ਗੱਗੋਮਾਹਲ, 23 ਨਵੰਬਰ (ਬਲਵਿੰਦਰ ਸਿੰਘ ਸੰਧੂ)-ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਜ਼ਿਲ੍ਹਾ ਪ੍ਰਧਾਨ ਕਸ਼ਮੀਰ ਸਿੰਘ ਧੰਗਾਈ ਨੇ ਪੱਤਰਕਾਰਾਂ ਨਾਲ ਗੱਲ ਕਰਦਿਆਂ ਦੱਸਿਆ ਕਿ ਬੀਤੇ ਦਿਨੀ ਪੁਲਿਸ ਕਮਿਸ਼ਨਰ ਅੰਮਿ੍ਤਸਰ ਵਲੋਂ ਜਥੇਬੰਦੀ ਦੇ 3 ਆਗੂਆਂ ਸਮੇਤ 30-35 ਅਣਪਛਾਤੇ ਕਿਸਾਨ ਦੱਸ ਕੇ ਜੋ ਐੱਫ. ਆਈ. ਆਰ. ਦਰਜ ਕੀਤੀ ਸੀ ਤੇ ਜਿਸ ਨੂੰ ਰੱਦ ਕਰਵਾਉਣ ਲਈ ਕੱਲ੍ਹ 24 ਨਵੰਬਰ ਨੂੰ ਜਥੇਬੰਦੀ ਵਲੋਂ ਪੁਲਿਸ ਕਮਿਸ਼ਨਰ ਅੰਮਿ੍ਤਸਰ ਦੇ ਦਫਤਰ ਦੇ ਘਿਰਾਓ ਦਾ ਪ੍ਰੋਗਰਾਮ ਉਲੀਕਿਆ ਗਿਆ ਸੀ ਉਸਦਾ ਜਥੇਬੰਦੀ ਨੂੰ ਲਿਖਤੀ ਤੌਰ 'ਤੇ ਮਾਮਲਾ ਰੱਦ ਕਰਨ ਦੇ ਦਿੱਤੇ ਭਰੋਸੇ ਪਿੱਛੋਂ ਜਥੇਬੰਦੀ ਨੇ ਇਹ ਧਰਨਾ ਮੁਲਤਵੀ ਕਰ ਦਿੱਤਾ ਹੈ | ਸਮੂਹ ਕਾਰਕੁੰਨਾਂ ਨੂੰ ਬੇਨਤੀ ਹੈ ਕਿ ਉਹ ਇਸ ਸਮੇ ਧਰਨੇ 'ਤੇ ਨਾ ਪਹੁੰਚਣ | ਇਸ ਮੌਕੇ ਉਨ੍ਹਾਂ ਨਾਲ ਬਘੇਲ ਸਿੰਘ ਕੋਟਮੁਗਲ, ਜਸਪਾਲ ਸਿੰਘ ਧੰਗਾਈ, ਪ੍ਰਗਟ ਸਿੰਘ ਚਾਹੜਪੁਰ, ਜਸਬੀਰ ਸਿੰਘ ਧੰਗਾਈ, ਰੁਪਿੰਦਰ ਸਿੰਘ ਮੱਦੂਛਾਂਗਾ ਸਮੇਤ ਜਥੇਬੰਦੀ ਦੇ ਕਈ ਆਗੂ ਹਾਜ਼ਰ ਸਨ |