ਜੰਡਿਆਲਾ ਗੁਰੂ, 23 ਨਵੰਬਰ (ਹਰਜਿੰਦਰ ਸਿੰਘ ਕਲੇਰ)-ਮਹਾਂਰਿਸ਼ੀ ਭਗਵਾਨ ਵਾਲਮੀਕਿ ਗੁਰੂ ਗਿਆਨ ਨਾਥ ਸੇਵਾ ਸੋਸਾਇਟੀ (ਰਜਿ:) ਪੰਜਾਬ ਵਲੋਂ ਦਵਿੰਦਰ ਸਿੰਘ ਸਹੋਤਾ ਨੂੰ ਜੰਡਿਆਲਾ ਗੁਰੂ ਹਲਕੇ ਦਾ ਨਵਾਂ ਇੰਚਾਰਜ ਨਿਯੁਕਤ ਕੀਤਾ ਗਿਆ | ਇਹ ਐਲਾਨ ਪਿੰਡ ਗਹਿਰੀ ਮੰਡੀ ਵਿਚ ਹੋਈ ਮੀਟਿੰਗ ਦੌਰਾਨ ਕੀਤਾ ਗਿਆ, ਜਿਸ ਦੀ ਅਗਵਾਈ ਮੁੱਖ ਸੰਚਾਲਕ ਕੌਮੀ ਚੇਅਰਮੈਨ ਬਾਬਾ ਹਰਦੇਵ ਨਾਥ ਸ਼ੇਰਗਿੱਲ ਤੇ ਪੰਜਾਬ ਯੂਥ ਵਿੰਗ ਚੇਅਰਮੈਨ ਜਸਮੀਤ ਸਿੰਘ ਪਡੋਰੀ ਗੋਲਾਂ ਨੇ ਕੀਤੀ | ਨਵ ਨਿਯੁਕਤ ਇੰਚਾਰਜ ਦਵਿੰਦਰ ਸਿੰਘ ਸਹੋਤਾ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਉਹ ਸੇਵਾ ਸੋਸਾਇਟੀ ਦੇ ਨਾਲ ਮਿਲ ਕੇ ਇਮਾਨਦਾਰੀ, ਨਿਸ਼ਠਾ ਅਤੇ ਸਮਰਪਣ ਨਾਲ ਕੰਮ ਕਰਨਗੇ | ਉਨ੍ਹਾਂ ਨੇ ਮੋਟਰਸਾਈਕਲ ਰੇਹੜੀ ਚਲਾਉਣ ਵਾਲਿਆਂ ਨੂੰ ਅਪੀਲ ਕੀਤੀ ਕਿ ਉਹ ਸੋਸਾਇਟੀ ਨਾਲ ਜੁੜਣ ਤਾਂ ਜੋ ਉਨ੍ਹਾਂ ਦੀ ਲੜਾਈ ਨੂੰ ਮਜ਼ਬੂਤੀ ਮਿਲ ਸਕੇ | ਇਸ ਮੌਕੇ ਨਰਿੰਦਰ ਸਿੰਘ, ਚਰਨਜੀਤ ਸਿੰਘ, ਜਗੀਰ ਸਿੰਘ, ਸੁਰਜੀਤ ਸਿੰਘ ਖਲੈਹਰਾ (ਪੀ. ਏ.), ਕੁਲਦੀਪ ਸਿੰਘ ਭੰਗਵਾ, ਜਸਬੀਰ ਸਿੰਘ ਵਡਾਲਾ ਜੌਹਲ, ਜਸਪਿੰਦਰ ਸਾਬੀ ਧੀਰਾਕੋਟ, ਜੋਗਿੰਦਰ ਸਿੰਘ ਮਾਲੋਵਾਲ, ਅਵਤਾਰ ਸਿੰਘ ਗੱਬਰ, ਰਣਜੀਤ ਸਿੰਘ ਦੇਵੀਦਾਸਪੁਰ, ਅੰਗਰੇਜ਼ ਸਿੰਘ ਮੋਟਾ, ਹਰਜੀਤ ਸਿੰਘ ਭੰਗਵਾ, ਹਰਜੀਤ ਸਿੰਘ ਗਹਿਰੀ, ਅਮਰੀਕ ਸਿੰਘ ਅਤੇ ਨਿਰਮਲ ਸਿੰਘ ਸਮੇਤ ਹੋਰ ਮੈਂਬਰ ਹਾਜ਼ਰ ਸਨ |