12-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-12-2025

ਪਿੰਡ ਕਰਮੂਵਾਲਾ ਅਤੇ ਘੜਕਾ ਵਿਚ ਸੰਗਤਾਂ ਵਲੋਂ ਸੰਤ ਬਾਬਾ ਸੁੱਖਾ ਸਿੰਘ ਦਾ ਸਨਮਾਨ <br/>

Ad Position 21
No active advertisement
ਅਜੀਤ ਡੈਸਕ 07-12-2025
ਚੋਹਲਾ ਸਾਹਿਬ, 6 ਦਸੰਬਰ (ਬਲਵਿੰਦਰ ਸਿੰਘ)- ਪਿੰਡ ਘੜਕਾ ਅਤੇ ਕਰਮੂਵਾਲਾ ਦੀਆਂ ਸੰਗਤਾਂ ਵਲੋਂ ਬਹੁਤ ਅਦਬ ਅਤੇ ਸਤਿਕਾਰ ਨਾਲ ਸੰਤ ਬਾਬਾ ਸੁੱਖਾ ਸਿੰਘ ਦਾ ਸਨਮਾਨ ਕੀਤਾ ਗਿਆ | ਇਸ ਸਬੰਧੀ ਗੱਲਬਾਤ ਕਰਦੇ ਹੋਏ ਪਿੰਡ ਕਰਮੂਵਾਲਾ ਦੇ ਵਸਨੀਕ ਜਥੇਦਾਰ ਹਰਦੇਵ ਸਿੰਘ ਕਰਮੂਵਾਲਾ ਨੇ ਆਖਿਆ ਕਿ ਸੰਪਰਦਾਇ ਕਾਰ ਸੇਵਾ ਸੰਤ ਬਾਬਾ ਤਾਰਾ ਸਿੰਘ ਸਰਹਾਲੀ ਸਾਹਿਬ ਦੇ ਮੁਖੀ ਸੰਤ ਬਾਬਾ ਸੁੱਖਾ ਸਿੰਘ ਅਤੇ ਸੰਤ ਬਾਬਾ ਹਾਕਮ ਸਿੰਘ ਵਲੋਂ ਜਿੱਥੇ ਪੂਰੇ ਪੰਜਾਬ ਵਿਚ ਆਪਣੀਆਂ ਸੇਵਾਵਾਂ ਦਿੱਤੀਆਂ ਜਾ ਰਹੀਆਂ ਹਨ, ਉੱਥੇ ਇਹ ਸੰਪਰਦਾਇ ਵਲੋਂ ਜ਼ਿਲ੍ਹਾ ਤਰਨ ਤਾਰਨ ਨਾਲ ਸੰਬੰਧਿਤ ਦਰਿਆ ਬਿਆਸ ਦੇ ਨਾਲ ਲੱਗਦੇ ਲਗਪਗ ਸਾਰੇ ਪਿੰਡਾਂ ਵਿੱਚ ਹੀ ਆਪਣੀਆਂ ਸੇਵਾਵਾਂ ਜਾਰੀ ਰੱਖੀਆਂ ਹੋਈਆਂ ਹਨ, ਜਿਸ ਦੇ ਫਲਸਰੂਪ ਸੰਪਰਦਾਇ ਦੇ ਸੇਵਾਦਾਰਾਂ ਵਲੋਂ ਇਲਾਕੇ ਦੀਆਂ ਸੰਗਤਾਂ ਦੇ ਸਹਿਯੋਗ ਸਦਕਾ ਇਸ ਇਲਾਕੇ ਵਿਚ ਦਰਿਆ ਬਿਆਸ ਦੀ ਮਾਰ ਕਾਰਨ ਮਾਰੂਥਲ ਬਣੀਆਂ ਪੈਲੀਆਂ ਨੂੰ ਦੁਬਾਰਾ ਪੱਧਰਿਆਂ ਕਰਨ ਦੀਆਂ ਸੇਵਾਵਾਂ ਲਗਾਤਾਰ ਹੀ ਜਾਰੀ ਹਨ | ਉਹਨਾਂ ਦੱਸਿਆ ਕਿ ਪਿੰਡ ਘੜਕਾ ਅਤੇ ਕਰਮੂਵਾਲਾ ਦੀਆਂ 500 ਏਕੜ ਤੋਂ ਵੱਧ ਜ਼ਮੀਨਾਂ ਸੰਪਰਦਾਇ ਦੇ ਸੇਵਾਦਾਰਾ ਵਲੋਂ ਲਗਾਤਾਰ ਸੇਵਾਵਾਂ ਦਿੰਦਿਆਂ ਹੋਇਆਂ ਪੱਧਰੀਆਂ ਕਰਕੇ ਕਣਕ ਬੀਜਣ ਲਈ ਤਿਆਰ ਕਰ ਦਿੱਤੀਆਂ ਗਈਆਂ ਹਨ | ਜਿਸ ਤੇ ਇਲਾਕੇ ਦੇ ਕਿਸਾਨਾਂ ਵਲੋਂ ਸੰਪਰਦਾਇ ਕਾਰ ਸੇਵਾ ਸਰਹਾਲੀ ਦੇ ਮੁਖੀ ਬਾਬਾ ਸੁੱਖਾ ਸਿੰਘ ਦਾ ਤਹਿ ਦਿਲੋਂ ਧੰਨਵਾਦ ਕੀਤਾ ਜਾ ਰਿਹਾ ਹੈ | ਉਨ੍ਹਾਂ ਦੱਸਿਆ ਕਿ ਪਿੰਡ ਕਰਮੂਵਾਲਾ ਅਤੇ ਘੜਕਾ ਵਿਖੇ ਹੜ੍ਹ ਪੀੜਤ ਕਿਸਾਨਾਂ ਦੀਆਂ ਲਗਭਗ 500 ਏਕੜ ਦੇ ਕਰੀਬ ਦੀਆਂ ਜ਼ਮੀਨਾਂ ਪੱਧਰੀਆਂ ਕਰਕੇ ਕਣਕ ਬੀਜੀ ਜਾ ਚੁੱਕੀ ਹੈ | ਇਹ ਸਾਰੀ ਸੇਵਾ ਸੰਪਰਦਾਇ ਦੇ ਜਥੇਦਾਰ ਹਰੀ ਸਿੰਘ ਰੱਤੋਕੇ ਦੀ ਨਿਗਰਾਨੀ ਹੇਠ ਹੋਈ ਹੈੈ | ਇਸ ਮੌਕੇ ਸੰਗਤ ਵਿਚ ਪਿੰਡ ਘੜਕਾ ਤੋਂ ਫੁੰਮਣ ਸਿੰਘ, ਪਿੰਦਾ ਸਿੰਘ, ਟਹਿਲ ਸਿੰਘ, ਹਰਦੀਪ ਸਿੰਘ, ਕਾਬਲ ਸਿੰਘ ਸ਼ਹੀਦ, ਕੁਲਵੰਤ ਸਿੰਘ, ਪ੍ਰਤਾਪ ਸਿੰਘ, ਲੱਖਾ ਸਿੰਘ, ਗੁਰਪ੍ਰੀਤ ਸਿੰਘ, ਅਤੇ ਪਿੰਡ ਕਰਮੂਵਾਲਾ ਤੋਂ ਹਰਦੇਵ ਸਿੰਘ, ਸਾਹਿਬ ਸਿੰਘ, ਗੁਰਮੁਖ ਸਿੰਘ, ਕੁਲਦੀਪ ਸਿੰਘ, ਜਮੀਤਾ ਸਿੰਘ,ਸਲਵਿੰਦਰ ਸਿੰਘ, ਦਿਆਲ ਸਿੰਘ, ਗਗਨਦੀਪ ਸਿੰਘ, ਸੁਖਦਿਆਲ ਸਿੰਘ ਅਤੇ ਹੋਰ ਕਈ ਪਤਵੰਤੇ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਜ਼ਿਲ੍ਹਾ ਪ੍ਰੀਸ਼ਦ ਅਤੇ ਬਲਾਕ ਸੰਮਤੀ ਦੀਆਂ ਚੋਣਾਂ 'ਚ 'ਆਪ' ਇਤਿਹਾਸ ਸਿਰਜੇਗੀ- ਔਲਖ <br/> ਅਗਲੀ ਖ਼ਬਰ ਗੁਰੂ ਅਮਰਦਾਸ ਆਦਰਸ਼ ਇੰਸਟੀਚਿਊਟ ਦੇ ਵਿਦਿਆਰਥੀ ਜ਼ਿਲ੍ਹਾ ਪੱਧਰੀ ਕੋਰਿਓਗ੍ਰਾਫੀ ਮੁਕਾਬਲੇ 'ਚ ਅੱਵਲ <br/>
Ad Position 24