ਝਬਾਲ, 6 ਦਸੰਬਰ (ਸਰਬਜੀਤ ਸਿੰਘ)- ਬਾਬਾ ਬੁੱਢਾ ਸਾਹਿਬ ਕਾਲਜ ਬੀੜ ਸਾਹਿਬ ਵਿਖੇ ਤਿੰਨ ਰੋਜ਼ਾ 46ਵੀਂ ਪੰਜਾਬ ਸਟੇਟ ਕਰੈਡਿਟ ਐਂਡ ਯੂਨੀਅਰ ਲੜਕੇ ਐਂਡ ਲੜਕੀਆਂ ਜੂਡੋ ਚੈਂਪੀਅਨਸ਼ਿਪ ਇੰਸਪੈਕਟਰ ਪਰਮਜੀਤ ਸਿੰਘ ਵਿਰਦੀ ਦੇ ਸਹਿਯੋਗ ਨਾਲ ਕਰਵਾਈ ਗਈ, ਜਿਸ 'ਚ ਪੰਜਾਬ ਦੇ ਸਾਰੇ ਜ਼ਿਲਿ੍ਹਆਂ ਤੋਂ 300 ਦੇ ਕਰੀਬ ਖਿਡਾਰੀਆਂ ਨੇ ਹਿੱਸਾ ਲਿਆ | ਅੱਜ ਦੂਸਰੇ ਦਿਨ ਹੋਏ ਜੂਡੋ ਮੁਕਾਬਲਿਆਂ ਦੀ ਸ਼ੁਰੂਆਤ ਮੁੱਖ ਮਹਿਮਾਨ ਐੱਸ.ਪੀ.(ਹੈੱਡ) ਕੁਆਰਟਰ ਸੁਖਨਿੰਦਰ ਸਿੰਘ ਨੇ ਕਰਵਾਈ | ਇਸ ਸਮੇਂ ਬੋਲਦਿਆਂ ਮੁੱਖ ਮਹਿਮਾਨ ਐੱਸ.ਪੀ. ਸੁਖਨਿੰਦਰ ਸਿੰਘ ਨੇ ਕਿਹਾ ਕਿ ਖੇਡਾਂ ਦਾ ਸਾਡੀ ਜਿੰਦਗੀ ਵਿਚ ਬਹੁਤ ਵੱਡਾ ਯੋਗਦਾਨ ਹੈ | ਉਨ੍ਹਾਂ ਕਿਹਾ ਕਿ ਨਸ਼ਾ ਜੋ ਇਕ ਸਮਾਜਕ ਬਿਮਾਰੀ ਦਾ ਰੂਪ ਧਾਰ ਚੁੱਕਾ ਹੈ, ਨੂੰ ਖਤਮ ਕਰਨ ਲਈ ਸਾਰਿਆਂ ਨੂੰ ਰਲ ਕੇ ਹੰਭਲਾ ਮਾਰਨਾ ਚਾਹੀਦਾ ਹੈ | ਇਸ ਸਮੇਂ ਜੇਤੂ ਖਿਡਾਰੀਆਂ ਨੂੰ ਇਨਾਮ ਐੱਸ.ਪੀ. ਸੁਖਨਿੰਦਰ ਸਿੰਘ, ਇੰਸਪੈਕਟਰ ਪਰਮਜੀਤ ਸਿੰਘ ਵਿਰਦੀ ਸੈਕਟਰੀ ਜੂਡੋ ਐਸੋਸੀਏਸ਼ਨ ਪੰਜਾਬ, ਹਰਜਿੰਦਰ ਸਿੰਘ ਪ੍ਰਧਾਨ ਐਸੋਸੀਏਸ਼ਨ, ਪਿ੍ੰਸੀਪਲ ਡਾ. ਕਰਨਜੀਤ ਸਿੰਘ ਬੇਦੀ ਨੇ ਤਕਸੀਮ ਕੀਤੇ | ਇਸ ਮੌਕੇ ਹਾਜ਼ਰ ਸਖਸ਼ੀਅਤਾਂ ਵਿਚ ਹਰਪ੍ਰੀਤ ਸਿੰਘ ਮੂਸੇ,ਪ੍ਰੋਫੈਸਰ ਸੁਰਿੰਦਰ ਸਿੰਘ, ਤੇਜਿੰਦਰ ਸਿੰਘ ਸੁਪਰਡੈਂਟ, ਪ੍ਰੋਫੈਸਰ ਅੰਮਿ੍ਤਪਾਲ ਸਿੰਘ, ਸਟੇਜ ਸੈਕਟਰੀ ਪ੍ਰੋਫੈਸਰ ਇੰਦਰਜੀਤ ਸਿੰਘ ਕਸੇਲ, ਸਰਪੰਚ ਸੋਨੂ ਠੱਠਗੜ੍ਹ, ਕੁਲਵਿੰਦਰ ਸਿੰਘ ਠੱਠਾ, ਜਸਵੀਰ ਸਿੰਘ ਸਰਪੰਚ ਵੈਰੋਵਾਲ, ਅਰਜਨ ਸਿੰਘ ਸਰਲੀ, ਸੁਰਿੰਦਰ ਕੁਮਾਰ, ਕੁਲਵਿੰਦਰ ਕੌਰ ਤਰਨਤਾਰਨ ਆਦਿ ਹਾਜ਼ਰ ਸਨ |