29-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-11-2025

21ਵੇਂ ਇਨਕਲਾਬੀ ਮੇਲੇ ਦੇ ਪਹਿਲੇ ਦਿਨ ਬੱਚਿਆਂ ਦੇ ਭਾਸ਼ਣ, ਕਵਿਤਾ ਅਤੇ ਗਾਇਨ ਮੁਕਾਬਲੇ ਕਰਵਾਏ

Ad Position 21
No active advertisement
ਅਜੀਤ ਡੈਸਕ 24-11-2025
ਟਾਂਗਰਾ, 23 ਨਵੰਬਰ (ਹਰਜਿੰਦਰ ਸਿੰਘ ਕਲੇਰ)-ਸ੍ਰੀ ਗੁਰੂ ਤੇਗ ਬਹਾਦਰ ਜੀ ਦੀ ਸ਼ਹਾਦਤ ਦੇ 350 ਸਾਲਾ ਨੂੰ ਸਮਰਪਿਤ 21ਵਾਂ ਇਨਕਲਾਬੀ ਮੇਲਾ ਸ਼ਹੀਦ ਗਹਿਲ ਸਿੰਘ ਯਾਦਗਾਰ ਕਮੇਟੀ ਵਲੋਂ ਪਿੰਡ ਛੱਜਲਵੱਡੀ ਵਿਖੇ ਸ਼ੁਰੂ ਹੋਇਆ, ਜਿਸ ਦਾ ਆਗਾਜ਼ ਕਮੇਟੀ ਦੇ ਪ੍ਰਧਾਨ ਜਗਤਾਰ ਸਿੰਘ ਥੋਥੀਆਂ ਵਲੋਂ ਕੀਤਾ ਗਿਆ | ਮੇਲੇ ਦੇ ਪਹਿਲੇ ਦਿਨ ਇਲਾਕੇ ਦੇ ਸਕੂਲਾਂ ਤੋਂ ਸ਼ਾਮਿਲ ਹੋਏ ਬੱਚਿਆਂ ਅਤੇ ਅਧਿਆਪਕਾਂ ਨੂੰ ਸੰਬੋਧਨ ਕਰਦਿਆਂ ਕਿਰਤੀ ਕਿਸਾਨ ਯੂਨੀਅਨ ਦੇ ਆਗੂ ਰਵਿੰਦਰ ਸਿੰਘ ਛੱਜਲਵੱਡੀ, ਜਰਮਨਜੀਤ ਸਿੰਘ ਛੱਜਲਵੱਡੀ ਅਤੇ ਪ੍ਰਕਾਸ਼ ਸਿੰਘ ਥੋਥੀਆਂ ਨੇ ਕਿਹਾ ਕਿ ਅਜੋਕੇ ਦੌਰ ਵਿਚ ਮਿਹਨਤਕਸ਼ ਲੋਕਾਂ ਨੂੰ ਆਪਸੀ ਕੁੜੱਤਣਾਂ ਨੂੰ ਖ਼ਤਮ ਕਰਨ ਲਈ ਗੁਰੂ ਤੇਗ ਬਹਾਦਰ ਜੀ ਦੇ ਆਦਰਸ਼ਾਂ ਨੂੰ ਧਿਆਨ ਵਿਚ ਰੱਖ ਕੇ ਸਾਂਝੀਵਾਲਤਾ ਦੇ ਰਾਹ 'ਤੇ ਚੱਲਣ ਦੀ ਲੋੜ ਹੈ | ਇਸ ਮੌਕੇ ਇੰਦਰਬੀਰ ਸਿੰਘ ਰਸਲ, ਗੁਰਕੰਵਰ ਸਿੰਘ ਸਾਹਬੀ, ਡਾ. ਗੁਰਿੰਦਰਜੀਤ ਸਿੰਘ, ਹਰਿੰਦਰ ਦੁਸਾਂਝ, ਯੁੱਧਬੀਰ ਸਿੰਘ ਸਰਜਾ, ਰਾਜੇਸ਼ ਕੁਮਾਰ ਰਾਜੂ, ਤੇਜਿੰਦਰ ਸਿੰਘ ਰਿੰਪੂ, ਮਾ. ਬਲਬੀਰ ਸਿੰਘ, ਕੰਵਲਜੀਤ ਕੌਰ, ਸਾਹਿਬ ਸਿੰਘ ਸਰਜਾ, ਕਾ. ਦਲਬੀਰ ਸਿੰਘ, ਸੁਰਜੀਤ ਪਲਵਾ, ਮਾ. ਜਸਬੀਰ ਸਿੰਘ ਜੰਡਿਆਲਾ ਅਤੇ ਚੰਨਣ ਸਿੰਘ ਚੰਨਾ ਨੇ ਕਿਹਾ ਕਿ ਪਿੰਡਾਂ ਦੇ ਅੰਦਰ ਗੁਰੂ ਤੇਗ ਬਹਾਦਰ ਜੀ ਦੀ ਨਰੋਈ ਵਿਰਾਸਤ ਨੂੰ ਨਵੀਂ ਪੀੜ੍ਹੀ ਤੱਕ ਪਹੁੰਚਾਉਣ ਲਈ ਇਸ ਕਿਸਮ ਦੇ ਨਾਟਕ ਮੇਲਿਆਂ ਦੀ ਬਹੁਤ ਲੋੜ ਹੈ | ਮੇਲੇ ਦੇ ਪਹਿਲੇ ਦਿਨ ਕਰਵਾਏ ਗਏ ਭਾਸ਼ਣ ਮੁਕਾਬਲੇ ਵਿਚ ਹਰਸਿਮਰਤ ਕੌਰ ਸੇਂਟ ਸੋਲਜ਼ਰ ਕਾਨਵੈਂਟ ਸਕੂਲ ਜੰਡਿਆਲਾ ਗੁਰੂ ਪਹਿਲੇ, ਤਨਵੀਰ ਕੌਰ ਅੰਬਰ ਪਬਲਿਕ ਸਕੂਲ ਨਵਾਂ ਤਨੇਲ ਦੂਸਰੇ ਅਤੇ ਰਮਨੀਤ ਕੌਰ ਬਾਬਾ ਗੋਬਿੰਦ ਬਿ੍ਗੇਡੀਅਰ ਜੀ. ਐੱਸ. ਬੱਲ ਮੈਮੋਰੀਅਲ ਸਕੂਲ ਸਠਿਆਲਾ ਤੀਸਰੇ ਸਥਾਨ 'ਤੇ ਰਹੇ | ਕਵਿਤਾ ਮੁਕਾਬਲੇ ਵਿਚ ਗੁਰਲੀਨ ਕੌਰ ਸੇਂਟ ਸੋਲਜ਼ਰ ਕਾਨਵੈਂਟ ਸਕੂਲ ਜੰਡਿਆਲਾ ਪਹਿਲੇ, ਸੁਖਮਨਪ੍ਰੀਤ ਕੌਰ ਸ਼ਹੀਦ ਗਹਿਲ ਸਿੰਘ ਮੈਮੋਰੀਅਲ ਸਕੂਲ ਟਾਂਗਰਾ ਦੂਸਰੇ ਅਤੇ ਹਰਮਨਦੀਪ ਕੌਰ ਬਾਬਾ ਗੋਬਿੰਦ ਐਂਡ ਬਿ੍ਗੇਡੀਅਰ ਜੀ. ਐੱਸ. ਬੱਲ ਮੈਮੋਰੀਅਲ ਸਕੂਲ ਸਠਿਆਲਾ ਤੀਸਰੇ ਸਥਾਨ 'ਤੇ ਰਹੇ | ਗਾਇਨ ਮੁਕਾਬਲੇ ਵਿਚ ਸੇਂਟ ਸੋਵਰਿਨ ਕਾਨਵੈਂਟ ਸਕੂਲ ਚਵਿੰਡਾ ਦੇਵੀ ਦਾ ਵਿਦਿਆਰਥੀ ਸੈਮ ਪਹਿਲੇ, ਸੇਂਟ ਸੋਲਜ਼ਰ ਕਾਨਵੈਂਟ ਸਕੂਲ ਜੰਡਿਆਲਾ ਗੁਰੂ ਦਾ ਗੁਰਨੂਰ ਸਿੰਘ ਦੂਸਰੇ ਅਤੇ ਬਾਬਾ ਗੋਬਿੰਦ ਐਂਡ ਬਿ੍ਗੇਡੀਅਰ ਜੀ. ਐੱਸ. ਬੱਲ ਮੈਮੋਰੀਅਲ ਸਕੂਲ ਸਠਿਆਲਾ ਦੀ ਪ੍ਰਭਦੀਪ ਕੌਰ ਤੀਸਰੇ ਸਥਾਨ 'ਤੇ ਰਹੇ | ਪੇਂਟਿੰਗ ਸੀਨੀਅਰ ਮੁਕਾਬਲੇ ਵਿਚ ਪਵਨੀਤ ਕੌਰ ਸੇਂਟ ਸੋਵਰਿਨ ਕਾਨਵੈਂਟ ਸਕੂਲ ਚਵਿੰਡਾ ਦੇਵੀ ਪਹਿਲੇ, ਹਰਮਨਪ੍ਰੀਤ ਕੌਰ ਅੰਬਰ ਪਬਲਿਕ ਸਕੂਲ ਨਵਾਂ ਤਨੇਲ ਦੂਸਰੇ ਅਤੇ ਗੁਰਸ਼ਰਨ ਸਿੰਘ ਸੇਂਟ ਸੋਲਜਰ ਕਾਨਵੈਂਟ ਸਕੂਲ ਜੰਡਿਆਲਾ ਗੁਰੂ ਤੀਸਰੇ ਸਥਾਨ 'ਤੇ ਰਹੇ | ਪੇਂਟਿੰਗ ਜੂਨੀਅਰ ਵਿਚ ਪਰਨੀਤ ਕੌਰ ਸੇਂਟ ਸੋਲਜਰ ਕਾਨਵੈਂਟ ਸਕੂਲ ਜੰਡਿਆਲਾ ਗੁਰੂ ਪਹਿਲੇ, ਜਸਪ੍ਰੀਤ ਕੌਰ ਅੰਬਰ ਪਬਲਿਕ ਸਕੂਲ ਨਵਾਂ ਤਨੇਲ ਦੂਸਰੇ ਅਤੇ ਮਨਵੀਰ ਕੌਰ ਸੰਤ ਸਿੰਘ ਸੁੱਖਾ ਸਿੰਘ ਮਾਡਰਨ ਸਕੂਲ ਗੁਨੋਵਾਲ ਤੀਸਰੇ ਸਥਾਨ 'ਤੇ ਰਹੇ | ਜੱਜਮੈਂਟ ਦੀ ਭੂਮਿਕਾ ਸੰਜੀਵ ਸਿਆਲ, ਚਰਨਜੀਤ ਸਿੰਘ ਰਜਧਾਨ ਅਤੇ ਸ੍ਰੀਮਤੀ ਨੀਲਮ ਰਾਣੀ ਹੈੱਡਮਿਸਟ੍ਰੈਸ ਨੇ ਬਾਖ਼ੂਬੀ ਅਦਾ ਕੀਤੀ | ਇਸ ਮੌਕੇ ਰਾਜਵਿੰਦਰ ਕੌਰ ਛੱਜਲਵੱਡੀ, ਕੈਪਟਨ ਕੇਸਰ ਸਿੰਘ, ਸੁਖਦੇਵ ਸਿੰਘ ਜੇ.ਈ., ਮਾ. ਗਗਨਦੀਪ ਸਿੰਘ, ਮਾ. ਅਰਵਿੰਦਰ ਸਿੰਘ ਜੱਬੋਵਾਲ, ਗੁਰਚਰਨ ਸਿੰਘ ਭੈਣੀ, ਕੁਲਵਿੰਦਰ ਬਾਵਾ, ਸੁਖਬੀਰ ਕੌਰ ਸੋਨੀ, ਮੈਡਮ ਹਰਪ੍ਰੀਤ ਕੌਰ ਜੰਡਿਆਲਾ ਅਤੇ ਮਹਿੰਦਰ ਸਿੰਘ ਆਦਿ ਵੀ ਸ਼ਾਮਿਲ ਸਨ |
Ad Position 22
No active advertisement
ਪਿਛਲੀ ਖ਼ਬਰ ਦਸਮੇਸ਼ ਪਬਲਿਕ ਸੀਨੀਅਰ ਸੈਕੰਡਰੀ ਸਕੂਲ, ਬਾਬਾ ਬਕਾਲਾ ਸਾਹਿਬ ਵਿਖੇ ਸ਼ਹੀਦੀ ਸ਼ਤਾਬਦੀ ਦਿਹਾੜੇ ਨੂੰ ਸਮਰਪਿਤ ਸਮਾਰੋਹ ਅਗਲੀ ਖ਼ਬਰ ਗੁਰਦੁਆਰਾ ਲਕੀਰ ਸਾਹਿਬ ਵਿਖੇ ਸ਼ਹੀਦੀ ਸ਼ਤਾਬਦੀ ਦਿਹਾੜਾ ਮਨਾਇਆ <br/>
Ad Position 24