ਖੇਮਕਰਨ, 6 ਦਸੰਬਰ (ਰਾਕੇਸ਼ ਬਿੱਲਾ)-ਬਲਾਕ ਸੰਮਤੀ ਵਲਟੋਹਾ ਦੇ ਜ਼ੋਨ ਪਿੰਡ ਭੂਰਾ ਕੋਹਨਾ ਤੋਂ 'ਆਪ' ਦੇ ਉਮੀਦਵਾਰ ਰਣਜੀਤ ਸਿੰਘ ਬਿਨਾ ਮੁਕਾਬਲਾ ਸੰਮਤੀ ਮੈਂਬਰ ਚੁਣੇ ਗਏ ਹਨ | ਇਸ ਸਬੰਧੀ ਪਿੰਡ ਦੇ ਨੌਜਵਾਨ ਸਰਪੰਚ ਮਨਦੀਪ ਸਿੰਘ ਗਿੱਲ ਦੀ ਅਗਵਾਈ 'ਚ ਭਾਰੀ ਗਿਣਤੀ 'ਚ ਪਿੰਡ ਵਾਸੀਆਂ ਨੇ ਨਵੇਂੇ ਚੁਣੇ ਸੰਮਤੀ ਮੈਂਬਰ ਦਾ ਸਨਮਾਨ ਕਰਦਿਆਂ ਹੋਇਆ ਹਲਕਾ ਵਿਧਾਇਕ ਸਰਵਨ ਸਿੰਘ ਧੁੰਨ ਤੇ ਪੀ.ਏ. ਹੀਰਾ ਸਿੰਘ ਰਾਜੋਕੇ ਦਾ ਬਹੁਤ ਧੰਨਵਾਦ ਕੀਤਾ, ਜਿਨ੍ਹਾਂ ਨੇ 'ਆਪ' ਵਲੋੋਂ ਰਣਜੀਤ ਸਿੰਘ ਨੂੰ ਟਿਕਟ ਦੇ ਕੇ ਪਿੰਡ ਨੂੰ ਮਾਣ ਦਿਵਾਇਆ ਹੈ | ਇਸ ਮੌਕੇ ਸਨਮਾਨ ਕਰਨ ਵਾਲਿਆਂ 'ਚ ਮੁੱਖ ਤੌਰ 'ਤੇ ਪਿੰਡ ਵਾਸੀ ਹਰਜਿੰਦਰ ਸਿੰਘ ਗਿੱਲ, ਗੁਰਸੇਵਕ ਸਿੰਘ, ਸੁਖਬਾਜ ਸਿੰਘ, ਗੁਰਪਿਆਰ ਸਿੰਘ ਕੈਨੇਡਾ, ਮਨਜੀਤ ਸਿੰਘ ਯੂ.ਕੇ ਮੈਂਬਰ, ਜਰਮਲ ਸਿੰਘ ਪ੍ਰਧਾਨ, ਪਵਨਦੀਪ ਸਿੰਘ ਫੌਜੀ, ਜਸਪ੍ਰੀਤ ਸਿੰਘ ਜੱਸ, ਬੁੱਧ ਸਿੰਘ, ਬਿੱਕਰ ਸਿੰਘ, ਗੁਰਪ੍ਰੀਤ ਸਿੰਘ ਯੂਥ ਵਿੰਗ ਪ੍ਰਧਾਨ, ਨਿਸ਼ਾਨ ਸਿੰਘ ਸਾਬਕਾ ਬਲਾਕ ਪ੍ਰਧਾਨ, ਰਣਜੀਤ ਸਿੰਘ ਬਲਾਕ ਪ੍ਰਧਾਨ, ਗੁਰਚਰਨ ਸਿੰਘ ਮਾਬਰ, ਗੁਰਚਰਨ ਸਿੰਘ ਫੌਜੀ, ਕੈਪਟਨ ਸਿੰਘ ਮੈਂਬਰ, ਹਰਪਾਲ ਸਿੰਘ ਨੰਬਰਦਾਰ, ਜਗਮੋਹਨ ਸਿੰਘ ਪ੍ਰਧਾਨ, ਜਾਪਜੋਤ ਸਿੰਘ, ਸੁਖਜਿੰਦਰ ਸਿੰਘ ਫੌਜੀ, ਪਲਵਿੰਦਰ ਸਿੰਘ, ਗੁਰਵਿੰਦਰ ਸਿੰਘ ਮੈਂਬਰ, ਅਜੀਤ ਸਿੰਘ, ਸੁਖਦੇਵ ਸਿੰਘ, ਮਹਾਬੀਰ ਸਿੰਘ, ਗੁਰਮੇਜ ਸਿੰਘ, ਇਕਬਾਲ ਸਿੰਘ, ਗੁਰਸਾਬ ਸਿੰਘ ਨਾਰਦ, ਬਖਸ਼ੀਸ਼ ਸਿੰਘ ਨਾਰਦ, ਬਲਵਿੰਦਰ ਸਿੰਘ ਸੁਸਾਇਟੀ ਦੇ ਪ੍ਰਧਾਨ, ਸੁਰਜੀਤ ਸਿੰਘ ਠੇਕੇਦਾਰ, ਦਲਜੀਤ ਸਿੰਘ ਬਹਿਕਾਂ, ਧਿਆਨ ਸਿੰਘ ਠੇਕੇਦਾਰ, ਦਿਲਬਾਗ ਸਿੰਘ ਮੈਂਬਰ, ਹਰਦੇਵ ਸਿੰਘ, ਸਵਰਨ ਸਿੰਘ ਸਾਬਕਾ ਮਾਬਰ, ਸੇਵਕ ਸਿੰਘ, ਕਾਬਲ ਸਿੰਘ, ਸ਼ਮਸ਼ੇਰ ਸਿੰਘ, ਯੁਗਰਾਜ ਸਿੰਘ, ਦਲਜੀਤ ਸਿੰਘ, ਗੁਰਜੰਟ ਸਿੰਘ,ਅੰਮਿ੍ਤ ਸਿੰਘ, ਤੇ ਗੁਰਦੇਵ ਸਿੰਘ ਆਦਿ ਹਾਜ਼ਰ ਸਨ |