10-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-12-2025

ਫ਼ੌਜ ਤੋਂ ਫ਼ਰਾਰ ਹੋਏ ਜਵਾਨ ਸਮੇਤ ਦੋ ਮੁਲਜ਼ਮ ਗਿ੍ਫ਼ਤਾਰ <br/>

Ad Position 21
No active advertisement
ਅਜੀਤ ਡੈਸਕ 21-12-2025

ਚੰਡੀਗੜ੍ਹ/ਐੱਸ. ਏ. ਐੱਸ. ਨਗਰ, 20 ਦਸੰਬਰ (ਕਪਿਲ ਵਧਵਾ)-ਸਟੇਟ ਸਪੈਸ਼ਲ ਆਪ੍ਰੇਸ਼ਨਜ਼ ਸੈੱਲ (ਐਸ. ਐਸ. ਓ. ਸੀ.) ਮੁਹਾਲੀ ਨੇ ਵੱਡੀ ਸਫ਼ਲਤਾ ਹਾਸਿਲ ਕਰਦਿਆਂ ਫ਼ੌਜ ਤੋਂ ਫ਼ਰਾਰ ਚੱਲ ਰਹੇ ਜਵਾਨ ਰਾਜਬੀਰ ਸਿੰਘ ਉਰਫ਼ ਫ਼ੌਜੀ ਵਾਸੀ ਪਿੰਡ ਪੱਟੀ ਜ਼ਿਲ੍ਹਾ ਤਰਨਤਾਰਨ ਸਮੇਤ ਅਤੇ ਉਸ ਦੇ ਇਕ ਸਾਥੀ ਨੂੰ ਗਿ੍ਫ਼ਤਾਰ ਕੀਤਾ ਹੈ | ਦੋਵਾਂ 'ਤੇ ਸਰਹੱਦ ਪਾਰੋਂ ਨਸ਼ਿਆਂ ਅਤੇ ਹਥਿਆਰਾਂ ਦੀ ਤਸਕਰੀ ਨਾਲ ਜੁੜੇ ਇਕ ਵੱਡੇ ਨੈੱਟਵਰਕ ਦਾ ਹਿੱਸਾ ਹੋਣ ਦੇ ਗੰਭੀਰ ਦੋਸ਼ ਹਨ | ਇਸ ਮਾਮਲੇ ਸੰਬੰਧੀ ਜਾਣਕਾਰੀ ਡੀ. ਜੀ. ਪੀ. ਪੰਜਾਬ ਗੌਰਵ ਯਾਦਵ ਨੇ ਸੋਸ਼ਲ ਮੀਡੀਆ ਪਲੇਟਫਾਰਮ 'ਐਕਸ' 'ਤੇ ਪੋਸਟ ਕਰਕੇ ਸਾਂਝੀ ਕੀਤੀ ਹੈ | ਐਸ. ਐਸ. ਓ. ਸੀ. ਦੀ ਟੀਮ ਨੇ ਫਾਰਵਰਡ ਅਤੇ ਬੈਕਵਰਡ ਲਿੰਕਾਂ 'ਤੇ ਤੇਜ਼ੀ ਨਾਲ ਕਾਰਵਾਈ ਕਰਦਿਆਂ ਇਸ ਨਸ਼ਾ-ਤਸਕਰੀ ਨੈੱਟਵਰਕ ਦਾ ਭੰਡਾ ਭੰਨਿ੍ਹਆ ਹੈ | ਆਪ੍ਰੇਸ਼ਨ ਦੌਰਾਨ ਪੁਲਿਸ ਨੇ ਮੁਲਜ਼ਮਾਂ ਦੇ ਕਬਜ਼ੇ 'ਚੋਂ ਇਕ ਹੈਂਡ ਗ੍ਰਨੇਡ ਅਤੇ 500 ਗ੍ਰਾਮ ਹੈਰੋਇਨ ਬਰਾਮਦ ਕੀਤੀ ਹੈ | ਮਾਮਲੇ ਦੀ ਜਾਂਚ ਦੌਰਾਨ ਇਹ ਵੀ ਸਾਹਮਣੇ ਆਇਆ ਹੈ ਕਿ ਇਹ ਨੈੱਟਵਰਕ ਨਸ਼ਾ ਤਸਕਰੀ ਰਾਹੀਂ ਆਤੰਕੀ ਫ਼ੰਡਿੰਗ ਵਿਚ ਵੀ ਸ਼ਾਮਿਲ ਸੀ | ਪੁਲਿਸ ਮੁਤਾਬਿਕ ਰਾਜਬੀਰ ਸਿੰਘ ਉਰਫ਼ ਫ਼ੌਜੀ ਪਹਿਲਾਂ ਤੋਂ ਹੀ ਜਾਸੂਸੀ ਦੇ ਇਕ ਮਾਮਲੇ ਵਿਚ ਲੋੜੀਂਦਾ ਸੀ, ਜਿਸ ਸੰਬੰਧੀ ਇਸੇ ਸਾਲ ਥਾਣਾ ਘਰਿੰਦਾ ਅੰਮਿ੍ਤਸਰ ਦਿਹਾਤੀ ਵਿਖੇ ਮਾਮਲਾ ਦਰਜ ਕੀਤਾ ਗਿਆ ਸੀ |
ਮਹਿਲਾ ਪੁਲਿਸ ਥਾਣੇ 'ਤੇ ਹੋਏ ਗ੍ਰਨੇਡ ਹਮਲੇ ਦੀ ਸਾਜ਼ਿਸ਼ 'ਚ ਵੀ ਮੁਲਜ਼ਮ ਰਾਜਬੀਰ ਸਿੰਘ ਦੀ ਸੀ ਸ਼ਮੂਲੀਅਤ
ਮਾਮਲੇ ਦੀ ਜਾਂਚ ਦੌਰਾਨ ਇਹ ਵੀ ਖੁਲਾਸਾ ਹੋਇਆ ਹੈ ਕਿ ਰਾਜਬੀਰ ਸਿੰਘ ਹਰਿਆਣਾ ਦੇ ਸਿਰਸਾ ਵਿਚਲੇ ਮਹਿਲਾ ਪੁਲਿਸ ਥਾਣੇ 'ਤੇ ਹੋਏ ਗ੍ਰਨੇਡ ਹਮਲੇ ਦੀ ਸਾਜ਼ਿਸ਼ ਵਿਚ ਵੀ ਸ਼ਾਮਿਲ ਸੀ | ਪੁਲਿਸ ਦਾ ਕਹਿਣਾ ਹੈ ਕਿ ਉਸ ਨੇ ਹੀ ਹਮਲੇ ਲਈ ਹੈਂਡ ਗ੍ਰਨੇਡ ਦੀ ਸਪਲਾਈ ਕਰਵਾਈ ਅਤੇ ਫ਼ੰਡਿੰਗ ਦੀ ਵਿਵਸਥਾ ਕੀਤੀ ਸੀ | ਫ਼ਿਲਹਾਲ ਮਾਮਲੇ ਦੀ ਜਾਂਚ ਜਾਰੀ ਹੈ ਅਤੇ ਪੁਲਿਸ ਨੂੰ ਉਮੀਦ ਹੈ ਕਿ ਇਸ ਨੈੱਟਵਰਕ ਨਾਲ ਜੁੜੀਆਂ ਹੋਰ ਮਹੱਤਵਪੂਰਨ ਕੜੀਆਂ ਵੀ ਬੇਨਕਾਬ ਹੋਣਗੀਆਂ | ਡੀ. ਜੀ. ਪੀ. ਪੰਜਾਬ ਨੇ ਦੋਹਰਾਇਆ ਹੈ ਕਿ ਪੰਜਾਬ ਪੁਲਿਸ ਨਾਰਕੋ-ਟੈਰਿਰ ਨੈੱਟਵਰਕ ਨੂੰ ਜੜ੍ਹ ਤੋਂ ਖਤਮ ਕਰਨ ਅਤੇ ਰਾਸ਼ਟਰੀ ਸੁਰੱਖਿਆ ਨੂੰ ਮਜ਼ਬੂਤ ਕਰਨ ਲਈ ਪੂਰੀ ਤਰ੍ਹਾਂ ਵਚਨਬੱਧ ਹੈ |

Ad Position 22
No active advertisement
ਪਿਛਲੀ ਖ਼ਬਰ ਜਰਮਨੀ 'ਚ ਸੈਮ ਪਿਤਰੌਦਾ ਤੇ ਗਿਲਜ਼ੀਆਂ ਰਾਹੁਲ ਗਾਂਧੀ ਨੂੰ ਮਿਲੇ <br/> ਅਗਲੀ ਖ਼ਬਰ ਅਕਾਲੀ ਵਰਕਰਾਂ ਦਾ ਪਿੰਡ ਜਹਾਂਗੀਰ ਵਿਖੇ ਜਥੇ. ਜਹਾਂਗੀਰ ਵਲੋਂ ਸਨਮਾਨ <br/>
Ad Position 24