨੀਂਹ ਪੱਥਰ ਰੱਖਿਆ | ਇਸ ਮੌਕੇ ਗੱਲਬਾਤ ਕਰਦਿਆਂ ਤਲਬੀਰ ਗਿੱਲ ਨੇ ਕਿਹਾ ਕਿ ਇਹ ਸੜਕ 13 ਲੱਖ 91 ਹਜਾਰ ਰੁਪਏ ਦੀ ਲਾਗਤ ਨਾਲ ਤਿਆਰ ਹੋਵੇਗੀ | ਇਸ ਮੌਕੇ ਗੱਲਬਾਤ ਕਰਦਿਆਂ ਗਿੱਲ ਨੇ ਕਿਹਾ 'ਆਪ' ਸਰਕਾਰ ਦੇ ਰਹਿੰਦੇ ਇਕ ਸਾਲ ਦੇ ਰਾਜ ਦੌਰਾਨ ਮਜੀਠਾ ਹਲਕੇ ਦੀਆਂ ਪਿੰਡਾਂ ਦੀਆਂ ਸੜਕਾਂ ਨੂੰ ਪਹਿਲ ਦੇ ਆਧਾਰ 'ਤੇ ਬਣਾ ਕੇ ਸੜਕਾਂ ਦਾ ਜਾਲ ਵਿਛਾਇਆ ਜਾ ਰਿਹਾ ਹੈ ਤੇ ਪਿੰਡਾਂ ਵਿਚਲੇ ਅਧੂਰੇ ਪਏ ਵਿਕਾਸ ਕੰਮਾਂ ਨੂੰ ਜੰਗੀ ਪੱਧਰ 'ਤੇ ਕਰਵਾਉਣ ਲਈ ਵੀ ਪੰਚਾਇਤਾਂ ਨੂੰ ਬਿਨਾਂ ਭੇਦ ਭਾਵ ਕਰੋੜਾਂ ਰੁਪਏ ਦੀਆਂ ਗ੍ਰਾਂਟਾਂ ਦਿੱਤੀਆਂ ਜਾ ਰਹੀਆਂ ਹਨ | ਉਨ੍ਹਾਂ ਕਿਹਾ ਕਿ ਹਲਕੇ ਦਾ ਵਿਕਾਸ ਕਰਾਉਣਾ ਮੇਰੀ ਮੁੱਖ ਜਿੰਮੇਵਾਰੀ ਹੈ ਅਤੇ ਹਰ ਸਹੂਲਤ ਹਰ ਵਿਅਕਤੀ ਤੱਕ ਪਹੁੰਚਾਉਣੀ ਮੈਂ ਆਪਣੀ ਗੁਰੂ ਮਹਾਰਾਜ ਦੀ ਬਖ਼ਸ਼ੀ ਹੋਈ ਸੇਵਾ ਸਮਝਦਾ ਹਾਂ ਅਤੇ ਸੇਵਾ ਕਰਦਾ ਰਹਾਂਗਾ |