ਖੰਨਾ, 20 ਦਸੰਬਰ (ਹਰਜਿੰਦਰ ਸਿੰਘ ਲਾਲ)-ਇੰਡੀਅਨ ਓਵਰਸੀਜ਼ ਕਾਂਗਰਸ ਵਲੋਂ ਜਰਮਨੀ ਦੇ ਸ਼ਹਿਰ ਬਰਲਨ 'ਚ ਕਾਂਗਰਸੀ ਆਗੂ ਰਾਹੁਲ ਗਾਂਧੀ ਦੇ ਦੌਰੇ ਸਮੇਂ ਅਮਰੀਕਾ ਤੋਂ ਇੰਡੀਅਨ ਓਵਰਸੀਜ਼ ਕਾਂਗਰਸ ਦੇ ਅੰਤਰ ਰਾਸ਼ਟਰੀ ਮੁਖੀ ਸੈਮ ਪਿਤਰੌਦਾ ਅਤੇ ਆਈ. ਓ. ਸੀ. ਅਮਰੀਕਾ ਦੇ ਮੁਖੀ ਮਹਿੰਦਰ ਸਿੰਘ ਗਿਲਜ਼ੀਆਂ ਉਚੇਚੇ ਤੌਰ ਤੇ ਇਸ ਸਮਾਰੋਹ ਵਿਚ ਪਹੁੰਚੇ | ਇਸ ਮੌਕੇ ਸੈਮ ਪਿਤਰੌਦਾ ਦੀ ਅਗਵਾਈ ਵਿਚ ਮਹਿੰਦਰ ਸਿੰਘ ਗਿਲਜ਼ੀਆਂ ਨੇ ਰਾਹੁਲ ਗਾਂਧੀ ਨਾਲ ਪ੍ਰਵਾਸੀ ਭਾਰਤੀਆਂ ਦੀਆਂ ਸਮੱਸਿਆਵਾਂ ਬਾਰੇ ਵਿਚਾਰ ਕੀਤਾ ਅਤੇ ਉਨ੍ਹਾਂ ਨੂੰ ਭਰੋਸਾ ਦਵਾਇਆ ਕਿ ਇਸ ਵੇਲੇ ਭਾਰਤੀ ਐਨ. ਆਰ. ਆਈਜ਼ ਦੀ ਵੱਡੀ ਗਿਣਤੀ ਕਾਂਗਰਸੀ ਸਮਰਥਕ ਹੈ ਅਤੇ ਉਹ ਭਾਜਪਾ ਦੀ ਰਣਨੀਤੀ ਤੋਂ ਪ੍ਰੇਸ਼ਾਨ ਹੈ | ਜਿਸ ਕਾਰਨ ਅਮਰੀਕਾ ਤੇ ਹੋਰ ਦੇਸ਼ਾਂ ਵਿਚ ਭਾਰਤੀਆਂ ਨੂੰ ਸਮੱਸਿਆਵਾਂ ਆ ਰਹੀਆਂ ਹਨ | ਮਹਿੰਦਰ ਸਿੰਘ ਗਿਲਜੀਆਂ ਨੇ ਕਿਹਾ ਕਿ ਉਹ ਜਲਦੀ ਹੀ ਭਾਰਤ ਆ ਕੇ ਰਾਹੁਲ ਗਾਂਧੀ ਨੂੰ ਗਲੋਬਲ ਭਾਰਤੀ ਡਾਇਸਪੋਰਾ ਦੀਆਂ ਸਮੱਸਿਆਵਾਂ ਬਾਰੇ ਇਕ ਵਿਸ਼ੇਸ਼ ਜਾਣਕਾਰੀ ਭਰਪੂਰ ਯਾਦ ਪੱਤਰ ਦੇਣਗੇ |
ਜਰਮਨੀ 'ਚ ਸੈਮ ਪਿਤਰੌਦਾ ਤੇ ਗਿਲਜ਼ੀਆਂ ਰਾਹੁਲ ਗਾਂਧੀ ਨੂੰ ਮਿਲੇ <br/>
ਜਰਮਨੀ ਵਿਚ ਆਈ. ਓ. ਸੀ. ਦੇ ਮੁਖੀ ਸੈਮ ਪਿਤਰੌਦਾ ਅਤੇ ਅਮਰੀਕਨ ਆਈ. ਓ. ਸੀ. ਮੁਖੀ ਮਹਿੰਦਰ ਸਿੰਘ ਗਿਲਜ਼ੀਆਂ ਕਾਂਗਰਸੀ ਆਗੂ ਰਾਹੁਲ ਗਾਂਧੀ ਨਾਲ ਗੱਲਬਾਤ ਕਰਦੇ ਹੋਏ | ਅਜੀਤ ਤਸਵੀਰ<br/>
21-12-2025