19-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-12-2025

ਮੋਟਰਸਾਈਕਲ ਖੜ੍ਹਾ ਕਰਨ 'ਤੇ ਚੱਲੀਆਂ ਗੋਲੀਆਂ <br/>

Ad Position 21
No active advertisement
ਅਜੀਤ ਡੈਸਕ 08-12-2025
ਤਰਨ ਤਾਰਨ, 7 ਦਸੰਬਰ (ਹਰਿੰਦਰ ਸਿੰਘ)-ਪਿੰਡ ਗੋਹਲਵੜ੍ਹ ਵਿਖੇ ਗਲੀ ਵਿਚ ਮੋਟਰਸਾਈਕਲ ਖੜ੍ਹਾ ਕਰਨ 'ਤੇ ਹੋਏ ਤਕਰਾਰ ਨੇ ਖ਼ੂਨੀ ਮੋੜ ਲੈ ਲਿਆ | ਇਕ ਧਿਰ ਵਲੋਂ ਚਲਾਈਆਂ ਗਈਆਂ ਗੋਲੀਆਂ ਕਾਰਨ ਗਲੀ ਵਿਚ ਲੰਘ ਰਹੀ ਇਕ ਔਰਤ ਸਮੇਤ ਤਿੰਨ ਵਿਅਕਤੀ ਗੋਲੀ ਲੱਗਣ ਨਾਲ ਜ਼ਖ਼ਮੀ ਹੋ ਗਏ | ਜਿਨ੍ਹਾਂ ਨੂੰ ਇਲਾਜ ਲਈ ਹਸਪਤਾਲ ਵਿਖੇ ਦਾਖ਼ਲ ਕਰਵਾਇਆ ਗਿਆ ਹੈ | ਇਸ ਸੰਬੰਧ ਵਿਚ ਥਾਣਾ ਸਿਟੀ ਦੀ ਪੁਲਿਸ ਨੇ ਗੋਲੀ ਚਲਾਉਣ ਵਾਲੇ ਸੱਤ ਵਿਅਕਤੀਆਂ ਖ਼ਿਲਾਫ਼ ਵੱਖ-ਵੱਖ ਧਾਰਾਵਾਂ ਤਹਿਤ ਕੇਸ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ | ਸੂਰਜ ਸਿੰਘ ਪੁੱਤਰ ਜੋਗਿੰਦਰ ਸਿੰਘ ਵਾਸੀ ਗੋਹਲਵੜ੍ਹ ਨੇ ਦੱਸਿਆ ਕਿ ਉਸ ਦੇ ਘਰ ਦੇ ਨੇੜੇ ਰਾਜਨ ਉਰਫ਼ ਗਾਂਧੀ ਪੁੱਤਰ ਸਕੱਤਰ ਸਿੰਘ ਦਾ ਘਰ ਹੈ | ਬੀਤੀ ਸ਼ਾਮ ਨੂੰ ਰਾਜਨ ਉਰਫ਼ ਗਾਂਧੀ ਆਪਣੇ ਘਰ ਦੇ ਬਾਹਰ ਖੜ੍ਹਾ ਸੀ ਕਿ ਸੁਖਮਨ ਪੁੱਤਰ ਸੁਖਵਿੰਦਰ ਸਿੰਘ ਵਾਸੀ ਗੋਹਲਵੜ੍ਹ ਆਪਣੇ ਬੁਲੇਟ ਮੋਟਰਸਾਈਕਲ 'ਤੇ ਸਵਾਰ ਹੋ ਕੇ ਆਇਆ, ਜਿਸ ਦਾ ਮੋਟਰਸਾਈਕਲ ਨੂੰ ਖੜ੍ਹਾ ਕਰਨ ਤੋਂ ਰਾਜਨ ਉਰਫ਼ ਗਾਂਧੀ ਨਾਲ ਤਕਰਾਰ ਹੋ ਗਿਆ | ਸੁਖਮਨ ਸਿੰਘ ਗਾਲੀ ਗਲੋਚ ਕਰਦਾ ਹੋਇਆ ਮੌਕੇ ਤੋਂ ਚਲਾ ਗਿਆ | ਫਿਰ ਵਕਤ ਕਰੀਬ 8:30 ਸ਼ਾਮੀਂ ਸੁਖਮਨ ਸਿੰਘ ਆਪਣੇ ਪਿਤਾ ਸੁਖਵਿੰਦਰ ਸਿੰਘ, ਜਗਰੂਪ ਸਿੰਘ ਪੁੱਤਰ ਹਰਜਿੰਦਰ ਸਿੰਘ ਵਾਸੀ ਪੰਡੋਰੀ ਤਖ਼ਤਮੱਲ, ਸੁੱਖਾ ਕੋਟਲਾ, ਸ਼ਾਲਾ, ਜਸ਼ਨਪ੍ਰੀਤ ਸਿੰਘ ਵਾਸੀ ਕੱਕਾ ਕੰਡਿਆਲਾ, ਸੂਰਜ ਉਰਫ ਥੋਮਾ, ਪ੍ਰਭ ਅਤੇ ਜਪਾਨ ਨਾਮਕ ਵਿਅਕਤੀ ਵੀ ਮੌਕੇ 'ਤੇ ਆ ਗਏ | ਸ਼ਿਕਾਇਤਕਰਤਾ ਅਨੁਸਾਰ ਸੁਖਮਨ ਦੇ ਪਿਤਾ ਨੇ ਡਾਂਗ ਨਾਲ ਰਾਜਨ ਉਰਫ ਗਾਂਧੀ 'ਤੇ ਤੇਜ਼ ਵਾਰ ਕੀਤਾ | ਇਸੇ ਦੌਰਾਨ ਜਗਰੂਪ ਸਿੰਘ ਅਤੇ ਸੁੱਖ ਕੋਟਲਾ ਨੇ ਆਪਣੇ ਦਸਤੀ ਪਿਸਤੌਲਾਂ ਨਾਲ ਰਾਜਨ 'ਤੇ ਫਾਇਰ ਕੀਤੇ, ਜੋ ਉਸ ਦੇ ਸਿਰ ਤੋਂ ਲੰਘ ਗਏ ਅਤੇ ਗਾਂਧੀ ਮੌਕੇ ਤੋਂ ਭੱਜ ਗਿਆ | ਮੈਂ ਰੌਲਾ ਸੁਣ ਕੇ ਉਥੇ ਆਇਆ ਤਾਂ ਮੈਨੂੰ ਰਾਜਨ ਦਾ ਸਾਥੀ ਸਮਝ ਕੇ ਜਗਰੂਪ ਸਿੰਘ ਨੇ ਮੇਰੇ 'ਤੇ ਗੋਲੀ ਚਲਾਈ, ਜੋ ਇਕ ਫਾਇਰ ਮੇਰੇ ਸੱਜੀ ਲੱਤ 'ਤੇ ਗੋਡੇ ਤੋਂ ਥੋੜਾ ਥੱਲੇ ਲੱਗਾ ਅਤੇ ਦੂਸਰਾ ਫਾਇਰ ਸੁੱਖ ਕੋਟਲਾ ਨੇ ਕੀਤਾ, ਜੋ ਉਸ ਦੀ ਸੱਜੀ ਲੱਤ ਦੀ ਪਿੰਜਣੀ 'ਤੇ ਲੱਗਾ | ਉਹ ਜ਼ਖ਼ਮੀ ਹੋ ਕੇ ਡਿੱਗ ਪਿਆ | ਉਸ ਵਲੋਂ ਰੌਲਾ ਪਾਉਣ 'ਤੇ ਮੈਨੂੰ ਇਨ੍ਹਾਂ ਪਾਸੋਂ ਛੁਡਵਾਉਣ ਲਈ ਗਲੀ ਵਿਚੋਂ ਲੰਘ ਰਹੇ ਪਲਵਿੰਦਰ ਸਿੰਘ ਉਰਫ਼ ਅਰਸ਼ ਅਤੇ ਕੋਮਲ ਕੌਰ ਪਤਨੀ ਤਰਸੇਮ ਸਿੰਘ ਅੱਗੇ ਆਏ ਤਾਂ ਜਗਰੂਪ ਸਿੰਘ ਤੇ ਸੁੱਖ ਕੋਟਲਾ ਵਲੋਂ ਇਨ੍ਹਾਂ 'ਤੇ ਵੀ ਫਾਇਰ ਕੀਤੇ | ਪਲਵਿੰਦਰ ਸਿੰਘ ਉਰਫ ਅਰਸ਼ ਦੇ ਖੱਬੇ ਪੈਰ ਨੂੰ ਖਹਿ ਕੇ ਗੋਲੀ ਲੰਘ ਗਈ | ਇਕ ਫਾਇਰ ਕੋਮਲ ਕੌਰ ਦੀ ਸੱਜੀ ਲੱਤ ਦੀ ਪਿੰਜਣੀ 'ਤੇ ਖਹਿ ਕੇ ਲੰਘ ਗਈ ਅਤੇ ਉਹ ਵੀ ਜ਼ਖ਼ਮੀ ਹੋ ਗਈ | ਰੌਲਾ ਪਾਉਣ 'ਤੇ ਉਕਤ ਸਾਰੇ ਹਮਲਾਵਰ ਹਵਾਈ ਫਾਇਰ ਕਰਦੇ ਹੋਏ ਅਤੇ ਜਾਨ ਤੋਂ ਮਾਰਨ ਦੀਆਂ ਧਮਕੀਆਂ ਦਿੰਦੇ ਹੋਏ ਆਪਣੇ ਹਥਿਆਰਾਂ ਸਮੇਤ ਭੱਜਣ ਲੱਗੇ ਤਾਂ ਸੁਖਮਨ ਸਿੰਘ ਨਾਲ ਆਏ ਵਿਅਕਤੀ ਆਪਣੀ ਕਾਰ ਨੂੰ ਸਟਾਰਟ ਕਰਕੇ ਭੱਜਣ ਲੱਗੇ ਤਾਂ ਕਾਰ ਨੂੰ ਅਚਾਨਕ ਅੱਗ ਲੱਗ ਗਈ ਅਤੇ ਇਹ ਆਪਣੀ ਗੱਡੀ ਛੱਡ ਕੇ ਮੌਕੇ ਤੋਂ ਭੱਜ ਗਏ | ਉਨ੍ਹਾਂ ਦੇ ਰਿਸ਼ਤੇਦਾਰਾਂ ਵਲੋਂ ਉਸ ਨੂੰ ਸਰਕਾਰੀ ਹਸਪਤਾਲ ਤਰਨ ਤਾਰਨ ਵਿਖੇ ਦਾਖ਼ਲ ਕਰਵਾਇਆ ਗਿਆ, ਜਿਥੇ ਉਸ ਨੂੰ ਅੰਮਿ੍ਤਸਰ ਦੇ ਗੁਰੂ ਨਾਨਕ ਦੇਵ ਹਸਪਤਾਲ ਵਿਖੇ ਇਲਾਜ ਲਈ ਭੇਜ ਦਿੱਤਾ | ਪਲਵਿੰਦਰ ਸਿੰਘ ਅਤੇ ਕੋਮਲ ਕੌਰ ਨੂੰ ਹਸਪਤਾਲ ਵਿਚੋਂ ਛੁੱਟੀ ਦੇ ਦਿੱਤੀ ਗਈ | ਥਾਣਾ ਸਿਟੀ ਦੇ ਏ.ਐਸ.ਆਈ. ਪ੍ਰਦੁਮਣ ਸਿੰਘ, ਗੁਰਭੇਜ ਸਿੰਘ ਨੇ ਮੌਕੇ 'ਤੇ ਪਹੁੰਚ ਕੇ ਕਾਰਵਾਈ ਕਰਦਿਆਂ ਉਕਤ ਨੌ ਵਿਅਕਤੀਆਂ ਦੇ ਖ਼ਿਲਾਫ਼ ਮਾਮਲਾ ਦਰਜ ਕਰਕੇ ਕਾਰਵਾਈ ਆਰੰਭ ਦਿੱਤੀ ਹੈ |

Ad Position 22
No active advertisement
ਪਿਛਲੀ ਖ਼ਬਰ 626 ਗ੍ਰਾਮ ਅਫ਼ੀਮ ਸਮੇਤ ਇਕ ਵਿਅਕਤੀ ਗਿ੍ਫ਼ਤਾਰ ਅਗਲੀ ਖ਼ਬਰ ਨਿਊ ਅੰਮਿ੍ਤਸਰ ਗੋਲਡਨ ਗੇਟ ਵਿਖੇ ਕੂੜੇ ਨਾਲ ਭਰੇ ਡਸਟਬਿੰਨ ਮਾਰ ਰਹੇ ਬਦਬੂ, ਰਾਹਗੀਰ ਪ੍ਰੇਸ਼ਾਨ
Ad Position 24