ਕੱਥੂਨੰਗਲ, 23 ਨਵੰਬਰ (ਦਲਵਿੰਦਰ ਸਿੰਘ ਰੰਧਾਵਾ)-ਵਿਧਾਨ ਸਭਾ ਹਲਕਾ ਮਜੀਠਾ ਦੇ ਕਾਂਗਰਸ ਪਾਰਟੀ ਦੇ ਹਲਕਾ ਇੰਚਾਰਜ ਤੇ ਸੀਨੀਅਰ ਕਾਂਗਰਸੀ ਆਗੂ ਭਗਵੰਤ ਪਾਲ ਸਿੰਘ ਸੱਚਰ ਨੇ ਅਗਾਮੀ ਬਲਾਕ ਸੰਮਤੀ ਤੇ ਜ਼ਿਲ੍ਹਾ ਪ੍ਰੀਸ਼ਦ ਦੀਆਂ ਚੋਣਾਂ ਨੂੰ ਲੈ ਕੇ ਮੀਟਿੰਗਾਂ ਦਾ ਸਿਲਸਿਲਾ ਸ਼ੁਰੂ ਕਰ ਦਿੱਤਾ ਹੈ | ਅੱਜ ਆਪਣੇ ਦਫ਼ਤਰ ਕੱਥੂਨੰਗਲ ਵੱਖ-ਵੱਖ ਹਲਕੇ ਦੇ ਆਗੂਆਂ ਨਾਲ ਮੀਟਿੰਗ ਕਰਨ ਉਪਰੰਤ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਜਲਦ ਹੀ ਹਲਕੇ ਦੇ ਮੁਹਤਬਰ ਆਗੂਆਂ ਦੀ ਇਕ ਮੀਟਿੰਗ ਕਰਕੇ ਕਾਂਗਰਸੀ ਆਗੂਆਂ ਤੇ ਵਰਕਰਾਂ ਨੂੰ ਕਮਰਕੱਸੇ ਕਰਨ ਲਈ ਸੁਝਾਅ ਦਿੱਤੇ ਜਾਣਗੇ | ਸੱਚਰ ਨੇ ਕਿਹਾ ਕਿ ਇਸ ਸੱਤਾਧਾਰੀ ਸਰਕਾਰ ਨੇ ਪਿਛਲੀਆਂ ਵਿਧਾਨ ਸਭਾ ਚੋਣਾ ਵਿਚ ਜੋ ਲੋਕਾਂ ਨਾਲ ਵਾਅਦੇ ਕੀਤੇ ਸਨ ਉਹ ਚਾਰ ਸਾਲ ਬੀਤ ਜਾਣ ਦੇ ਬਾਵਜੂਦ ਵੀ ਨਹੀਂ ਪੂਰੇ ਹੋਏ, ਹੁਣ ਕਿਸ ਮੂੰਹ ਨਾਲ ਇਹ ਲੋਕਾਂ ਦੀ ਕਚਹਿਰੀ ਵਿਚ ਜਾਣਗੇ, ਉਨ੍ਹਾਂ ਕਿਸਾਨਾਂ ਨੂੰ ਖਾਦ ਨਾ ਮਿਲਣ ਦੀ ਗੱਲ ਕਰਦਿਆਂ ਕਿਹਾ ਕਿ ਪਹਿਲਾਂ ਡਾਇਆ ਤੇ ਹੁਣ ਯੂਰੀਆ ਖਾਦ ਨੇ ਲੋਕਾਂ ਦਾ ਮੰਦਾ ਹਾਲ ਕੀਤਾ ਹੈ ਜੇ ਕਾਨੂੰਨ ਵਿਵਸਥਾ ਦੀ ਗੱਲ ਕਰੀਏ ਤਾਂ ਹਰ ਰੋਜ਼ ਲੁੱਟਾਂ ਖੋਹਾਂ ਤੇ ਕਤਲ ਆਮ ਜਿਹੀ ਹੀ ਗੱਲ ਬਣ ਗਈ ਹੈ, ਨਸ਼ਾ ਪਹਿਲਾਂ ਗਲੀ ਗਲੀ ਵਿਕਦਾ ਸੀ ਹੁਣ ਤਾਂ ਘਰ ਘਰ ਹੀ ਵਿਕਣ ਲੱਗ ਪਿਆ ਹੈ | ਇਸ ਮੌਕੇ ਬਲਾਕ ਕਾਂਗਰਸ ਮਜੀਠਾ ਦੇ ਪ੍ਰਧਾਨ ਨਵਤੇਜ ਪਾਲ ਸਿੰਘ ਸੋਹੀਆ, ਬਲਜੀਤ ਸਿੰਘ ਵਿਰਕ, ਸੁਲੱਖਣ ਸਿੰਘ, ਡਾ. ਸੁਖਵਿੰਦਰ ਸਿੰਘ ਰੰਧਾਵਾ, ਡਾ. ਮੌਹਨ ਸਿੰਘ, ਦਵਿੰਦਰ ਸਿੰਘ ਭੁੱਲਰ ਮਜੀਠਾ, ਦਲਜੀਤ ਸਿੰਘ ਸ਼ਾਹ ਹਰੀਆਂ ਤੇ ਹੋਰ ਵੀ ਆਗੂ ਮੌਜੂਦ ਸਨ |