ਖਡੂਰ ਸਾਹਿਬ, 20 ਦਸੰਬਰ (ਰਸ਼ਪਾਲ ਸਿੰਘ ਕੁਲਾਰ)- ਅਕਾਲੀ ਦਲ ਦੇ ਹਲਕਾ ਇੰਚਾਰਜ ਰਵਿੰਦਰ ਸਿੰਘ ਬ੍ਰਹਮਪੁਰਾ ਤੇ ਸ਼੍ਰੋਮਣੀ ਅਕਾਲੀ ਦਲ ਦੇ ਜ਼ਿਲ੍ਹਾ ਪ੍ਰਧਾਨ ਅਲਵਿੰਦਰਪਾਲ ਸਿੰਘ ਪੱਖੋਕੇ ਦੀ ਮਿਹਨਤ ਸਦਕਾ ਜਿੱਥੇ ਸ਼੍ਰੋਮਣੀ ਅਕਾਲੀ ਦਲ ਨੇ ਬਲਾਕ ਖਡੂਰ ਸਾਹਿਬ ਤੇ ਬਲਾਕ ਚੋਹਲਾ ਸਾਹਿਬ ਤੋਂ ਬਲਾਕ ਸੰਮਤੀ ਦੀਆਂ 12 ਤੇ ਜ਼ਿਲ੍ਹਾ ਪ੍ਰੀਸ਼ਦ ਦੀ 1 ਸੀਟ ਜਿੱਤ ਕੇ ਪਾਰਟੀ ਦੀ ਝੋਲੀ 'ਚ ਪਾਈਆਂ, ਉੱਥੇ ਜੋਨ ਨੰਬਰ-8 ਪੱਖੋਕੇ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਦਲਜੀਤ ਸਿੰਘ ਪੱਖੋਕੇ ਨੇ ਬਲਾਕ ਸੰਮਤੀ ਖਡੂਰ ਸਾਹਿਬ ਦੀ ਚੋਣ 450 ਵੋਟਾਂ ਨਾਲ ਜਿੱਤ ਕੇ ਪਾਰਟੀ ਦਾ ਮਾਣ ਵਧਾਇਆ, ਇਸੇ ਕੜੀ ਦੇ ਤਹਿਤ ਜਥੇਦਾਰ ਦਲਬੀਰ ਸਿੰਘ ਜਹਾਂਗੀਰ ਕੌਮੀ ਮੀਤ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਦੇ ਗ੍ਰਹਿ ਵਿਖੇ ਬਲਾਕ ਸੰਮਤੀ ਮੈਂਬਰ ਦਲਜੀਤ ਸਿੰਘ ਪੱਖੋਕੇ ਤੇ ਚੇਅਰਮੈਨ ਅਮਰੀਕ ਸਿੰਘ ਪੱਖੋਕੇ ਆਪਣੇ ਸਾਥੀ ਨੰਬਰਦਾਰ ਸ਼ਰਨਜੀਤ ਸਿੰਘ, ਕੰਵਲਜੀਤ ਸਿੰਘ, ਕੋਚ ਗੁਰਪ੍ਰੀਤ ਸਿੰਘ ਤੇ ਜਗਜੀਤ ਸਿੰਘ ਪਿੰਡ ਜਹਾਂਗੀਰ ਤੇ ਜਹਾਂਗੀਰ ਖੁਰਦ ਵਾਸੀਆਂ ਦਾ ਧੰਨਵਾਦ ਕਰਨ ਲਈ ਪਹੁੰਚੇ | ਇਸ ਮੌਕੇ ਸਰਬਜੀਤ ਸਿੰਘ ਭਲਵਾਨ, ਕਵਲਜੀਤ ਸਿੰਘ ਲਾਹੌਰੀਆ, ਸਰਦੂਲ ਸਿੰਘ ਪੰਚ, ਨੰਬਰਦਾਰ ਹਰਭੇਜ ਸਿੰਘ, ਸਰਬਜੀਤ ਸਿੰਘ ਸਾਬੀ, ਗਿਆਨੀ ਗੁਰਮੀਤ ਸਿੰਘ, ਹਜੂਰਾ ਸਿੰਘ ਫੌਜੀ, ਮਨਜੀਤ ਸਿੰਘ ਬਾਊ, ਮਾਸਟਰ ਗੁਰਦੇਵ ਸਿੰਘ, ਸਬ-ਇੰਸਪੈਕਟਰ ਕੁਲਵੰਤ ਸਿੰਘ, ਪ੍ਰੇਮ ਸਿੰਘ, ਰੂਪਨਦੀਪ ਸਿੰਘ ਰੂਪਾ, ਨੰਬਰਦਾਰ ਮੇਜਰ ਸਿੰਘ, ਮਹਿਤਾਬ ਸਿੰਘ ਨੇ ਬਲਾਕ ਸੰਮਤੀ ਮੈਂਬਰ ਦਲਜੀਤ ਸਿੰਘ ਪੱਖੋਕੇ ਤੇ ਉਨ੍ਹਾਂ ਦੇ ਸਾਥੀਆਂ ਨੂੰ ਜੀ ਆਇਆਂ ਆਖਿਆ | ਇਸ ਮੌਕੇ ਦਲਜੀਤ ਸਿੰਘ ਪੱਖੋਕੇ ਨੇ ਵਿਸ਼ੇਸ਼ ਤੌਰ 'ਤੇ ਭਲਵਾਨ ਜਗੀਰ ਸਿੰਘ, ਤਸਬੀਰ ਸਿੰਘ ਪੱਪਾ, ਸੁਖਚੈਨ ਸਿੰਘ ਸੋਨੀ, ਦਿਲਖੁਸ਼ ਸਿੰਘ, ਹਰਜੀਤ ਸਿੰਘ ਰਾਧਾ ਸਵਾਮੀ, ਹਕੀਮ ਗੁਰਮੀਤ ਸਿੰਘ ਦਾ ਧੰਨਵਾਦ ਕੀਤਾ |