19-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-12-2025

ਭਗਤਾਂਵਾਲਾ ਡੰਪ ਤੋਂ 1 ਲੱਖ ਟਨ ਕੂੜੇ ਦੀ ਸਫ਼ਾਈ ਪੂਰੀ ਕੀਤੀ- ਡਾ. ਨਿੱਜਰ

Ad Position 21
No active advertisement
ਅਜੀਤ ਡੈਸਕ 08-12-2025
ਅੰਮਿ੍ਤਸਰ, 7 ਦਸੰਬਰ (ਗਗਨਦੀਪ ਸ਼ਰਮਾ)-ਭਗਤਾਂਵਾਲਾ ਡੰਪ ਤੋਂ ਹੁਣ ਤੱਕ ਲਗਭਗ 1 ਲੱਖ ਟਨ ਕੂੜਾ ਸਾਫ਼ ਕੀਤਾ ਜਾ ਚੁੱਕਿਆ ਹੈ, ਜੋ ਕਿ ਵੱਡੀ ਉਪਲਬਧੀ ਹੈ | ਇਸਦੇ ਨਾਲ ਹੀ 350 ਟਰੱਕਾਂ ਰਾਹੀਂ ਟਰੀਟ ਕੀਤਾ ਹੋਇਆ ਬਾਇਓ-ਰੀਮੀਡੀਏਟਡ ਮਟੀਰੀਅਲ (ਮਿੱਟੀ ਅਤੇ ਪਲਾਸਟਿਕ) ਸਾਈਟ ਤੋਂ ਹਟਾਇਆ ਜਾ ਚੁੱਕਿਆ ਹੈ | ਉਨ੍ਹਾਂ ਕਿਹਾ ਕਿ ਇਹ ਸਾਰਾ ਕੰਮ ਅੰਮਿ੍ਤਸਰ ਨੂੰ ਸੁੰਦਰ ਅਤੇ ਸਾਫ਼-ਸੁਥਰਾ ਬਣਾਉਣ ਦੇ ਵੱਡੇ ਮਿਸ਼ਨ ਦਾ ਹਿੱਸਾ ਹੈ | ਇਹ ਜਾਣਕਾਰੀ ਹਲਕਾ ਦੱਖਣੀ ਦੇ ਵਿਧਾਇਕ ਡਾ. ਇੰਦਰਬੀਰ ਸਿੰਘ ਨਿੱਜਰ ਦੇ ਹਵਾਲੇ ਨਾਲ ਸਾਂਝੀ ਕੀਤੀ ਗਈ ਹੈ | ਉਨ੍ਹਾਂ ਕਿਹਾ ਕਿ ਇਸ ਪ੍ਰੋਜੈਕਟ ਦੀ ਪੂਰਤੀ ਨਾਲ ਅੰਮਿ੍ਤਸਰ ਦੇ ਵਾਤਾਵਰਨ, ਹਵਾ ਦੀ ਗੁਣਵੱਤਾ ਅਤੇ ਆਲੇ-ਦੁਆਲੇ ਦੇ ਇਲਾਕਿਆਂ ਦੀ ਸਿਹਤ 'ਚ ਸੁਧਾਰ ਆਵੇਗਾ ਅਤੇ ਸਰਕਾਰ ਇਸ ਨੂੰ ਜਲਦੀ ਪੂਰਾ ਕਰਨ ਲਈ ਵਚਨਬੱਧ ਹਨ | ਅੱਜ ਹਲਕੇ ਦੇ ਆਗੂਆਂ, ਵਰਕਰਾਂ ਅਤੇ ਵਿਧਾਇਕ ਡਾ. ਨਿੱਜਰ ਦੇ ਪੀ. ਏ. ਨਵਨੀਤ ਸ਼ਰਮਾ ਵਲੋਂ ਇਸ ਡੰਪ 'ਤੇ ਜਾ ਕੇ ਮੌਕੇ ਦਾ ਜਾਇਜ਼ਾ ਲਿਆ | ਇਸ ਦੌਰਾਨ ਅਧਿਕਾਰੀਆਂ ਦੇ ਉਨ੍ਹਾਂ ਨੂੰ ਦੱਸਿਆ ਕਿ ਸਫ਼ਾਈ ਪ੍ਰਕਿਰਿਆ ਨੂੰ ਹੋਰ ਵੀ ਤੇਜ਼ੀ ਨਾਲ ਅੱਗੇ ਵਧਾਉਣ ਲਈ ਵਾਧੂ ਮਸ਼ੀਨਰੀ ਅਤੇ ਟੈਕਨੀਕੀ ਸਹਾਇਤਾ ਤਾਇਨਾਤ ਕੀਤੀ ਗਈ ਹੈ |
Ad Position 22
No active advertisement
ਪਿਛਲੀ ਖ਼ਬਰ ਅਟਾਰੀ-ਵਾਹਗਾ ਸਰਹੱਦ ਰਾਹੀਂ ਪਾਕਿ-ਅਫ਼ਗ਼ਾਨਿਸਤਾਨ ਅਤੇ ਮੱਧ ਪੂਰਬੀ ਦੇਸ਼ਾਂ ਨਾਲ ਸ਼ੁਰੂ ਕੀਤਾ ਜਾਵੇ ਵਪਾਰ ਅਗਲੀ ਖ਼ਬਰ ਸੰਗਤਾਂ ਵਲੋਂ ਮਿਲ ਰਿਹਾ ਭਰਵਾਂ ਹੁੰਗਾਰਾ- ਉਮੀਦਵਾਰ ਬੀਬੀ ਬਲਵਿੰਦਰ ਕੌਰ ਬੀਜਾ
Ad Position 24