ਤਰਨ ਤਾਰਨ, 23 ਨਵੰਬਰ (ਇਕਬਾਲ ਸਿੰਘ ਸੋਢੀ)- ਸ਼ੋ੍ਰਮਣੀ ਭਗਤ ਨਾਮਦੇਵ ਜੀ ਦਾ 755ਵਾਂ ਮਹਾਨ ਜਨਮ ਉਤਸਵ ਗੁਰਦੁਆਰਾ ਪ੍ਰਬੰਧਕ ਕਮੇਟੀ ਭਗਤ ਨਾਮਦੇਵ ਜੀ ਮੁਹੱਲਾ ਟਾਂਕਸ਼ੱਤਰੀ ਤਰਨ ਤਾਰਨ ਵਲੋਂ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਬੜੀ ਸ਼ਰਧਾ ਭਾਵਨਾ ਨਾਲ ਮਨਾਇਆ ਗਿਆ | ਇਸ ਮੌਕੇ ਕਰਵਾਏ ਸਮਾਗਮਾਂ ਵਿਚ ਕਾਕਾ ਬਿਪਨਪ੍ਰੀਤ ਸਿੰਘ, ਬੀਬੀ ਜਾਸਮੀਨ ਕੌਰ, ਕਾਕਾ ਤੇਜਿੰਦਰਪਾਲ ਸਿੰਘ, ਕਾਕਾ ਗੁਰਤੇਜਪਾਲ ਸਿੰਘ ਕੀਰਤਨੀ ਜਥਾ ਗੁਰਦੁਆਰਾ ਭਗਤ ਨਾਮਦੇਵ, ਭਾਈ ਰਣਜੀਤ ਸਿੰਘ ਰਾਜਾ ਕੀਰਤਨੀ ਜਥਾ ਤਰਨ ਤਾਰਨ, ਭਾਈ ਲਖਮੀਰ ਸਿੰਘ ਕਥਾਵਾਚਕ ਕੱਕਾ ਕੰਡਿਆਲਾ, ਭਾਈ ਭੁਪਿੰਦਰ ਸਿੰਘ ਹਜੂਰੀ ਰਾਗੀ ਅੰਮਿ੍ਤਸਰ, ਭਾਈ ਸੁਖਦੇਵ ਸਿੰਘ ਬੂਹ ਸਰਪੰਚ ਦੇ ਢਾਡੀ ਜਥੇ ਵਲੋਂ ਭਗਤ ਨਾਮਦੇਵ ਜੀ ਨਾਲ ਸੰਬੰਧਿਤ ਗੁਰਇਤਿਹਾਸ ਆਈ ਹੋਈ ਸੰਗਤ ਨੂੰ ਸੁਣਾ ਕੇ ਨਿਹਾਲ ਕੀਤਾ | ਇਸ ਮੌਕੇ ਭਾਈ ਬਲਬੀਰ ਸਿੰਘ ਗ੍ਰੰਥੀ ਵਲੋਂ ਸਟੇਜ ਸਕੱਤਰ ਦੀ ਭੂਮਿਕਾ ਨਿਭਾਈ ਗਈ | ਇਨ੍ਹਾਂ ਸਮਾਗਮਾਂ ਵਿਚ ਗੁਰਮੀਤ ਸਿੰਘ ਹੱਟੀ ਵਾਲਿਆਂ ਵਲੋਂ ਵਿਸ਼ੇਸ਼ ਸਹਿਯੋਗ ਦਿੱਤੇ ਗਏ | ਗੁਰੂ ਕੇ ਲੰਗਰ ਅਤੁੱਟ ਵਰਤਾਏ ਗਏ |