ਬਾਬਾ ਬਕਾਲਾ ਸਾਹਿਬ 23 ਨਵੰਬਰ (ਸ਼ੇਲਿੰਦਰਜੀਤ ਸਿੰਘ ਰਾਜਨ)-ਇਲਾਕੇ ਦੇੇ ਪ੍ਰਮੁੱਖ ਅਦਾਰੇ ਸੇਂਟ ਸੋਲਜ਼ਰ ਸੀਨੀ. ਸੈਕੰਡਰੀ ਸਕੂਲ, ਠੱਠੀਆਂ (ਬਾਬਾ ਬਕਾਲਾ ਸਾਹਿਬ) ਵਿਖੇ ਹਿੰਦ ਦੀ ਚਾਦਰ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ, ਭਾਈ ਦਿਆਲਾ ਜੀ, ਭਾਈ ਮਤੀ ਦਾਸ ਜੀ, ਭਾਈ ਸਤੀ ਦਾਸ ਜੀ ਦੀ 350 ਸਾਲਾ ਸ਼ਹੀਦੀ ਦਿਹਾੜੇ ਸਮਾਗਮ ਕਰਵਾਏ ਗਏ | ਇਸ ਮੌਕੇ ਬੱਚਿਆਂ ਨੇ ਜਪੁਜੀ ਸਾਹਿਬ ਦੇ ਜਾਪ, ਸਲੋਕ ਮਹੱਲਾ 9ਵੇਂ ਦੇ ਜਾਪ ਕੀਤੇ, ਉਪਰੰਤ ਬੱਚਿਆਂ ਨੇ ਕਵੀਸ਼ਰੀ, ਕਵਿਤਾ, ਵਾਰਤਾਪਾਲ, ਭਾਸ਼ਣ ਗਾਇਨ ਮੁਕਾਬਲੇ ਕਰਵਾਏ | ਇਸ ਮੌਕੇ ਬੱਚਿਆਂ ਨੇ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ, ਭਾਈ ਦਿਆਲਾ ਜੀ, ਭਾਈ ਮਤੀ ਦਾਸ ਜੀ, ਭਾਈ ਸਤੀ ਦਾਸ ਜੀ ਦੀਆਂ ਸ਼ਹਾਦਤਾਂ ਨੂੰ ਸਮਰਪਿਤ ਮਾਡਲ ਵੀ ਤਿਆਰ ਕੀਤੇ | ਸਮੂਹ ਅਧਿਆਪਕ ਸਾਹਿਬਾਨ ਅਤੇ ਬੱਚਿਆਂ ਦੇ ਮਾਪਿਆਂ ਨੇ ਇਸ ਸਮਾਗਮ ਦੀ ਸ਼ਲਾਘਾ ਕੀਤੀ ਅਤੇ ਸ਼ਹੀਦਾਂ ਨੂੰ ਨਤਮਸਤਕ ਹੋਏ | ਇਸ ਮੌਕੇ ਸਕੂਲ ਦੇ ਐਮ.ਡੀ. ਨਿਰਮਲ ਸਿੰਘ ਸਿੱਧੂ, ਪਿ੍ੰਸੀਪਲ ਸਕੰਦਰ ਸਿੰਘ, ਐਡਮਿਨ ਸੂਰਜ ਸਿੰਘ, ਧਾਰਮਿਕ ਟੀਚਰ ਮੈਡਮ ਸਤਨਾਮ ਕੌਰ ਅਤੇ ਸਮੂਹ ਸਟਾਫ ਹਾਜ਼ਰ ਸੀ |