ਟਾਹਲੀ ਸਾਹਿਬ, 23 ਨਵੰਬਰ (ਵਿਨੋਦ ਭੀਲੋਵਾਲ)-ਵਿਧਾਨ ਸਭਾ ਹਲਕਾ ਮਜੀਠਾ ਵਿਚ ਥਾਣਾ ਕੱਥੂਨੰਗਲ ਅਧੀਨ ਆਉਂਦੇ ਪਿੰਡ ਬਾਬੋਵਾਲ ਵਿਚ ਬੀਤੀ 16 ਨਵੰਬਰ ਨੂੰ ਸੱਤ ਸਾਲਾ ਬੱਚੇ ਏਕਮਜੋਤ ਦੀ ਬੜੇ ਬੇਰਹਿਮੀ ਨਾਲ ਹੱਤਿਆ ਕਰ ਦਿੱਤੀ ਗਈ ਸੀ, ਜਿਸ ਦੀ ਮੌਤ 'ਤੇ ਪਰਿਵਾਰ ਨਾਲ ਦੁੱਖ ਪ੍ਰਗਟ ਕਰਨ ਲਈ ਮਜੀਠਾ ਹਲਕਾ ਦੇ 'ਆਪ' ਦੇ ਇੰਚਾਰਜ ਤਲਬੀਰ ਸਿੰਘ ਗਿੱਲ ਨੇ ਦੁੱਖ ਪ੍ਰਗਟ ਕਰਦਿਆਂ ਕਿਹਾ ਕਿ ਹਮੇਸ਼ਾ ਮਿ੍ਤਕ ਏਕਮਜੀਤ ਸਿੰਘ ਦੇ ਪਰਿਵਾਰ ਨਾਲ ਖੜ੍ਹੇ ਹਾਂ ਅਤੇ ਦੁੱਖ ਸੁੱਖ ਦੇ ਭਾਈਵਾਲ ਹੋਵਾਂਗੇ | ਉਨ੍ਹਾਂ ਇਸ ਗੱਲ ਦਾ ਵੀ ਦੁੱਖ ਪ੍ਰਗਟ ਕੀਤਾ ਕਿ ਆਪਸੀ ਬੱਚਿਆਂ ਦੀ ਮਾਮੂਲੀ ਲੜਾਈ ਨੇ ਇਕ ਭਿਆਨਕ ਖੁੂਨੀ ਰੂਪ ਧਾਰਨ ਕਰ ਲਿਆ ਜੋ ਦੋਵਾਂ ਪਰਿਵਾਰਾਂ ਲਈ ਬਹੁਤ ਮੰਦਭਾਗੀ ਘਟਨਾ ਹੈ ਅਤੇ ਪਰਿਵਾਰ ਲਈ ਬਹੁਤ ਵੱਡਾ ਘਾਟਾ ਪਿਆ ਹੈ | ਇਸ ਮੌਕੇ ਸਤਨਾਮ ਸਿੰਘ ਸੱਤਾ, ਨੱਥਾ ਸਿੰਘ ਸਰਪੰਚ ਪੰਨਵਾ, ਹਰਜਿੰਦਰ ਸਿੰਘ ਪੰਨਵਾ, ਮਨਜੀਤ ਸਿੰਘ ਟਾਹਲੀ ਸਾਹਿਬ, ਬਿਲਹਾਰ ਸਿੰਘ ਟਾਹਲੀ ਸਾਹਿਬ, ਪੀ. ਏ. ਬਲਜਿੰਦਰ ਸਿੰਘ, ਭੁਪਿੰਦਰ ਸਿੰਘ ਲਾਡੀ ਟਾਹਲੀ ਸਾਹਿਬ, ਬਿਕਰਮ ਸਿੰਘ, ਭਗਵੰਤ ਸਿੰਘ, ਕੁਲਵੰਤ ਸਿੰਘ, ਮੰਗਲ ਸਿੰਘ ਮੰਗਾ, ਗੁਰਭੇਜ ਸਿੰਘ, ਸੱਚਾ ਸਿੰਘ, ਕੇਵਲ ਸਿੰਘ, ਗੁਰਮਨ ਸਿੰਘ, ਰੰਗਾ ਠੇਕੇਦਾਰ, ਹਰਬੰਸ ਸਿੰਘ ਬੰਸਾ ਸਮੇਤ ਵੱਡੀ ਗਿਣਤੀ 'ਚ ਆਪ ਆਗੂ ਤੇ ਵਰਕਰ ਹਾਜ਼ਰ ਸਨ |