ਤਰਨ ਤਾਰਨ, 19 ਦਸੰਬਰ (ਇਕਬਾਲ ਸਿੰਘ ਸੋਢੀ)- ਤਰਕਸ਼ੀਲ ਸੁਸਾਇਟੀ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਮਾਨੋਚਾਹਲ ਦੇ ਵਿਦਿਆਰਥੀਆਂ ਜਿਨ੍ਹਾਂ ਨੇ ਤਰਕਸ਼ੀਲ ਸੁਸਾਇਟੀ ਦੀ ਚੇਤਨਾ ਪਰਖ ਪ੍ਰੀਖਿਆ ਪਾਸ ਕੀਤੀ ਸੀ ਤੇ ਮੈਰਿਟ 'ਚ ਆਉਣ ਵਾਲੇ ਨੂੰ ਵਿਸ਼ੇਸ਼ ਤੌਰ ਤੇ ਕਿਤਾਬਾਂ ਦੇ ਸੈੱਟ ਦੇ ਕੇ ਸਨਮਾਨਿਤ ਕੀਤਾ ਗਿਆ | ਤਰਕਸ਼ੀਲ ਸੁਸਾਇਟੀ ਦੇ ਆਗੂ ਮਾਸਟਰ ਤਰਸੇਮ ਸਿੰਘ ਲਾਲੂਘੁੰਮਣ, ਮਾਸਟਰ ਕੁਲਵੰਤ ਸਿੰਘ ਤੇ ਰਜਵੰਤ ਬਾਗੜੀਆਂ ਨੇ ਕਿਹਾ ਇਹ ਪ੍ਰੀਖਿਆ ਬੱਚਿਆਂ ਨੂੰ ਸਾਡੇ ਮਾਣਮੱਤੇ ਇਤਿਹਾਸ ਸਾਡੇ ਸੂਰਬੀਰ ਯੋਧਿਆਂ ਬਾਰੇ ਜਾਣੂ ਕਰਵਾਉਣਾ, ਬੱਚਿਆਂ ਦਾ ਬੋਧਿਕ ਪੱਧਰ ਉੱਚਾ ਚੁੱਕਣਾ, ਅੰਧਵਿਸ਼ਵਾਸ ਦੀ ਦਲ ਦਲ ਵਿਚੋੋਂ ਕੱਢਣਾ, ਮੋਬਾਇਲ ਫ਼ੋਨਾਂ ਤੋਂ ਹਟਾ ਕੇ ਕਿਤਾਬਾਂ ਨਾਲ ਜੋੜਨਾ ਤੇ ਵਿਗਿਆਨਕ ਸੋਚ ਦੇ ਧਾਰਨੀ ਬਣਾਉਣਾ ਹੈ | ਉਨ੍ਹਾਂ ਦੱਸਿਆ ਇਸ ਵਾਰ ਦੀ ਪ੍ਰੀਖਿਆ ਜੋ ਗਦਰੀ ਗੁਲਾਬ ਕੌਰ ਨੂੰ ਸਮਰਪਿਤ ਸੀ ਵਿਚ ਪੈਂਤੀ ਹਜ਼ਾਰ ਦੇ ਲਗਪਗ ਪ੍ਰੀਖਿਆਰਥੀਆਂ ਨੇ ਭਾਗ ਲਿਆ ਸੀ | ਮਾਝਾ ਜੋਨ ਦੀ ਸੱਤਵੀ ਜਮਾਤ ਦੀ ਮੈਰਿਟ ਵਿਚੋਂ ਆਰੀਮਾਨ ਸਿੰਘ ਨੇ ਪਹਿਲਾ ਸਥਾਨ ਪ੍ਰਾਪਤ ਕੀਤਾ | ਇਸੇ ਤਰ੍ਹਾਂ ਇਕਾਈ ਦੀ ਮੈਰਿਟ ਵਿਚੋਂ ਸੱਤਵੀਂ ਕਲਾਸ ਵਿਚੋਂ ਗੁਰਨਿਸ਼ਾਨ ਸਿੰਘ ਅਤੇ ਗੁਰਨੂਰ ਸਿੰਘ, ਦਸਵੀਂ ਕਲਾਸ ਦੀ ਮੈਰਿਟ ਵਿਚੋਂ ਇਰਵਨੁਦੀਪ ਕੌਰ ਤੇ ਬਾਰਵੀਂ ਕਲਾਸ ਦੀ ਮੈਰਿਟ ਵਿਚੋਂ ਸਿਮਰਨਜੀਤ ਕੌਰ ਟੌਪਰ ਰਹੈ | ਉਨ੍ਹਾਂ ਨੂੰ ਸੁਸਾਇਟੀ ਵਲੋਂ ਸਨਮਾਨ ਪੱਤਰ ਤੇ ਕਿਤਾਬਾਂ ਦਾ ਸੈੱਟ ਦੇ ਕੇ ਸਨਮਾਨਤ ਕੀਤਾ ਗਿਆ ਜਿੰਨ੍ਹਾਂ ਬੱਚਿਆਂ ਨੇ ਪ੍ਰੀਖਿਆ ਨੂੰ ਪਾਸ ਕੀਤਾ ਉਨ੍ਹਾਂ ਨੂੰ ਮਾਣ ਪੱਤਰ ਸਰਟੀਫਿਕੇਟ ਦਿੱਤੇ ਗਏ | ਇਸ ਮੌਕੇ ਸਕੂਲ ਇੰਚਾਰਜ ਨਵਦੀਪ ਸਿੰਘ, ਲੈਕਚਰਾਰ ਗੁਰਵਰਿਆਮ ਸਿੰਘ, ਸਕੂਲ ਕਮੇਟੀ ਚੇਅਰਮੈਨ ਬਲਜਿੰਦਰ ਸਿੰਘ, ਮਾਸਟਰ ਗੁਰਪ੍ਰੀਤ ਸਿੰਘ, ਮੋਹਿਤ ਝਾਂਬ, ਮੈਡਮ ਰਿੰਪੀ, ਮੈਡਮ ਮਾਇਆ ਦੇਵੀ, ਕੈਂਪਸ ਮੈਨੇਜਰ ਕੰਵਲਜੀਤ ਸਿੰਘ ਆਦਿ ਤੋਂ ਇਲਾਵਾ ਸਕੂਲ ਸਮੂਹ ਸਟਾਫ਼ ਹਾਜ਼ਰ ਸੀ |