ਤਰਨ ਤਾਰਨ, 19 ਦਸੰਬਰ (ਹਰਿੰਦਰ ਸਿੰਘ)- ਗੁਰੂ ਅਮਰਦਾਸ ਐਵੀਨਿਊ ਵਾਰਡ ਨੰਬਰ 16 ਤਰਨ ਤਾਰਨ ਵਿਖੇ ਇਕ ਮੀਟਿੰਗ ਨਾਜਰ ਸਿੰਘ ਢੋਟੀਆਂ ਦੀ ਪ੍ਰਧਾਨਗੀ ਹੇਠ ਹੋਈ | ਮਟਿੰਗ ਵਿਚ ਪਵੇਸ ਸਿੰਘ ਆੜ੍ਹਤੀਆ, ਸੁਖਚੈਨ ਸਿੰਘ ਥਾਣੇਦਾਰ, ਜਸਪ੍ਰੀਤ ਸਿੰਘ ਬੈਂਕ ਮੈਨੇਜਰ, ਕਰਮਜੀਤ ਸਿੰਘ ਏ.ਐੱਫ.ਐੱਸ.ਓ, ਪਿੰ੍ਰਸੀਪਲ ਵੱਸਣ ਸਿੰਘ, ਡਾਕਟਰ ਅਸ਼ਵਨੀ ਕੁਮਾਰ ਲਾਲਪੁਰ ਵਾਲੇ, ਅਮਿਤ ਕੋਚਰ ਬੋਨੀ, ਅਵਤਾਰ ਸਿੰਘ ਕੰਗ, ਅਵਤਾਰ ਸਿੰਘ ਕਾਨੂੰਗੋ, ਮਿੰਟੂ ਮਿਸਤਰੀ, ਨਵੀਨ ਕੁਮਾਰ, ਰਜਿੰਦਰ ਸਿੰਘ ਕਲਸੀ ਨੇ ਹਿੱਸਾ ਲਿਆ | ਮੀਟਿੰਗ ਵਿਚ ਵਾਰਡ ਨੰਬਰ 16 ਤੋਂ ਕੌਂਸਲਰ ਸਰਬਜੀਤ ਸਿੰਘ ਭੁੱਲਰ ਵਿਸ਼ੇਸ਼ ਤੌਰ 'ਤੇ ਪਹੁੰਚੇ, ਜਿਨ੍ਹਾਂ ਨੇ ਮੁਹੱਲਾ ਨਿਵਾਸੀਆਂ ਦਾ ਧੰਨਵਾਦ ਕੀਤਾ ਕਿਉਂਕਿ ਗੁਰੂ ਅਮਰਦਾਸ ਐਵੀਨਿਊ ਵਿਚੋਂ ਹਰਮੀਤ ਸਿੰਘ ਸੰਧੂ 306 ਵੋਟਾਂ ਦੀ ਲੀਡ ਨਾਲ ਜਿੱਤੇ ਹਨ ਅਤੇ ਵਿਧਾਇਕ ਬਣੇ ਹਨ | ਇਹ ਲੀਡ ਬੂਥ ਨੰਬਰ 134 ਦਾ ਹੈ, ਜਿਸ ਦੀ ਲੀਡ ਸ਼ਹਿਰ ਦੇ ਸਾਰੇ ਬੂਥਾਂ ਤੋਂ ਵੱਧ ਰਹੀ ਹੈ | ਕੌਂਸਲਰ ਸਰਬਜੀਤ ਸਿੰਘ ਵਲੋਂ ਮੁਹੱਲੇ ਦੇ ਰਹਿੰਦੇ ਕੰਮ ਨੂੰ ਜਲਦੀ ਹੀ ਸ਼ੁਰੂ ਕਰਕੇ ਲੋਕਾਂ ਨੂੰ ਵਧੀਆ ਸਹੂਲਤਾਂ ਪ੍ਰਦਾਨ ਕੀਤੀਆਂ ਜਾਣਗੀਆਂ | ਉਨ੍ਹਾਂ ਨੇ ਨਾਜਰ ਸਿੰਘ ਢੋਟੀਆਂ ਨੂੰ ਕਿਹਾ ਕਿ ਉਹ ਐਵੀਨਿਊ ਵਿਚ ਪੈਂਦੀਆਂ ਗਲੀਆਂ ਪੱਕੀਆਂ ਕਰਨੀਆਂ, ਸੀਵਰੇਜ ਦੀ ਸਾਫ ਸਫਾਈ, ਸਟਰੀਟ ਲਾਈਟਾਂ ਦੀ ਮੁਰੰਮਤ ਲਈ ਜੋ ਵੀ ਅਸਟੀਮੈਂਟ ਹੈ, ਉਸ ਨੂੰ ਬਣਾ ਕੇ ਦੇਣ ਤਾਂ ਜੋ ਉਸ ਨੂੰ ਪਾਸ ਕਰਵਾ ਕੇ ਜਲਦ ਵਿਕਾਸ ਦੇ ਕੰਮ ਸ਼ੁਰੂ ਕਰਵਾ ਸਕਣ | ਉਨ੍ਹਾਂ ਕਿਹਾ ਕਿ ਐਵੀਨਿਊ ਦੇ ਲੋਕਾਂ ਦੀਆਂ ਸਮੱਸਿਆਵਾਂ ਦੇ ਸੰਬੰਧ ਵਿਚ ਉਹ ਵਿਧਾਇਕ ਹਰਮੀਤ ਸਿੰਘ ਸੰਧੂ ਨੂੰ ਮਿਲ ਕੇ ਉਨ੍ਹਾਂ ਦੇ ਧਿਆਨ ਵਿਚ ਲਿਆ ਕੇ ਇਸ ਨੂੰ ਹੱਲ ਕਰਵਾਉਣਗੇ |