ਸੁਲਤਾਨਵਿੰਡ, 7 ਦਸੰਬਰ (ਗੁਰਨਾਮ ਸਿੰਘ ਬੁੱਟਰ)-ਅੰਮਿ੍ਤਸਰ ਜਲੰਧਰ ਹਾਈਵੇ ਸਥਿਤ ਗੋਲਡਨ ਗੇਟ ਨਿਊ ਅੰਮਿ੍ਤਸਰ ਵਿਖੇ ਲੱਗੇ ਕੂੜੇ ਦੇ ਡਸਟਬਿਨ ਭਰੇ ਹੋਣ ਕਾਰਨ ਬਦਬੂ ਮਾਰ ਰਹੇ ਹਨ, ਜਿਥੋਂ ਰਾਹਗੀਰਾਂ ਅਤੇ ਆਸ-ਪਾਸ ਦੇ ਇਲਾਕਾ ਵਾਸੀ ਪ੍ਰੇਸ਼ਾਨ ਹਨ | ਇਸ ਮੌਕੇ ਗੱਲਬਾਤ ਕਰਦਿਆਂ ਰਾਹਗੀਰ ਤਰਲੋਕ ਸਿੰਘ, ਜਰਨੈਲ ਸਿੰਘ, ਭੁਪਿੰਦਰ ਸਿੰਘ, ਕਰਨੈਲ ਸਿੰਘ, ਨਿਰਵੈਲ ਸਿੰਘ, ਦਰਸ਼ਨ ਸਿੰਘ, ਸ਼ਿੰਗਾਰਾ ਸਿੰਘ, ਲਖਵਿੰਦਰ ਸਿੰਘ, ਪ੍ਰਭਜੋਤ ਸਿੰਘ, ਕੁਲਵਿੰਦਰ ਸਿੰਘ ਆਦਿ ਨੇ ਦੱਸਿਆ ਕਿ ਗੋਲਡਨ ਗੇਟ 'ਤੇ ਪ੍ਰਸ਼ਾਸਨ ਨੇ ਕੂੜੇ ਦੀ ਸਾਂਭ ਸੰਭਾਲ ਲਈ ਡਸਟਬਿਨ ਤਾਂ ਲਗਾ ਦਿੱਤੇ ਪਰ ਸ਼ਾਇਦ ਉਸ ਵਿਚੋਂ ਕੂੜਾ ਕੱਢਣਾ ਭੁੱਲ ਗਏ | ਪਿਛਲੇ ਤਿੰਨ ਚਾਰ ਦਿਨਾ ਤੋਂ ਇਹ ਡਸਟਬਿਨ ਕੂੜੇ ਨਾਲ ਭਰੇ ਪਏ ਹਨ ਜਿਸ ਵਿਚੋਂ ਕੂੜਾ ਬਾਹਰ ਖਿਲਰਿਆ ਹੋਇਆ ਹੈ | ਉਨ੍ਹਾਂ ਦੱਸਿਆ ਕਿ ਗੋਲਡਨ ਗੇਟ ਤੋਂ ਅੰਮਿ੍ਤਸਰ ਸ਼ਹਿਰ ਨੂੰ ਆਉਣ ਵਾਲੇ ਯਾਤਰੀਆ ਦਾ ਸਵਾਗਤ ਕਰਦਾ ਹੈ ਪਰ ਪ੍ਰਸ਼ਾਸਨ ਦਾ ਇਸ ਵੱਲ ਕੋਈ ਧਿਆਨ ਨਹੀਂ ਹੈ | ਉਨ੍ਹਾਂ ਕਿ ਜਿਸ ਜਗ੍ਹਾ 'ਤੇ ਕੂੜੇ ਦੇ ਡਸਟਬਿਨ ਲੱਗੇ ਹੋਣ ਨਾਲ ਉਸ 20 ਗਜ ਦੀ ਦੂਰੀ 'ਤੇ ਫੌਜ ਦੇ ਸ਼ਹੀਦ ਹੋਏ ਸ਼ਹੀਦੀ ਸਿੰਘਾਂ ਦੀ ਯਾਦਗਾਰ ਬਣੀ ਹੋਈ ਅਤੇ 24 ਘੰਟੇ ਪੰਜਾਬ ਪੁਲਿਸ ਨਾਕੇ 'ਤੇ ਆਪਣੀ ਡਿਊਟੀ ਨਿਭਾਅ ਰਹੇ ਹਨ | ਉਨ੍ਹਾਂ ਦੱਸਿਆ ਕਿ ਡਸਟਬਿਨ ਵਿਚੋਂ ਨਿਕਲ ਰਹੀ ਬਦਬੂ ਨਾਲ ਮੱਖੀਆਂ ਤੇ ਮੱਛਰ ਪੈਦਾ ਹੋ ਰਿਹਾ ਹੈ | ਉਨ੍ਹਾਂ ਪ੍ਰਸ਼ਾਸਨ ਤੋਂ ਮੰਗ ਕਰਦਿਆਂ ਕਿਹਾ ਕਿ ਗੋਲਡਨ ਗੇਟ ਤੋਂ ਕੂੜੇ ਨਾਲ ਭਰੇ ਡਸਟਬਿਨ ਦੀ ਸਾਫ ਸਫਾਈ ਕਰਵਾਈ ਜਾਵੇ |